International

ਚੀਨ ’ਚ ਸਾਰੇ ਧਾਰਮਿਕ ਸੰਗਠਨਾਂ ’ਤੇ ਕੰਟਰੋਲ ਵਧਾਉਣ ਦੀ ਤਿਆਰੀ ਸ਼ੁਰੂ

ਤਾਇਪੇ  – ਚੀਨ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੀ ਨੀਤੀ ਨੂੰ ਸਰਕਾਰ ਦੀ ਧਾਰਮਿਕ ਨੀਤੀ ’ਤੇ ਲਾਗੂ ਕਰਨ ’ਚ ਜੁਟਿਆ ਹੋਇਆ ਹੈ। ਇਸ ਲਈ ਉਸ ਨੇ ਆਪਣੇ ਦੇਸ਼ ਦੇ ਸੰਵਿਧਾਨ ’ਚ ਸੋਧ ਕਰ ਕੇ ਧਾਰਮਿਕ ਸੰਗਠਨਾਂ ’ਤੇ ਕੰਟਰੋਲ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।ਤਾਇਵਾਨੀ ਮੀਡੀਆ ਮੁਤਾਬਕ ਚਾਈਨਾ ਕ੍ਰਿਸਚੀਅਨ ਡੇਲੀ ਦੀ ਤਾਜ਼ਾ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਬੀਜਿੰਗ ’ਚ ਦੋ ਦਿਨਾ ਸੰਮੇਲਨ ’ਚ ਸੀਸੀਪੀ ਕੈਡਰ ਚੀਨ ’ਚ ਵੱਖ-ਵੱਖ ਧਰਮਾਂ ਦਾ ਚੀਨੀਕਰਨ ਕੀਤੇ ਜਾਣ ’ਤੇ ਵਿਚਾਰ ਵਟਾਂਦਰਾ ਹੋਇਆ। ਇਸ ’ਚ ਬੋਧੀ, ਇਸਲਾਮ ਤੇ ਇਸਾਈ ਧਰਮ ਸ਼ਾਰੇ ਸ਼ਾਮਿਲ ਹਨ। ਇਸ ਲਈ ਧਰਮ ਦੀ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜਾਵੇਗੀ।ਚਾਈਨਾ ਏਡ ਰਿਪੋਰਟ ਮੁਤਾਬਕ ਪਿਛਲੇ ਮਹੀਨੇ ਸਿਚੁਆਨੀਜ਼ ਸ਼ਹਿਰ ਸ਼ਹਿਰ ਦੇ ਦੇਆਂਗ ਸਥਿਤ ਚਰਚ ਤੋਂ ਪ੍ਰਸਾਸਨ ਦੇ ਇਸਾਈਆਂ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਹੁਣ ਵੱਖ-ਵੱਖ ਧਰਮਾਂ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਚੀਨੀ ਪ੍ਰਸ਼ਾਸਨ ਨੇ ਚਰਚ ਤੋਂ ਗਿ੍ਰਫ਼ਤਾਰ ਕੀਤੇ ਗਏ ਇਨ੍ਹਾਂ ਪਾਸਟਰਾਂ, ਕਮਿਊਨਿਟੀ ਆਗੂਆਂ ਤੇ ਵਰਕਰਾਂ ਨੂੰ ਫਰਾਡ ਐਲਾਨਿਆ ਹੈ। ਅਸਲ ਪਰੇਸ਼ਾਨੀ ਉਦੋਂ ਖੜ੍ਹੀ ਹੋਈ ਜਦੋਂ ਚਰਚ ਦੇ ਇਕ ਪੁਰਾਣੇ ਪੈਰੋਕਾਰ ਨੇ 2018 ਦੇ ਸਾਂਝੇ ਬਿਆਨ ’ਤੇ ਦਸਤਖ਼ਤ ਕਰ ਦਿੱਤੇ ਜਿਸ ’ਚ ਚੀਨ ’ਚ ਸਥਿਤ ਸਾਰੇ ਗਿਰਜਾ ਘਰਾਂ ਨੂੰ ਮੁਕਤ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਾਂਝੇ ਬਿਆਨ ’ਤੇ ਚਾਰ ਸੌ ਤੋਂ ਵੱਧ ਚੀਨੀ ਪਾਸਟਰਾਂ ਦੇ ਦਸਤਖ਼ਤ ਹਨ। ਸਿਚੁਆਨ ਸੂਬੇ ’ਚ ਇਸੇ ਸਾਲ ਮਾਰਚ ’ਚ ਜਿੰਗਕਾਓਦੀ ਚਰਚਾ ਨੂੰ ਗ਼ੈਰ ਕਾਨੂੰਨੀ ਐਲਾਨ ਦਿੱਤਾ ਗਿਆ ਸੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin