India

ਘਰੇਲੂ ਵਿਵਾਦ ’ਚ ਨੌਜਵਾਨ ਨੇ ਬੱਚਿਆਂ ਦੇ ਸਾਹਮਣੇ ਪਤਨੀ ਨੂੰ ਜਿੰਦਾ ਸਾੜਿਆ, ਹਾਲਤ ਗੰਭੀਰ

ਨਵੀਂ ਦਿੱਲੀ – ਕਾਲਿੰਦੀਕੁੰਜ ਥਾਣਾ ਖੇਤਰ ਦੇ ਮਦਨਪੁਰ ਖਾਦਰ ਇਲਾਕੇ ਵਿਚ ਘਰੇਲੂ ਵਿਵਾਦ ਦੌਰਾਨ ਹੋਏ ਝਗੜੇ ਵਿਚ ਗੁੱਸੇ ਵਿਚ ਆਏ ਨੌਜਵਾਨ ਨੇ ਬੱਚੀ ਦੇ ਸਾਹਮਣੇ ਹੀ ਜਲਨਸ਼ੀਲ ਪਦਾਰਥ ਪਾ ਕੇ ਪਤਨੀ ਨੂੰ ਸਾੜ ਦਿੱਤਾ। ਪੀੜਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਮੌਕੇ ’ਤੇ ਪੁੱਜੀ ਕਾਲਿੰਦੀਕੁੰਜ ਥਾਣਾ ਪੁਲਿਸ ਨੇ ਪੀੜਤਾ ਦਾ ਬਿਆਨ ਲੈ ਕੇ ਮਾਮਲੇ ਵਿਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਵਿਚ ਕੇਸ ਦਰਜ ਕਰ ਕੇ ਮੁਲਜ਼ਮ ਆਰਿਫ ਨੂੰ ਗਿ੍ਰਫ਼ਤਾਰ ਕਰ ਲਿਆ।ਜਾਣਕਾਰੀ ਅਨੁਸਾਰ 28 ਸਾਲਾ ਰੁਖਸਾਨਾ ਪਤੀ ਆਰਿਫ ਨਾਲ ਮਦਨਪੁਰ ਖਾਦਰ ਇਲਾਕੇ ਵਿਚ ਰਹਿੰਦੀ ਹੈ। ਦੋਵਾਂ ਦੇ ਦੋ ਬੱਚੇ ਹਨ। ਰੁਖਸਾਨਾ ਦਾ ਪੇਕਾ ਪਰਿਵਾਰ ਗਾਜੀਆਬਾਦ ਵਿਚ ਹੈ ਤੇ ਆਰਿਫ ਨਾਲ ਉਸਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਤੋਂ ਹੀ ਆਰਿਫ ਤੇ ਰੁਖਸਾਨਾ ਦਰਮਿਆਨ ਝਗੜਾ ਹੁੰਦਾ ਰਹਿੰਦਾ ਸੀ, ਕਿਉਂਕਿ ਆਰਿਫ ਨੂੰ ਸ਼ਰਾਬ ਪੀਣ ਦੀ ਆਦਤ ਹੈ ਤੇ ਉਸਦੇ ਪਰਿਵਾਰਕ ਮੈਂਬਰ ਦਹੇਜ ਲਈ ਰੁਖਸਾਨਾ ਨੂੰ ਪਰੇਸ਼ਾਨ ਕਰਦੇ ਸਨ। ਅਜਿਹੇ ਵਿਚ ਰੁਖਸਾਨਾ ਨਾਲ ਆਰਿਫ ਅਕਸਰ ਮਾਰਕੁੱਟ ਕਰਦਾ ਸੀ। ਐਤਵਾਰ ਸ਼ਾਮ ਨੂੰ ਵੀ ਆਰਿਫ ਸ਼ਰਾਬ ਪੀ ਕੇ ਆਇਆ ਸੀ ਤੇ ਦੋਵਾਂ ਦਰਮਿਆਨ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋਇਆ ਸੀ।ਝਗੜੇ ਦੌਰਾਨ ਆਰਿਫ ਨੇ ਰੁਖਸਾਨਾ ਨੂੰ ਜੰਮ ਕੇ ਕੁੱਟਿਆ ਤੇ ਫਿਰ ਘਰ ਵਿਚ ਰੱਖੇ ਜਵਲਨਸ਼ੀਲ ਪਦਾਰਥ ਨੂੰ ਰੁਖਸਾਨਾ ਉੱਪਰ ਪਾ ਦਿੱਤਾ ਤੇ ਉਸ ਨੂੰ ਅੱਗ ਲਗਾ ਦਿੱਤੀ। ਵਾਰਦਾਤ ਦੌਰਾਨ ਕਮਰੇ ਵਿਚ ਦੋਵੇਂ ਬੱਚੇ ਮੌਜੂਦ ਸਨ। ਮਾਂ ਨੂੰ ਲਪਟਾਂ ਵਿਚ ਘਿਰਿਆ ਦੇਖ ਬੱਚੇ ਦਹਿਸ਼ਤ ਵਿਚ ਆ ਗਏ ਤੇ ਚੀਕਣ ਲੱਗੇ। ਬੱਚਿਆਂ ਦੀ ਚੀਕ ਸੁਣ ਕੇ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਮਹਿਲਾ ਦੇ ਬਿਾਨ ’ਤੇ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਤੇ ਹੋਰ ਕਈ ਧਾਰਾਵਾਂ ਵਿਚ ਕੇਸ ਦਰਜ ਕਰ ਕੇ ਮੁਲਜ਼ਮ ਆਰਿਫ ਨੂੰ ਗਿ੍ਰਫਤਾਰ ਕਰ ਲਿਆ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin