India

ਗ੍ਰਹਿ ਮੰਤਰੀ ਦੱਸਣ, ਪੀ. ਓ. ਕੇ. ਨੂੰ ਕਦੋਂ ਭਾਰਤ ਦੇ ਕੰਟਰੋਲ ਵਿਚ ਲਿਆਉਣਗੇ: ਅਧੀਰ ਰੰਜਨ

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਧਾਰਾ370 ਨੂੰ ਹਟਾਏ ਜਾਣ ਨਾਲ ਜੁੜੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ. ) ਨੂੰ ਭਾਰਤ ਦੇ ਅਧੀਨ ਕਦੋਂ ਲਿਆਂਦਾ ਜਾਵੇਗਾ। ਚੌਧਰੀ ਨੇ ਸੰਸਦ ਦੇ ਅੰਦਰ ਅਜਿਹਾ ਬਿਆਨ ਦਿੱਤਾ। ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਚੌਧਰੀ ਨੇ ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਸਦਨ ’ਚ ਅਸੀਂ ਵਾਰ-ਵਾਰ ਗੁਹਾਰ ਲਾ ਰਹੇ ਸੀ ਕਿ ਇਕ ਸੂਬੇ ਨੂੰ ਤੁਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਤਾਂ ਇਸ ਦਾ ਪੂਰਨ ਸੂਬਾ ਦਾ ਦਰਜਾ ਕਦੋਂ ਬਹਾਲ ਕਰੋਗੇ? ਚੌਧਰੀ ਨੇ ਕਿਹਾ ਕਿ ਸਦਨ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਸੀਨਾ ਠੋਕ ਕੇ ਕਹਿ ਰਹੇ ਸਨ ਕਿ ਪੀ. ਓ. ਕੇ. ਨੂੰ ਕਬਜ਼ੇ ਵਿਚ ਲਿਆਵਾਂਗੇ। ਹੁਣ ਦੱਸਣ ਕਿ ਕਦੋਂ ਲਿਆਉਣਗੇ? ਘੱਟ ਤੋਂ ਘੱਟ ਚੋਣਾਂ ਤੋਂ ਪਹਿਲਾਂ ਪੀ. ਓ. ਕੇ. ਕਬਜ਼ੇ ਵਿਚ ਲਿਆਉਣ। ਹੁਣ ਇਹ ਦੱਸਣ ਕਿ ਚੋਣਾਂ ਕਦੋਂ ਹੋਣਗੀਆਂ? ਚੌਧਰੀ ਨੇ ਕਿਹਾ ਕਿ ਜਲਦ ਤੋਂ ਜਲਦ ਚੋਣਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਕਸ਼ਮੀਰ ਦਾ ਪੂਰਨ ਸੂਬੇ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਤੋਂ ਧਾਰਾ370 ਹਟਾਉਣ ਦੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਕਾਨੂੰਨੀ ਮੰਨਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੁਤਾਬਕ ਧਾਰਾ370 ਇਕ ਅਸਥਾਈ ਵਿਵਸਥਾ ਸੀ। ਧਾਰਾ370 ਨੂੰ ਰੱਦ ਕੀਤੇ ਜਾਣ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਕੋਰਟ ਨੇ ਅਗਲੇ ਸਾਲ 30 ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਾਉਣ ਦਾ ਨਿਰਦੇਸ਼ ਦਿੱਤਾ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin