India

ਗੂਗਲ ਨੇ ਰਿਪੋਰਟ ਲੀਕ ਹੋਣ ਦਾ ਦਾਅਵਾ ਕਰਦੇ ਹੋਏ ਦਾਇਰ ਕੀਤੀ ਸੀ ਪਟੀਸ਼ਨ

ਨਵੀਂ ਦਿੱਲੀ – ਗੂਗਲ ਦੇ ਐਂਡ੍ਰਾਈਡ ਸਮਾਰਟਫੋਨ ਸਮਝੌਤਾ ਮਾਮਲੇ ’ਚ ਗੁਪਤ ਰਿਪੋਰਟ ਲੀਕ ਕਰਨ ਦੇ ਗੂਗਲ ਦੇ ਦਾਅਵੇ ਨੂੰ ਸੀਸੀਆਰ ਨੇ ਬੇਬੁਨਿਆਦ ਦੱਸਿਆ ਹੈ। ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਸੀਸੀਆਈ ਦੀ ਦਲੀਲ ਸਵੀਕਾਰ ਕਰਦੇ ਹੋਏ ਕਿਹਾ ਕਿ ਹੁਣ ਪਟੀਸ਼ਨ ’ਤੇ ਸੁਣਵਾਈ ਦਾ ਆਧਾਰ ਨਹੀਂ ਹੈ। ਹਾਲਾਂਕਿ ਬੈਂਚ ਨੇ ਕਿਹਾ ਕਿ ਜੇ ਗੂਗਲ ਕੋਈ ਰਿਪੋਰਟ ਲੀਕ ਹੋਣ ਦੇ ਸਬੰਧ ’ਚ ਅੱਗੇ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਉਪਲਬਧ ਕਾਨੂੰਨੀ ਰਾਏ ਲੈ ਸਕਦਾ ਹੈ।

ਬੈਂਚ ਨੇ ਗੂਗਲ ਦੇ ਉਸ ਦਾਅਵੇ ’ਤੇ ਕੋਈ ਰਾਏ ਨਹੀਂ ਦਿੱਤੀ, ਜਿਸ ’ਚ ਗੂਗਲ ਨੇ ਦਾਅਵਾ ਕੀਤਾ ਕਿ ਗੁਪਤ ਰਿਪੋਰਟ ਲੀਕ ਹੋਣ ਦੀ ਸਥਿਤੀ ’ਚ ਜ਼ਿੰਮੇਵਾਰੀ ਸੀਸੀਆਈ ਦੀ ਹੋਵੇਗੀ। ਸੀਸੀਆਈ ਵੱਲੋ ਪੇਸ਼ ਹੋਏ ਐਡੀਸ਼ਨਲ ਸਾਲਿਸਿਟਰ ਜਨਰਲ ਐੱਨ ਵੇਂਕਟਰਮਣ ਨੇ ਕਿਹਾ ਕਿ ਰਿਪੋਰਟ ਲੀਕ ਹੋਣ ਦੀ ਕਲਪਨਾ ਕਰਨਾ ਗ਼ਲਤ ਹੈ। ਗੂਗਲ ਵੱਲੋ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੀਸੀਆਈ ਆਪਣੇ ਬਿਆਨ ਨਾਲ ਬੰਨ੍ਹੀ ਹੋਈ ਹੈ।ਗੂਗਲ ਨੇ ਕਿਹਾ ਕਿ 18 ਸਤੰਬਰ 2021 ਨੂੰ ਉਸ ਦੇ ਐਂਡਰਾਈਡ ਸਮਾਰਟਫੋਨ ਸਮਝੌਤਿਆਂ ਦੀ ਜਾਂਚ ਜੁੜੀ ਜੋ ਗੁਪਤ ਰਿਪੋਰਟ ਸੀਸੀਆਈ ਦੀ ਸ਼ਾਕਾ ਦੇ ਮਹਾਨਿਦੇਸ਼ਕ ਦੇ ਦਫਤਰ ਦੁਆਰਾ ਸੀਸੀਆਈ ਨੂੰ ਸੈਂਪੀ ਗਈ ਸੀ। ਗੂਗਲ ਨੇ ਦਾਅਵਾ ਕੀਤਾ ਸੀ ਕਿ ਉਸ ਸਮੇਂ ਰਿਪੋਰਟ ਮੀਡੀਆ ’ਚ ਲੀਕ ਹੋ ਗਈ ਸੀ। ਗੂਗਲ ਨੇ ਕਿਹਾ ਕਿ ਅਸੀਂ ਜਾਂਚ ਪ੍ਰਕਿਰਿਆ ’ਚ ਪੂਰੀ ਤਰ੍ਹਾਂ ਨਾਲ ਸਹਿਯੋਗ ਕੀਤਾ ਤੇ ਗੁਪਤ ਬਣਾਈ ਰੱਖਿਆ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin