India

ਗੁਰੂ ਪੂਰਣਿਮਾ ਮੌਕੇ ਸ਼ਾਹੀ ਅੰਦਾਜ ’ਚ ਦਿਸਿਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ, ਬਰਨਾਵਾ ਡੇਰੇ ’ਚ ਮੁੜ ਨਜ਼ਰ ਆਈ ਪੈਰੋਕਾਰਾਂ ਦੀ ਭੀੜ

ਬਾਗਪਤ – ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ’ਤੇ ਬਰਨਾਵਾ ਆਸ਼ਰਮ ਆਇਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਆਪਣੇ ਸ਼ਾਹੀ ਅੰਦਾਜ ’ਚ ਦਿਸਿਆ। ਡੇਰਾ ਮੁਖੀ ਦੀ ਪੈਰੋਲ 17 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਬੁੱਧਵਾਰ ਸ਼ਾਮ ਨੂੰ ਗੁਰੂ ਪੂਰਣਿਮਾ ਮੌਕੇ ਹੋਏ ਸਮਾਗਮ ‘ਚ ਉਸ ਨੇ ਨਾ ਸਿਰਫ਼ ਪੈਰੋਕਾਰਾਂ ਨੂੰ ਪ੍ਰਵਚਨ ਦਿੱਤੇ ਸਗੋਂ ਕਈ ਮੁੰਡੇ-ਕੁੜੀਆਂ ਦੇ ਵਿਆਹ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ। ਇਹ ਪ੍ਰੋਗਰਾਮ ਦੇਸ਼ ਭਰ ਦੇ ਡੇਰੇ ਨਾਲ ਸਬੰਧਤ ਨਾਮ ਚਰਚਾ ਘਰਾਂ ਅਤੇ ਡੇਰਿਆਂ ‘ਚ ਲਾਈਵ ਵਿਖਾਇਆ ਗਿਆ। ਸਮਾਗਮ ‘ਚ ਵੱਡੀ ਗਿਣਤੀ ‘ਚ ਡੇਰਾ ਪੈਰੋਕਾਰਾਂ ਨੇ ਸ਼ਿਰਕਤ ਕੀਤੀ।

ਰਾਮ ਰਹੀਮ 17 ਜੂਨ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਪੁੱਜਾ ਸੀ। ਪੈਰੋਲ ਦੀ ਮਿਆਦ ਦੌਰਾਨ ਆਸ਼ਰਮ ’ਚ ਭੀੜ ਇਕੱਠੀ ਕਰਨ, ਕਿਸੇ ਵੀ ਤਰ੍ਹਾਂ ਦਾ ਉਤਸਵ ਆਦਿ ਕਰਨ ’ਤੇ ਪਾਬੰਦੀ ਹੈ। ਇਸ ਦਰਮਿਆਨ ਡੇਰਾ ਮੁਖੀ ਨੇ ਇੰਟਰਨੈੱਟ ਮੀਡੀਆ ’ਤੇ ਵੀਡੀਓ ਵਾਇਰਲ ਕਰ ਕੇ ਪ੍ਰਵਚਨ ਦਿੱਤੇ। ਮੰਗਲਵਾਰ ਨੂੰ ਉਹ ਸੈਂਕੜਿਆਂ ਦੀ ਗਿਣਤੀ ’ਚ ਪੈਰੋਕਾਰਾਂ ਨਾਲ ਰੂਬਰੂ ਹੋਇਆ। ਪਹਿਲਾਂ ਵਾਂਗ ਹੀ ਸਟੇਜ ਲੱਗੀ ਜਿਸ ’ਤੇ ਉਹ ਕਦੀ ਕੁਰਸੀ ’ਤੇ ਬੈਠਾ ਮੋਰ ਦੇ ਖੰਭ ਹਿਲਾਉਂਦਾ ਨਜ਼ਰ ਆਇਆ ਤਾਂ ਕਦੀ ਖੜ੍ਹੇ ਹੋ ਕੇ ਪੈਰੋਕਾਰਾਂ ਨੂੰ ਅਸ਼ੀਰਵਾਦ ਦਿੰਦਾ ਦਿਖਾਈ ਦਿੱਤਾ। ਭਜਨ ਵੀ ਸੁਣਾਏ। ਕੁਝ ਪੈਰੋਕਾਰ ਮੁੰਡੇ-ਕੁੜੀਆਂ ਦਾ ਵਿਆਹ ਕਰਵਾਉਣ ਤੋਂ ਬਾਅਦ ਅਸ਼ੀਰਵਾਦ ਵੀ ਦਿੱਤਾ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਦੱਸਿਆ ਕਿ ਡੇਰੇ ’ਚ ਕੋਈ ਪ੍ਰੋਗਰਾਮ ਨਹੀਂ ਕਰਵਾਇਆ ਗਿਆ। ਇੰਟਰਨੈੱਟ ਮੀਡੀਆ ਜ਼ਰੀਏ ਪ੍ਰਵਚਨ ਕੀਤੇ ਹਨ। ਉਨ੍ਹਾਂ ਕਈ ਅਨਾਥ ਧੀਆਂ ਨੂੰ ਗੋਦ ਲਿਆ ਹੋਇਆ ਹੈ, ਉਨ੍ਹਾਂ ਦੇ ਵਿਆਹ ਕਰਵਾਏ ਹਨ।

Related posts

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

admin

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ

admin

ਗੂਗਲ ਦੇ ਸੀਈਓ ਵਲੋਂ ਏਆਈ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

admin