India

ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ !

ਨਾਗਾ ਸਾਧੂ ਪ੍ਰਯਾਗਰਾਜ ਵਿੱਚ ਮਹਾਕੁੰਭ ਮੇਲੇ 2025 ਵਿੱਚ ਮੌਨੀ ਅਮਾਵਸਿਆ ਦੇ ਮੌਕੇ 'ਤੇ ਦੂਜੇ 'ਅੰਮ੍ਰਿਤ ਸੰਨ' ਦੌਰਾਨ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਦੇ ਹੋਏ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਸਰਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ ਪੱਧਰ ਲੋੜ ਤੋਂ ਵੱਧ ਹੈ। ਮਹਾਂਕੁੰਭ ਦੌਰਾਨ ਲੱਖਾਂ ਲੋਕ ਹਰ ਰੋਜ਼ ਸੰਗਮ ਵਿੱਚ ਡੁਬਕੀ ਲਾ ਰਹੇ ਹਨ। ਪਾਣੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਬੀਓਡੀ ਅਹਿਮ ਮਹੱਤਵਪੂਰਨ ਮਾਪਦੰਡ ਹੈ। ਬੀਓਡੀ ਪਾਣੀ ਵਿੱਚ ਜੈਵਿਕ ਪਦਾਰਥ ਤੋੜਨ ਲਈ ਐਰੋਬਿਕ ਸੂਖਮ ਜੀਵਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਹੈ। ਬੀਓਡੀ ਦਾ ਉੱਚ ਪੱਧਰ ਪਾਣੀ ਵਿੱਚ ਵਧੇਰੇ ਜੈਵਿਕ ਸਮੱਗਰੀ ਨੂੰ ਦਰਸਾਉਂਦਾ ਹੈ। ਜੇ ਬੀਓਡੀ ਦਾ ਪੱਧਰ 3 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਘੱਟ ਹੈ ਤਾਂ ਪਾਣੀ ਨਹਾਉਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸੰਗਮ ਵਿਚਲੇ ਪਾਣੀ ਦਾ ਬੀਓਡੀ ਪੱਧਰ ਇਸ ਤੋਂ ਵੱਧ ਹੈ।

16 ਜਨਵਰੀ ਨੂੰ ਸਵੇਰੇ 5 ਵਜੇ ਸੰਗਮ ਵਿੱਚ ਬੀਓਡੀ ਪੱਧਰ 5.09 ਮਿਲੀਗ੍ਰਾਮ ਪ੍ਰਤੀ ਲਿਟਰ ਸੀ ਅਤੇ ਅੱਜ ਸਵੇਰੇ 8 ਵਜੇ ਇਹ 5.29 ਮਿਲੀਗ੍ਰਾਮ ਪ੍ਰਤੀ ਲਿਟਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ 13 ਜਨਵਰੀ ਨੂੰ ਜਦੋਂ ਮਹਾਂਕੁੰਭ ਸ਼ੁਰੂ ਹੋਇਆ ਸੀ ਤਾਂ ਸੰਗਮ ਵਿੱਚ ਇਹ ਪੱਧਰ 3.94 ਮਿਲੀਗ੍ਰਾਮ ਪ੍ਰਤੀ ਲਿਟਰ ਸੀ।

ਜ਼ਿਕਰਯੋਗ ਹੈ ਕਿ ਪਹਿਲਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸੰਗਮ ਦਾ ਪਾਣੀ ਦੂਸ਼ਿਤ ਹੋਣ ਦਾ ਦੋਸ਼ ਲਾ ਚੁੱਕੇ ਹਨ।

Related posts

ਕਿਸਾਨਾਂ-ਕੇਂਦਰ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਐੱਮਐੱਸਪੀ ਕਾਨੂੰਨੀ ਗਾਰੰਟੀ ‘ਤੇ ਅੜੀ ਰਹੀ: ਅਗਲੀ ਮੀਟਿੰਗ 19 ਮਾਰਚ ਨੂੰ !

admin

ਅਮਰੀਕਾ ਤੋਂ ਕੱਢੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜਿਆਦਾਤਰ ਪੰਜਾਬੀ !

admin

26ਵੇਂ ਮੁੱਖ ਚੋਣ ਕਮਿਸ਼ਨਰ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ !

admin