International

ਚੀਨ ਬਣਿਆ ਦੁਨੀਆ ਦਾ ਸਭ ਤੋਂ ਅਮੀਰ ਦੇਸ਼, ਅਮਰੀਕਾ ਨੂੰ ਪਿੱਛੇ ਛੱਡਿਆ

ਨਵੀਂ ਦਿੱਲੀ – ਚੀਨ ਹੁਣ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਪਿਛਲੇ ਦੋ ਦਹਾਕਿਆਂ ਵਿਚ ਗਲੋਬਲ ਸੰਪਤੀਆਂ ਤਿੰਨ ਗੁਣਾ ਹੋਣ ਕਾਰਨ ਚੀਨ ਨੇ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ। ਮੈਕਿਨਸੇ ਐਂਡ ਕੰਪਨੀ ਦੇ ਰਿਸਰਚ ਆਰਮ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਰਿਪੋਰਟ ਆਮਦਨ ਦੇ 60 ਫੀਸਦੀ ਤੋਂ ਜ਼ਿਆਦਾ ਦੀ ਪ੍ਰਤੀਨਿਧਤਾ ਕਰਨ ਵਾਲੇ 10 ਦੇਸ਼ਾਂ ਦੀ ਰਾਸ਼ਟਰੀ ਬੈਲੇਂਸ ਸ਼ੀਟ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਹੈ। ਬਲੂਮਬਰਗ ਟੀਵੀ ਨਾਲ ਇਕ ਇੰਟਰਵਿਊ ਵਿਚ ਜਿਊਰਿਖ ਵਿਚ ਮੈਕਿਨਸੇ ਗਲੋਬਲ ਇੰਸਟੀਚਿਊਟ ਦੇ ਇਕ ਪਾਰਟਨਰ ਜਾਨ ਮਿਸ਼ਕੇ ਨੇ ਕਿਹਾ, ਅਸੀਂ ਹੁਣ ਪਹਿਲੇ ਤੋਂ ਕਿਤੇ ਜ਼ਿਆਦਾ ਅਮੀਰ ਹਾਂ।

ਮੈਕਿਨਸੇ ਐਂਡ ਕੰਪਨੀ ਦੁਆਰਾ ਕੀਤੀ ਗਈ ਖੋਜ ਅਨੁਸਾਰ 2020 ਵਿਚ 156 ਟ੍ਰਿਲੀਅਨ ਡਾਲਰ ਨਾਲ 2020 ਵਿਚ ਦੁਨੀਆ ਭਰ ਵਿਚ ਸ਼ੁਧ ਸੰਪਤੀ ਵੱਧ ਕੇ 514 ਟ੍ਰਿਲੀਅਨ ਡਾਲਰ ਹੋ ਗਈ। ਚੀਨ ਦੁਨੀਆ ਭਰ ਵਿਚ ਲਿਸਟ ਵਿਚ ਸਭ ਤੋਂ ਉੱਪਰ ਉਭਰਿਆ, ਜੋ ਲਗਪਗ ਇਕ ਤਿਹਾਈ ਵਾਧਾ ਦਰਸਾਉਂਦਾ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin