‘ਚਾਕਲੇਟ’ ਜਿਹੀ ਪਿਆਰੀ ਸੰਦੀਪ ਕੌਰ ਤੇ ਦੀਪ ਬੋਪਾਰਾਏ ਨੇ ਉਸਨੂੰ ਦੇਖ ਲਿਖਿਆ ਜਿਹੜਾ ਗੀਤ ਉਸਦਾ ਟਾਈਟਲ ਹਰਪ੍ਰੀਤ ਘੱਗ ਨੇ ਰੀਆ ਕੇ ਘੱਗ ਨਾਲ ਸਲਾਹ ਕਰ ਕਿ ਰੱਖਿਆ ‘ਚਾਕਲੇਟ’ ਤੇ ਸੰਦੀਪ ਕੌਰ ਦਾ ਇਹ ਪਿਆਰਾ ‘ਚਾਕਲੇਟ’ ਸੰਸਾਰ ਭਰ ਵਿੱਚ ਸਰੋਤਿਆਂ ਦੇ ਰੂ-ਬੂ-ਰੂ ਹੋ ਗਿਆ ਹੈ । ਕੇ-ਟੂ.ਰਿਕਾਰਡਜ ਯੂ.ਕੇ. ਚੋਂ ਆਏ ਸੰਦੀਪ ਦੇ ਪੰਜਾਬੀ ਸਿੰਗਲ ਟਰੈਕ ‘ਚਾਕਲੇਟ’ ਨੂੰ ਐਮਾਜੋਨ ਤੋਂ ਲੇ ਕੇ ਪ੍ਰਸਿੱਧ ਸੰਗੀਤ ਸਾਈਟਸ ਤੇ ਸੁਣਿਆ-ਦੇਖਿਆ ਜਾ ਸਕਦਾ ਹੈ । ਸੰਦੀਪ ਨੇ ਕਿਹਾ ਕਿ ‘ਚਾਕਲੇਟ’ ਦਾ ਮਿੱਠਾ ਸੰਗੀਤ ਜੈ ਮੀਤ ਨੇ ਤਿਆਰ ਕੀਤਾ ਹੈ ਤੇ ਵਧੀਆ ਇਹ ਰਿਹਾ ਹੈ ਕਿ ਸਾਹਿਲ ਸ਼ਰਮਾ ਦਾ ਵੀਡਿਉ ਵੀ ‘ਚਾਕਲੇਟ’ ਦੀ ਤਰਾਂ ਪਿਆਰ ਤੇ ਦਿਲਕਸ਼ ਹੈ । ਮਾਲਵੇ ਦੀ ਧੀ ਸੰਦੀਪ ਕੌਰ ਨੇ ਯੂ-ਟਿਊਬ ਤੇ ‘ਚਾਕਲੇਟ’ ਨੂੰ ਮਿਲ ਰਹੀ ਪਿਆਰੀ ਸ਼ੁਰੂਆਤ ਨੂੰ ਦੇਖ ਕਿ ਕਿਹਾ ਕਿ ਉਸ ਪੰਜਾਬ ਦੀਆਂ ਨਾਮਵਰ ਗਾਇਕਾਵਾਂ ਸੁਨੰਦ ਸ਼ਰਮਾ, ਨਿਮਰਤ ਖਹਿਰਾ ਤੇ ਕੌਰ.ਬੀ. ਨੂੰ ਆਦਰਸ਼ ਮੰਨ ਉਹਨਾਂ ਦੀ ਤਰਾਂ ਨਾਂਅ ਬਣਾਏਗੀ ਤੇ ਇਸ ਸਬੰਧੀ ਕੇ੨ ਰਿਕਾਰਡਜ਼ ਤੇ ਰੀਆ ਘੱਗ ਦਾ ਸਹਿਯੋਗ ਲਫਜਾਂ ‘ਚ ਬਿਆਨ ਨਹੀਂ ਕਰ ਉਹ ਕਰ ਸਕਦੀ ਪਰ ਇਹ ਕਹਿ ਸਕਦੀ ਹੈ ਕਿ ‘ਚਾਕਲੇਟ’ ਨੌਜਵਾਨਾਂ ਦੇ ਦਿਲੀ ਅਰਮਾਨਾਂ ਨੂੰ ਪੂਰਾ ਕਰਦਾ ਗੀਤ ਹੈ ਤੇ ਇਹ ‘ਚਾਕਲੇਟ’ ਉਸਦੀ ਜਿੰਦਗੀ ਬਣਾਏਗਾ ।
previous post
next post