ਇੱਕ ਹਮਲੇ ਦੇ ਵਿੱਚ ਮਾਰੀ ਗਈ, ਗੈਂਗਸਟਰ ਜੱਗੂ ਭਗਵਾਨਪੁਰ ਦੀ ਮਾਤਾ ਹਰਜੀਤ ਕੌਰ ਅਤੇ ਉਹਨਾਂ ਦੇ ਰਿਸ਼ਤੇਦਾਰ ਕਰਨਵੀਰ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਵੱਡਾ ਖੁਲਾਸਾ ਕੀਤਾ ਹੈ। ਦੋਹਾਂ ਲਾਸ਼ਾਂ ਦਾ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ‘ਚ ਇਕ ਬੋਰਡ ਰਾਹੀਂ ਕਰਵਾਇਆ ਗਿਆ ਸੀ ਅਤੇ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਅਫ਼ਸਰ ਡਾਕਟਰ ਅਰਵਿੰਦਰ ਸਿੰਘ ਅਨੁਸਾਰ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਦੇ ਸ਼ਰੀਰ ਤੇ 10 ਨਿਸ਼ਾਨ ਮਿਲੇ ਹਨ ਜਦਕਿ ਉਹਨਾਂ ਦੇ ਸਰੀਰ ਵਿੱਚੋਂ ਇੱਕ ਗੋਲੀ ਵੀ ਨਿਕਲੀ ਹੈ ਜਦਕਿ ਦੂਸਰੇ ਮ੍ਰਿਤਕ ਕਰਨਵੀਰ ਸਿੰਘ ਦੇ ਸਰੀਰ ਤੇ ਗੋਲੀਆਂ ਦੇ ਬਾਰਾਂ ਜਖਮ ਪਾਏ ਗਏ ਹਨ ਪਰ ਉਸਦੇ ਸਰੀਰ ਦੇ ਅੰਦਰੋਂ ਵੀ ਸਿਰਫ ਇੱਕ ਗੋਲੀ ਨਿਕਲੀ। ਮੈਡੀਕਲ ਅਫ਼ਸਰ ਡਾਕਟਰ ਅਰਵਿੰਦਰ ਸਿੰਘ ਨੇ ਕਿਹਾ ਕਿ ਫੋਰੇਂਸਿਕ ਜਾਂਚ ਲਈ ਮ੍ਰਿਤਕਾਂ ਦੇ ਸਰੀਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਵਲੋ ਅਗਲੀ ਜਾਂਚ ਕੀਤੀ ਜਾਵੇਗੀ ।
ਬਟਾਲਾ ਦੇ ਕਾਦੀਆਂ ਰੋਡ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸਦੇ ਇੱਕ ਰਿਸ਼ਤੇਦਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਭੀਖੋਵਾਲ ਥਾਣਾ ਘੁਮਾਣ ਕਲਾਂ ਦੀ ਵੀਰਵਾਰ ਰਾਤ ਨੂੰ ਲਗਭਗ 9:30 ਵਜੇ ਗੁਰਦਾਸਪੁਰ ਦੇ ਬਟਾਲਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਹਮਲਾਵਰ ਭੱਜ ਗਏ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗਵਾਰ ਵਜੋਂ ਦੇਖ ਰਹੀ ਹੈ, ਕਿਉਂਕਿ ਜੱਗੂ ਭਗਵਾਨਪੁਰੀਆ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ ਅਤੇ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਕਰ ਚੁੱਕਾ ਹੈ। ਇਸ ਕਤਲ ਦੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਜ਼ਿੰਮੇਵਾਰੀ ਲਈ ਹੈ।
ਰਿਪੋਰਟਾਂ ਮੁਤਾਬਕ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ ਅਤੇ ਕਬੱਡੀ ਦਾ ਚੰਗਾ ਖਿਡਾਰੀ ਸੀ ਪਰ ਉਹ ਅਪਰਾਧ ਦੀ ਦੁਨੀਆ ਵਿਚ ਦਿਲਚਸਪੀ ਰੱਖਦਾ-ਰੱਖਦਾ ਖੁਦ ਇੱਕ ਅਪਰਾਧੀ ਬਣ ਗਿਆ। ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਹਥਿਆਰਾਂ ਦੀ ਸਪਲਾਈ ਤੋਂ ਲੈ ਕੇ ਗੱਡੀਆਂ ਮੁਹੱਈਆ ਕਰਵਾਉਣ ਤੱਕ ਸਭ ਕੁਝ ਜੱਗੂ ਭਗਵਾਨਪੁਰੀਆ ਦੇ ਗੈਂਗ ਨੇ ਕੀਤਾ ਸੀ। ਰਿਪੋਰਟਾਂ ਮੁਤਾਬਕ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਗੈਂਗ ਨੂੰ ਆਧੁਨਿਕ ਹਥਿਆਰ ਸਪਲਾਈ ਕਰਦਾ ਸੀ ਪਰ ਬਦਲੇ ‘ਚ ਹਰ ਹਥਿਆਰ ਦੇ ਲੱਖਾਂ ਰੁਪਏ ਲਏ ਜਾਂਦੇ ਸਨ। ਸਿੱਧ ਮੂਸੇਵਾਲਾ ਕੇਸ ਤੋਂ ਬਾਅਦ ਹਥਿਆਰਾਂ ਲਈ ਪੈਸਿਆਂ ਨੂੰ ਲੈ ਕੇ ਦੋ ਗਿਰੋਹਾਂ ਵਿੱਚ ਲੜਾਈ ਸ਼ੁਰੂ ਹੋ ਗਈ ਸੀ। ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ 2015 ਤੋਂ ਤਿਹਾੜ ਜੇਲ ‘ਚ ਬੰਦ ਹੈ ਵਿੱਚ ਹੈ। 2020 ਵਿੱਚ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਉਸਨੂੰ ਨਸ਼ਾ ਤਸਕਰੀ ਅਤੇ ਅਸਲਾ ਐਕਟ ਦੇ ਕੇਸਾਂ ਵਿੱਚ 12 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੌਰਾਨ ਵੀ ਗੈਂਗਸਟਰ ਜੱਗੂ ਦਾ ਨਾਂ ਵੀ ਸੁਰਖੀਆਂ ਵਿੱਚ ਆਇਆ ਸੀ। ਕਤਲ ਕੇਸ ਦੌਰਾਨ ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਨਾਲ ਤਿਹਾੜ ਜੇਲ੍ਹ ਵਿੱਚ ਬੰਦ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਸੀ ਜਿਸ ਵਿਚ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਕਾਰ ਹੋਈ ਫੋਨ ‘ਤੇ ਹੋਈ ਗੱਲਬਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਇਸ ਤੋਂ ਬਾਅਦ ਲਾਰੈਂਸ ਅਤੇ ਜੱਗੂ ਦੋਵੇਂ ਜਾਨੀ ਦੁਸ਼ਮਣ ਬਣ ਗਏ।