ਭਾਰਤੀਆਂ ਵਲੋਂ ਡੁਬਈ ਦੀ ਯਾਤਰਾ ਲਈ ਪਿਛਲੇ ਸਾਲਾਂ ਨਾਲੋਂ ਕੀਤੀ ਗਈ ਬੁਕਿੰਗ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਜਦਕਿ ਹਨੀਮੂਨ ਮਨਾਉਣ ਲਈ ਜੋੜਿਆਂ ਦੀ ਪਹਿਲੀ ਪੰਸਦ ਬਾਲੀ ਹੈ। ਭਾਰਤੀਆਂ ਦੀ ਮਨਪਸੰਦ ਥਾਵਾਂ ਦੀ ਇਸ ਸੂਚੀ ਦੇ ਵਿੱਚ ਡੁਬਈ, ਬਾਲੀ ਅਤੇ ਬੈਂਕਾਕ ਦੇ ਨਾਮ ਸ਼ਾਮਲ ਹਨ।
ਭਾਰਤੀਆਂ ਨੇ ਆਨਲਾਈਨ ਹੋਟਲ ਬੁਕਿੰਗ ਓਯੋ ਦੇ ਐਪ ਦੇ ਰਾਹੀਂ ਇਸ ਸਾਲ ਪਹਿਲੇ ਅੱਧ ਦੌਰਾਨ ਡੁਬਈ, ਬਾਲੀ ਅਤੇ ਬੈਂਕਾਕ ਦੀ ਯਾਤਰਾ ਕਰਨ ਵਿਚ ਸਭ ਤੋਂ ਵੱਧ ਦਿਲਚਸਪੀ ਦਿਖਾਈ ਹੈ। ‘ਓਯੋ ਟਰੈਵਲੋਪੇਡੀਆ 2025’ ਦੇ ਅਨੁਸਾਰ ਆਸਾਨ ਵੀਜ਼ਾ ਪ੍ਰਕਿਰਿਆ ਦੀ ਪੇਸ਼ਕਸ਼ ਕਰਨ ਵਾਲੇ ਇਨ੍ਹਾਂ ਦੇਸ਼ਾਂ ਦੀ ਬੁਕਿੰਗ ਵਿਚ ਸਾਲਾਨਾ ਆਧਾਰ ’ਤੇ 65 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਡੁਬਈ, ਇਸ ਬੁਕਿੰਗ ਵਿਚ ਸਾਲਾਨਾ ਆਧਾਰ ’ਤੇ ਤਿੰਨ ਗੁਣਾ ਦੇ ਵਾਧੇ ਨਾਲ ਸੂਚੀ ਵਿਚ ਸਿਖਰ ’ਤੇ ਰਿਹਾ ਹੈ, ਜਦੋਂ ਕਿ ਬਾਲੀ ਵਿਚ ਜੋੜਿਆਂ ਅਤੇ ਹਨੀਮੂਨ ਮਨਾਉਣ ਵਾਲਿਆਂ ਵਲੋਂ ਬੁਕਿੰਗ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਓਯੋ ਐਪ ਰਾਹੀਂ ਕੀਤੀ ਗਈ ਬੁਕਿੰਗ ਲਈ ਔਸਤ ਯਾਤਰਾ ਦੀ ਮਿਆਦ ਦੱਖਣ-ਪੂਰਬੀ ਏਸ਼ੀਆ ਲਈ ਪੰਜ ਤੋਂ ਸੱਤ ਦਿਨ ਅਤੇ ਪੱਛਮੀ ਏਸ਼ੀਆ ਲਈ ਤਿੰਨ ਤੋਂ ਪੰਜ ਦਿਨ ਸੀ, ਜਦੋਂ ਕਿ ਯੂਰਪ ਅਤੇ ਅਮਰੀਕਾ ਵਿਚ ਲੰਮੀ ਦੂਰੀ ਵਾਲੀਆਂ ਥਾਵਾਂ ਲਈ 10-15 ਦਿਨ ਦੀ ਬੁਕਿੰਗ ਕੀਤੀ ਗਈ ਸੀ।