Punjab

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਦੋਸ਼, ਕਿਹਾ-ਪੰਜਾਬ ਪੁਲਿਸ ਦੇ ਰਹੀ ਥਰਡ ਡਿਗਰੀ

ਚੰਡੀਗੜ੍ਹ – ਪੰਜਾਬੀ ਕਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਪੰਜਾਬ ਲਿਆਂਦੇ ਗਏ ਗੈਂਗਸਰਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲਿਸ ’ਤੇ ਵੱਡਾ ਦੋਸ਼ ਲਾਇਆ ਹੈ। ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਰਿਮਾਂਡ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਥਰਡ ਡਿਗਰੀ ਦਿੱਤੀ ਜਾ ਰਹੀ ਹੈ।

ਗੈਂਗਸਟਰ ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਪੁਲਿਸ ਲਾਰੈਂਸ ਤੋਂ ਆਨ ਕੈਮਰਾ ਪੁੱਛਗਿੱਛ ਨਹੀਂ ਕਰ ਰਹੀ। ਪੁਲਿਸ ਪੁੱਛਗਿੱਛ ’ਚ ਕਈ ਤਰ੍ਹਾਂ ਦੇ ਨਿਯਮਾਂ ਦਾ ਉਲੰਘਣ ਕਰ ਰਹੀ ਹੈ। ਲਾਰੈਂਸ ਦਾ ਮਨਮਰਜ਼ੀ ਨਾਲ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਮਾਮਲਿਆਂ ਨੂੰ ਲੈ ਕੇ ਉਹ ਅਦਾਲਤ ’ਚ ਪਟੀਸ਼ਨ ਦਾਇਰ ਕਰਨਗੇ।

ਉਨ੍ਹਾਂ ਕਿਹਾ ਕਿ ਕੋਰਟ ਰਾਹੀਂ ਲਾਰੈਂਸ ਤੋਂ ਆਨ ਕੈਮਰਾ ਹੋਈ ਪੁੱਛਗਿੱਛ ਦੀ ਰਿਕਾਰਡਿੰਗ ਮੰਗੀ ਜਾਵੇਗੀ। ਤਾਂਕਿ, ਸਾਫ਼ ਹੋ ਸਕੇ ਕਿ ਅਦਾਲਤ ਵੱਲੋਂ ਜੋ ਆਦੇਸ਼ ਪੰਜਾਬ ਪੁਲਿਸ ਨੂੰ ਦਿੱਤੇ ਗਏ ਸਨ, ਉਨ੍ਹਾਂ ਦਾ ਪਾਲਣ ਹੋ ਰਿਹਾ ਹੈ ਜਾਂ ਨਹੀਂ। ਵਕੀਲ ਚੋਪੜਾ ਨੇ ਕਿਹਾ ਕਿ ਉਨ੍ਹਾਂ ਲਾਰੈਂਸ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਜਿਸ ਦਿਨ ਲਾਰੈਂਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ, ਉਸ ਨੂੰ ਬਚਾਅ ਪੱਖ ਦੇ ਵਕੀਲਾਂ ਤੋਂ ਬਿਨਾਂ ਹੀ ਕੋਰਟ ’ਚ ਪੇਸ਼ ਕਰ ਦਿੱਤਾ ਗਿਆ।

ਉੱਧਰ, ਲਾਰੈਂਸ ਤੋਂ ਪੁੱਛਗਿੱਛ ਕਰ ਰਹੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਰੈਂਸ ਤੋਂ ਨਿਯਮਾਂ ਤਹਿਤ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਪੂਰੀ ਤਰ੍ਹਾਂ ਠੀਗ ਹੈ ਕਿਸੇ ਤਰ੍ਹਾਂ ਦੀ ਥਰਡ ਡਿਗਰੀ ਨਹੀਂ ਦਿੱਤੀ ਜਾ ਰਹੀ। ਧਿਆਨ ਰਹੇ ਕਿ ਇਸ ਮਾਮਲੇ ’ਚ ਹੁਣ ਤਕ ਪੁਲਿਸ ਵੱਲੋਂ ਦਸ ਮੁਲਜ਼ਮਾਂ ਨੂੰ ਫੜਿਆ ਜਾ ਚੁੱਕਿਆ ਹੈ। ਪੁਲਿਸ ਨੂੰ ਚਾਰ ਸ਼ੂਟਰਾਂ ਦੀ ਤਲਾਸ਼ ਹੈ।

ਪੰਜਾਬ ਪੁਲਿਸ ਬੀਤੀ 14 ਜਨੂੰਨ ਨੂੰ ਲਾਰੈਂਸ ਨੂੰ ਦਿੱਲੀ ਤੋਂ ਲੈ ਕੇ ਆਈ। ਉਸ ਨੂੰ ਮਾਨਸਾ ਦੀ ਅਦਾਲਤ ’ਚ ਪੇਸ਼ ਕਰ ਕੇ ਮੁਹਾਲੀ ਦੇ ਖਰੜ ਸਥਿਤ ਸੀਆਈਏ ਪੁਲਿਸ ਸਟੇਸ਼ਨ ਲਿਆਂਦਾ ਗਿਆ। ਜਿੱਥੇ ਕਰੀਬ ਢਾਈ ਘੰਟੇ ਤਕ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗੈਂਗਸਟਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਹੀ।

ਪੁੱਛਗਿੱਛ ਤੋਂ ਬਾਅਦ ਲਾਰੈਂਸ ਨੂੰ ਕਿਸੇ ਅਗਿਆਤ ਜਗ੍ਹਾ ’ਤੇ ਪੁੱਛਗਿੱਛ ਲਈ ਲਿਆਂਦਾ ਗਿਆ। ਸੂਤਰਾਂ ਦਾ ਕਹਿਣਾ ੲੈ ਕਿ ਲਾਰੈਂਸ ਬਿਸ਼ਨੋਈ ਤੋਂ ਖਰੜ ਸੀਆਈਏ ਪੁਲਿਸ ਸਟੇਸ਼ਨ ’ਚ ਹੀ ਪੁੱਛਗਿੱਛ ਹੋ ਰਹੀ ਹੈ। ਪੁਲਿਸ ਇਸ ਮਾਮਲੇ ’ਚ ਲਾਰੈਂਸ ਨੂੰ ਮੁੱਖ ਮੁਲਜ਼ਮ ਮੰਨ ਰਹੀ ਹੈ।

Related posts

ਪ੍ਰਕਾਸ਼ ਸਿੰਘ ਬਾਦਲ ਕੋਲੋਂ ਵਾਪਸ ਲਿਆ ਜਾ ਰਿਹਾ ਫਖ਼ਰ-ਏ-ਕੌਮ ਖ਼ਿਤਾਬ ਕੀ ਹੈ ?

editor

ਸੁਖਬੀਰ ਬਾਦਲ ਅਣਜਾਣ, ਕੈਪਟਨ ਅਮਰਿੰਦਰ ਧੋਖੇਬਾਜ਼ ਤੇ ਮੋਦੀ ਜੁਮਲਿਆਂ ਦਾ ਉਸਤਾਦ – ਭਗਵੰਤ ਮਾਨ

editor

ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਈਟੀਟੀ ਬੇਰੁਜ਼ਗਾਰ ਅਧਿਆਪਕਾਂ ‘ਤੇ ਅੰਨੇਵਾਹ ਲਾਠੀਚਾਰਜ  

admin