International

ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰ ਰਿਹੈ ਸ੍ਰੀਲੰਕਾ, ਛੇ ਮਿਲੀਅਨ ਤੋਂ ਵੱਧ ਸ੍ਰੀਲੰਕਾ ਨੂੰ ਅਨਾਜ ਦੀ ਲੋੜ

ਕੋਲੰਬੋ – ਸ੍ਰੀਲੰਕਾ ਆਜ਼ਾਦੀ ਤੋਂ ਬਾਅਦ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਸ ‘ਤੇ 51 ਅਰਬ ਡਾਲਰ ਦਾ ਕਰਜ਼ਾ ਹੈ, ਜਿਸ ਨੂੰ ਮੋੜਨ ਤੋਂ ਉਹ ਅਸਮਰੱਥ ਹੈ। ਇਹੀ ਕਾਰਨ ਹੈ ਕਿ ਇਹ ਆਰਥਿਕ ਤੌਰ ‘ਤੇ ਖਰਾਬ ਹੋ ਗਿਆ ਹੈ। ਸੰਯੁਕਤ ਰਾਸ਼ਟਰ ਵਰਲਡ ਫੂਡ ਪ੍ਰੋਗਰਾਮ (ਡਬਲਯੂਐੱਫਪੀ) ਦੇ ਅਨੁਸਾਰ ਸੰਕਟ-ਗ੍ਰਸਤ ਸ਼੍ਰੀਲੰਕਾ ਵਿੱਚ 60 ਲੱਖ ਤੋਂ ਵੱਧ ਲੋਕ “ਭੋਜਨ ਅਸੁਰੱਖਿਅਤ” ਹਨ। WFP ਨੇ ਹੁਣ ਤੱਕ 30 ਲੱਖ ਲੋਕਾਂ ਨੂੰ ਐਮਰਜੈਂਸੀ ਭੋਜਨ, ਪੋਸ਼ਣ ਅਤੇ ਸਕੂਲੀ ਭੋਜਨ ਮੁਹੱਈਆ ਕਰਾਉਣ ਦੇ ਆਪਣੇ USD 63 ਮਿਲੀਅਨ ਦੇ ਟੀਚੇ ਦਾ ਸਿਰਫ਼ 30% ਹੀ ਪੂਰਾ ਕੀਤਾ ਹੈ।

ਸੰਯੁਕਤ ਰਾਸ਼ਟਰ WFP ਸ਼੍ਰੀਲੰਕਾ ਦੇ ਕੰਟਰੀ ਡਾਇਰੈਕਟਰ, ਅਬਦੁਰ ਰਹੀਮ ਸਿੱਦੀਕੀ ਨੇ ANI ਨੂੰ ਦੱਸਿਆ ਕਿ ‘ਸ਼ੁਰੂਆਤੀ ਖੋਜਾਂ ਦੇ ਅਨੁਸਾਰ, ਲਗਭਗ 6.3 ਮਿਲੀਅਨ ਲੋਕ ਭੋਜਨ ਅਸੁਰੱਖਿਅਤ ਹਨ।’

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਇਸ ਸਮੇਂ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਭੈੜੇ ਅਨਾਜ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ ਦੇ ਬੇਤਹਾਸ਼ਾ ਪੱਧਰ ਤੱਕ ਵਧਣ ਦੀ ਸੰਭਾਵਨਾ ਹੈ।

ਸਿੱਦੀਕੀ ਨੇ ਕਿਹਾ, “ਸ੍ਰੀਲੰਕਾ ਆਪਣੀ ਆਜ਼ਾਦੀ ਤੋਂ ਬਾਅਦ ਤੋਂ ਹੀ ਗੰਭੀਰ ਭੋਜਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੂਨ ਤੱਕ ਖੁਰਾਕੀ ਮਹਿੰਗਾਈ ਦਰ 80 ਫੀਸਦੀ ਤੋਂ ਉਪਰ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਹ ਰੁਝਾਨ ਵਧਣ ਦੀ ਸੰਭਾਵਨਾ ਹੈ।

Related posts

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin