ਬੀਜਿੰਗ – ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ 4 ਦਿਨ ਬਾਅਦ ਚੀਨ ਨੇ ਤਾਇਵਾਨ ਨੂੰ ਜੰਗ ਦੀ ਧਮਕੀ ਦਿੱਤੀ ਹੈ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਵੂ ਕਿਆਨ ਨੇ ਕਿਹਾ ਹੈ ਕਿ ਜਦੋਂ ਤੱਕ ਤਾਈਵਾਨ ਚੀਨ ਦਾ ਹਿੱਸਾ ਨਹੀਂ ਬਣ ਜਾਂਦਾ, ਉਦੋਂ ਤੱਕ ਖੇਤਰ ਵਿੱਚ ਫੌਜੀ ਕਾਰਵਾਈ ਜਾਰੀ ਰਹੇਗੀ।ਦਰਅਸਲ, ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਚੱਲ ਰਹੀ ਆਪਣੀ 2 ਦਿਨਾਂ ਦੀ ਮਿਲਟਰੀ ਡਿ੍ਰਲ ਪੂਰੀ ਕਰ ਲਈ। ਇਸ ਅਭਿਆਸ ਵਿੱਚ ਚੀਨ ਦੀਆਂ ਤਿੰਨੇ ਫੌਜਾਂ (ਫੌਜ, ਹਵਾਈ ਸੈਨਾ, ਜਲ ਸੈਨਾ) ਨੇ ਹਿੱਸਾ ਲਿਆ। ਇਹ ਅਭਿਆਸ ਤਾਈਵਾਨ ਨੂੰ ਸਜ਼ਾ ਵਜੋਂ ਸ਼ੁਰੂ ਕੀਤਾ ਗਿਆ ਸੀ।ਇਸ ਸਾਲ ਤਾਈਵਾਨ ਵਿੱਚ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ਵਿੱਚ ਚੀਨ ਵਿਰੋਧੀ ਨੇਤਾ ਵਿਲੀਅਮ ਲਾਈ ਚਿੰਗ ਤੇਹ ਨੇ ਜਿੱਤ ਪ੍ਰਾਪਤ ਕੀਤੀ। ਚੋਣਾਂ ਤੋਂ ਪਹਿਲਾਂ ਚੀਨ ਨੇ ਤਾਇਵਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਥੋਂ ਦੇ ਲੋਕਾਂ ਨੇ ਸਹੀ ਵਿਕਲਪ ਨਹੀਂ ਚੁਣਿਆ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਚੀਨ ਨੇ ਲਾਈ ਚਿੰਗ ਤੇਹ ਦੇ ਸਹੁੰ ਚੁੱਕ ਸਮਾਗਮ ਤੋਂ ਦੋ ਦਿਨ ਬਾਅਦ 20 ਮਈ ਨੂੰ ਆਪਣਾ ਫੌਜੀ ਅਭਿਆਸ ਸ਼ੁਰੂ ਕੀਤਾ ਸੀ।ਇਸ ਦੌਰਾਨ ਚੀਨੀ ਫੌਜ ਨੇ ਸਹੁੰ ਚੁੱਕੀ ਸੀ ਕਿ ਉਹ ਤਾਇਵਾਨ ਵਿੱਚ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਦਾ ਖੂਨ ਵਹਾ ਦੇਣਗੇ। ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਲਾਈ ਚਿੰਗ ਟੇ ਵਨ-ਚਾਈਨਾ ਨੀਤੀ ਲਈ ਵੱਡੀ ਚੁਣੌਤੀ ਬਣ ਰਹੀ ਹੈ। ਉਹ ਤਾਈਵਾਨ ਦੇ ਲੋਕਾਂ ਨੂੰ ਜੰਗ ਅਤੇ ਤਬਾਹੀ ਵੱਲ ਧੱਕ ਰਹੇ ਹਨ।
previous post