ਸਿਡਨੀ – ਨਿਊ ਸਾਊਥ ਵੇਲਜ਼ ਦੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਵੱਧਦੀ ਹੋਈ ਗਿਣਤੀ ਨੂੰ ਦੇਖਦਿਆਂ ਸੂਬੇ ਦੇ ਵਿੱਚ ਡੈਲਟਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੈਰੇਜੀਕਲੀਅਨ ਅਤੇ ਸਿਹਤ ਮੰਤਰੀ ਬ੍ਰੈਡ ਹਜ਼ਾਰਡ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ ਨਵੀਂ ਸਿਹਤ ਸਲਾਹ ਦੇ ਆਧਾਰ ‘ਤੇ, ਸੈਂਟਰਲ ਕੋਸਟ, ਬਲੂ ਮਾਉਂਟੇਨ, ਵੂਲਨਗੌਂਗ ਅਤੇ ਸ਼ੈੱਲਹਾਰਬਰ ਸਮੇਤ ਸਮੁਚੇ ਸਮੁਚੇ ਗ੍ਰੇਟਰ ਸਿਡਨੀ ਦੇ ਵਿੱਚ ਅੱਜ ਸ਼ਨੀਵਾਰ 17 ਜੁਲਾਈ ਨੂੰ ਰਾਤ 11:59 ਵਜੇ ਤੋਂ 30 ਜੁਲਾਈ ਰਾਤ 11:59 ਵਜੇ ਤੱਕ ਹੇਠ ਲਿਖੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ:-
ਸ਼ਨੀਵਾਰ, 17 ਜੁਲਾਈ ਰਾਤ 11:59 ਵਜੇ ਤੋਂ:
• ਦੁਕਾਨਾਂ ਨੂੰ ਬੰਦ ਰਹਿਣਾ ਪਵੇਗਾ (‘ਕਲਿੱਕ ਐਂਡ ਕਲੈਕਟ’, ਟੇਕਅਵੇ ਅਤੇ ਘਰ ਪਹੁੰਚਾਏ ਜਾਣ ਦੇ ਬੰਦੋਬਸਤ (ਹੋਮ ਡਲਿਵਰੀ) ਅਜੇ ਵੀ ਚਾਲੂ ਰਹਿ ਸਕਦੇ ਹਨ), ਹਾਲਾਂਕਿ ਹੇਠਾਂ ਦੱਸੇ ਗਏ ਸਥਾਨ ਖੱਲ੍ਹੇ ਰਹਿ ਸਕਦੇ ਹਨ:
o ਸੁਪਰ ਮਾਰਕਿਟ ਅਤੇ ਕਰਿਆਨੇ ਦੀਆਂ ਦੁਕਾਨਾਂ (ਕਸਾਈ ਦੀਆਂ ਦੁਕਾਨਾਂ, ਬੇਕਰੀਆਂ, ਫਲ-ਸਬਜ਼ੀਆਂ ਦੀਆਂ ਦੁਕਾਨਾਂ, ਸ਼ਰਾਬ ਦੀਆਂ ਦੁਕਾਨਾਂ ਅਤੇ ਮੱਛੀ ਬਾਰ)
o ਦੁਕਾਨਾਂ ਜੋ ਮੁੱਖ ਤੌਰ ‘ਤੇ ਸਿਹਤ, ਡਾਕਟਰੀ, ਜਣੇਪਾ-ਅਧਾਰਤ (ਮੈਟਰਨਟੀ) ਅਤੇ ਨਵੇਂ ਜੰਮੇ ਬੱਚਿਆਂ ਦਾ ਸਮਾਨ ਵੇਚਦੀਆਂ ਹਨ;
o ਫਾਰਮੇਸੀਆਂ ਅਤੇ ਕੈਮਿਸਟ
o ਪੈਟਰੋਲ ਪੰਪ
o ਗੱਡੀਆਂ ਕਿਰਾਏ ‘ਤੇ ਦੇਣ ਵਾਲੀਆਂ ਦੁਕਾਨਾਂ
o ਬੈਂਕ ਅਤੇ ਵਿੱਤੀ ਸੰਸਥਾਨ
o ਹਾਰਡਵੇਅਰ, ਬੂਟਿਆਂ (ਨਰਸਰੀਆਂ) ਅਤੇ ਨਿਰਮਾਣ (ਬਿਲਡਿੰਗ) ਦੇ ਸਮਾਨ ਦੀਆਂ ਦੁਕਾਨਾਂ
o ਖੇਤੀਬਾੜੀ ਅਤੇ ਪੇਂਡੂ ਸਥਾਨਾਂ ਨੂੰ ਭੇਜਿਆ ਜਾਣ ਵਾਲਾ ਸਮਾਨ (rural supplies)
o ਪਾਲਤੂ ਪਸ਼ੂਆਂ ਦਾ ਸਮਾਨ
o ਡਾਕਘਰ ਅਤੇ ਖਬਰ-ਸੰਸਾਧਨ ਵੇਚਦੀਆਂ ਦੁਕਾਨਾਂ (newsagents); ਅਤੇ
o ਦਫਤਰੀ ਸਮਾਨ ਦੀਆਂ ਦੁਕਾਨਾਂ।
• ‘ਘਰ ਵਿੱਚ ਹੀ ਰਹੋ’ ਆਦੇਸ਼ਾਂ ਦੇ ਨਾਲ ਨਾਲ, ਹੁਣ ਫੇਅਰਫੀਲਡ, ਫੇਅਰਫੀਲਿ, ਕੈਂਟਰਬਰੀ-ਬੈਂਕਸਟਾਊਨ ਅਤੇ ਲਿਵਰਪੂਲ ਸਥਾਨਕ ਸਰਕਾਰੀ ਖੇਤਰਾਂ (LGAs) ਦੇ ਲੋਕੀ ਕੰਮ ‘ਤੇ ਜਾਣ ਲਈ ਆਪਣਾ LGA ਛੱਡਕੇ ਨਹੀਂ ਜਾ ਸਕਦੇ, ਸਿਰਫ਼ ਐਮਰਜੈਂਸੀ (ਅਪਾਤਕਾਲ) ਸੇਵਾਵਾਂ ਅਤੇ (ਬੁਢਾਪਾ ਸੰਭਾਲ ਅਤੇ ਅਪਾਹਜਤਾ ਕਰਮੀ ਸਮੇਤ) ਸਿਹਤ-ਸੰਭਾਲ ਕਰਮੀ ਹੀ ਜਾ ਸਕਦੇ ਹਨ। ਅਜਿਹੀਆਂ ਸੂਰਤਾਂ ਵਿੱਚ ਜਿੱਥੇ ਇਹਨਾਂ ਕਰਮੀਆਂ ਨੂੰ ਕੰਮ ‘ਤੇ ਜਾਣ ਲਈ ਆਪਣਾ LGA ਛੱਡਕੇ ਕੇ ਜਾਣਾ ਪੈਂਦਾ ਹੈ, ਉਨਹਾਂ ਨੂੰ ਹਰ ਤਿੰਨ ਦਿਨਾਂ ਵਿੱਚ ਆਪਣਾ ਟੈਸਟ ਕਰਵਾਉਣਾ ਪਵੇਗਾ, ਭਾਵੇਂ ਉਨਹਾਂ ਨੂੰ ਕੋਈ ਵੀ ਲੱਛਣ ਨਾ ਹੋਣ।
• ਹਰ ਕੋਈ ਜੋ ਘਰੋਂ ਬਾਹਰ ਨਿੱਕਲਦਾ ਹੈ, ਉਸਨੂੰ ਆਪਣੇ ਕੋਲ ਇੱਕ ਮਾਸਕ ਹਰ ਵੇਲੇ ਰੱਖਣਾ ਹੀ ਪਵੇਗਾ। ਜਦੋਂ ਤੁਸੀਂ ਬਾਹਰ ਵਕਤੇ ਕੰਮ ਕਰ ਰਹੇ ਹੋ, ਬਾਹਰਲੇ ਬਾਜ਼ਾਰਾ, ਲੜੀਵਾਰ ਬਣੀਆਂ ਬਾਹਰਲੀਆਂ ਦੁਕਾਨਾਂ (outdoor shopping strips) ਵਿੱਚ ਹੋਵੋ ਜਾਂ ਬਾਹਰ ਕਿਸੇ ਕਤਾਰ ਵਿੱਚ ਖਰੀਦੇ ਗਏ ਸਮਾਨ ਜਿਵੇਂ ਕਿ ਕੌਫੀ ਜਾਂ ਭੋਜਨ ਦੀ ਉਡੀਕ ਕਰ ਰਹੇ ਹੋ ਤਾਂ ਮਾਸਕ ਪਾਇਆ ਹੋਣਾ ਚਾਹੀਦਾ ਹੈ; ਅਤੇ
• ਇੱਕੋ ਘਰ ਵਿੱਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ, ਸਭ ਤਰੀਕੇ ਦੀ ਕਾਰ ਪੂਲਿੰਗ (ਕਾਰ ਦਾ ਸਫ਼ਰ ਕਿਸੇ ਨਾਲ ਸਾਂਝਾ ਕਰਨਾ) ਹੁਣ ਬੰਦ ਹੋਣੀ ਚਾਹੀਦੀ ਹੈ।
ਸੋਮਵਾਰ, 19 ਜੁਲਾਈ, ਸਵੇਰ 12.01 ਵਜੇ ਤੋਂ:
• ਸਭ ਨਿਰਮਾਣ (ਕੰਸਟਰਕਸ਼ਨ) ਦੇ ਉੱਤੇ ਵਿਰਾਮ ਲਗਾਇਆ ਜਾਵੇਗਾ; ਅਤੇ
• ਰਿਹਾਇਸ਼ੀ ਇਮਾਰਤਾਂ ਵਿੱਚ ਸਾਫ ਸਫਾਈ ਸੇਵਾਵਾਂ, ਅਤੇ ਮੁਰੰਮਤ ਦੇ ਕੰਮਾਂ ਸਮੇਤ, ਗੈਰ-ਤਤਕਾਲਕ (non-urgent) ਸਾਂਭ-ਸੰਭਾਲ ਦੇ ਕੰਮਾਂ ਉੱਤੇ ਵਿਰਾਮ ਲਗਾਇਆ ਜਾਵੇਗਾ।
ਬੁੱਧਵਾਰ, 21 ਜੁਲਾਈ, ਸਵੇਰ 12.01 ਵਜੇ ਤੋਂ:
• ਜੇ ਕਰਮਚਾਰੀ ਅਜਿਹਾ ਕਰ ਸਕਦਾ ਹੋਵੇ, ਤਾਂ ਰੋਜ਼ਗਾਰਦਾਤਿਆਂ ਲਈ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੇਣਾ ਲਾਜਮੀ ਕਰ ਦਿੱਤਾ ਜਾਵੇਗਾ, ਅਜਿਹਾ ਨਾ ਕਰਨ ਦੇ ਨਤੀਜੇ ਵਜੋਂ $10,000 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਅਸੀਂ ਲਗਾਤਾਰ ਆ ਰਹੀ ਸਿਹਤ ਸਲਾਹ ਉੱਤੇ ਵਿਚਾਰ ਕਰ ਰਹੇ ਹਾਂ ਅਤੇ ਜੇ ਇਸ ਵਿੱਚ ਕੁਝ ਬਦਲਾਵਾਂ ਦੀ ਲੋੜ ਹੋਈ, ਤਾਂ ਆਪਣੀ ਬਰਾਦਰੀ ਨੂੰ ਨਵੀਂ ਜਾਣਕਾਰੀ ਦੇਣਾ ਜਾਰੀ ਰੱਖਾਂਗੇ।
ਸੈਂਟਰਲ ਕੋਸਟ, ਬਲ ਬਲੂ ਮਾਉਂਟੇਨ, ਵੂਲਨਗੌਂਗ ਅਤੇ ਸ਼ੈੱਲਹਾਰਬਰ ਸਮੇਤ ਸਾਰੇ ਗਰੇਟਰ ਸਿਡਨੀ ਵਿੱਚ ਇਸ ਵਕਤ ਲਿੱਗੀਆਂ ਬਾਕੀ ਸਾਰੀਆਂ ਪਾਬੰਦੀਆਂ ਜਾਰੀ ਰਹਿਣਗੀਆਂ।
ਇਹ ਫੈਸਲੇ ਡੂੰਘੀ ਵਿਚਾਰ ਤੋਂ ਬਿਨਾਂ ਨਹੀਂ ਲਏ ਗਏ ਅਤੇ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਭਾਈਚਾਰੇ ਲਈ ਇੱਕ ਔਖੀ ਘੜੀ ਹੈ ਅਤੇ ਸਬਰ ਰਿੱਰੱਖਦੇ ਰਹਿਣ ਲਈ ਅਸੀਂ ਉਨਹਾਂ ਦੇ ਧੰਨਵਾਦੀ ਹਾਂ।
ਇਹ ਅਹਿਮ ਹੈ ਕਿ ਲੋਕੀ ਜਾਂਚ (ਟੈਸਟਿੰਗ) ਲਈ ਸਾਮਹਣੇ ਆਉਣਾ ਜਾਰੀ ਰੱਖਣ ਤਾਂ ਜੋ ਸਾਰੇ ਭਾਈਚਾਰੇ ‘ਚ ਕੋਵਿਡ-19 ਦੇ ਮਾਮਲੇ ਲੱਭਣ ਵਿੱਚ ਸਹਾਇਤਾ ਮਿਲ ਸਕੇ।
ਖੇਤਰੀ ਨਿਊ ਸਾਊਥ ਵੇਲਜ਼ ਵਿੱਚ ਲਿੱਗੀਆਂ ਪਾਬੰਦੀਆਂ ਵਚ ਕੋਈ ਬਦਲਾਅ ਨਹੀਂ ਆਵੇਗਾ।
ਸਭ ਤੋਂ ਨਵੀਨਤਮ ਜਾਣਕਾਰੀ ਲਈ, ਵੇਖੋ www.nsw.gov.au/covid-19