International

ਘਰੇਲੂ ਹਿੰਸਾ ਨੂੰ ਅੱਤਵਾਦ ਵਾਂਗ ਹੀ ਸਮਝਿਆ ਜਾਣਾ ਚਾਹੀਦਾ ; ਮਾਈਕਾਲਾ ਕ੍ਰੋਨਿਨ

ਕੈਨਬਰਾ – ਵਿਸ਼ਵ ਭਰ ਵਿਚ ਘਰੇਲੂ ਹਿੰਸਾ ਚਿੰਤਾ ਦਾ ਵਿਸ਼ਾ ਹੈ। ਆਸਟ੍ਰੇਲੀਆ ਵਿਚ ਲਿੰਗਕ ਹਿੰਸਾ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਸਾਂਭ ਰਹੇ ਇਕ ਅਧਿਕਾਰੀ ਨੇ ਕਿਹਾ ਕਿ ਘਰੇਲੂ ਹਿੰਸਾ ਨੂੰ ਅੱਤਵਾਦ ਵਾਂਗ ਹੀ ਸਮਝਿਆ ਜਾਣਾ ਚਾਹੀਦਾ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਕਮਿਸ਼ਨਰ ਮਾਈਕਾਲਾ ਕ੍ਰੋਨਿਨ ਨੇ ਬੁੱਧਵਾਰ ਨੂੰ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਲਈ ਸਰਕਾਰ ਦੀ ਰਾਸ਼ਟਰੀ ਯੋਜਨਾ 2022-2032 ਦੀ ਪ੍ਰਗਤੀ ਨੂੰ ਟਰੈਕ ਕਰਨ ਵਾਲੀ ਪਹਿਲੀ ਸਾਲਾਨਾ ਰਿਪੋਰਟ ਜਾਰੀ ਕੀਤੀ।ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਕ੍ਰਿਮਿਨੋਲੋਜੀ ਦੁਆਰਾ ਜੁਲਾਈ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ 1989-90 ਅਤੇ 2022-23 ਵਿੱਚ ਆਸਟ੍ਰੇਲੀਆ ਵਿੱਚ ਹੱਤਿਆਂ ਦੀਆਂ ਸਾਰੀਆਂ ਘਟਨਾਵਾਂ ਵਿਚੋਂ ਲਗਭਗ ਇੱਕ ਚੌਥਾਈ ਕਤਲੇਆਮ ਲਈ ਇੰਟੀਮੇਟ ਪਾਰਟਨਰ ਹੋਮੀਸਾਈਡ (ਆਈ.ਪੀ.ਐਚ) ਜ਼ਿੰਮੇਵਾਰ ਸੀ, ਉਸ ਮਿਆਦ ਵਿਚ ਆਈ.ਪੀ.ਐਚ ਘਟਨਾਵਾਂ ਵਿਚ ਪੀੜਤ ਔਰਤਾਂ ਤਿੰਨ-ਚੌਥਾਈ ਸਨ।ਉਸਨੇ ਕਿਹਾ, “ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨਾ ਇੱਕ ਰਾਸ਼ਟਰੀ ਤਰਜੀਹ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin