ਆਲੀਆ ਭੱਟ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਲਈ ਤਿਆਰ ਹੈ ਤੇ ਦਰਸ਼ਕਾਂ ਦੇ ਨਾਲ-ਨਾਲ ਆਲੀਆ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕਿਉਂਕਿ ਆਲੀਆ ਪਹਿਲੀ ਵਾਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨ ਵਾਲੀ ਹੈ। ਤੇ ਹੁਣ ਖ਼ਬਰਾਂ ਆ ਰਹੀਆਂ ਨੇ ਕਿ ਰਣਵੀਰ ਸਿੰਘ ਵੀ ਇਸ ਫਿਲਮ ਦਾ ਖਾਸ ਹਿੱਸਾ ਹੋਣਗੇ।ਉਂਝ ਵੀ ਰਣਵੀਰ ਸਿੰਘ ਸੰਜੇ ਲੀਲਾ ਭੰਸਾਲੀ ਦੇ ਪਸੰਦੀਦਾ ਅਦਾਕਾਰ ਹਨ। ਰਣਵੀਰ ਨੇ ਸੰਜੇ ਦੇ ਨਾਲ ਰਾਮ ਲੀਲਾ, ਬਾਜੀਰਾਓ ਮਸਤਾਨੀ ਤੇ ਪਦਮਾਵਤ ਵਰਗੀਆਂ ਫ਼ਿਲਮਾਂ ਕੀਤੀਆਂ ਹਨ। ਆਲੀਆ ਦੇ ਨਾਲ ਵੀ ਫਿਲਮ Gully Boy ‘ਚ ਰਣਵੀਰ ਦੀ ਕੈਮਿਸਟ੍ਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਦੋਹਾਂ ਦਾ ਇਕੱਠੇ ਆਉਣਾ ਸਕਰੀਨ ‘ਤੇ ਫਿਰ ਧਮਾਲ ਜ਼ਰੂਰ ਪਏਗਾ।ਹਾਲਾਂਕਿ ਹੁਣ ਤਕ ਇਹ ਕਿਹਾ ਜਾ ਰਿਹਾ ਕਿ ਰਣਵੀਰ ਸਿੰਘ ਫਿਲਮ ‘ਚ ਸਿਰਫ ਕੈਮਿਓ ਹੀ ਕਰਨਗੇ ਪਰ ਉਨ੍ਹਾਂ ਦਾ ਕਿਰਦਾਰ ਕਾਫੀ ਪਾਵਰਫੁੱਲ ਹੋਵੇਗਾ। ਫਿਲਮ ਗੰਗੂਬਾਈ ਕਠਿਆਬਾੜੀ ਹੁਸੈਨ ਜ਼ੈਦੀ ਦੀ ਕਿਤਾਬ ਮਾਫੀਆ ਕੁਈਨ ਓਫ ਮੁੰਬਈ ‘ਤੇ ਅਧਾਰਿਤ ਹੈ। ਆਲੀਆ ਭੱਟ ਇਸ ਫਿਲਮ ‘ਚ ਆਪਣੇ ਪਹਿਲੇ ਕਿਰਦਾਰਾਂ ਨਾਲੋਂ ਵੱਖਰਾ ਕੰਮ ਕਰਦੀ ਹੋਈ ਦਿਖੇਗੀ।
previous post