International

ਚੀਨ ਵਿੱਚ ਮਾਓ ਯੁੱਗ ਵਾਂਗ ਨਿਗਰਾਨੀ ਫਿਰ ਤੋਂ ਸ਼ੁਰੂ

ਬੀਜਿੰਗ – ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਚੀਨ ਵਿੱਚ ਬਗਾਵਤ ਦਾ ਖਦਸ਼ਾ ਹੈ। ਇਸ ਲਈ ਚੀਨ ਵਿੱਚ ਮਾਓ ਯੁੱਗ ਵਾਂਗ ਨਿਗਰਾਨੀ ਫਿਰ ਤੋਂ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਸਕੂਲੀ ਬੱਚਿਆਂ ਦੀ ਵੀ ਜਾਸੂਸੀ ਕੀਤੀ ਜਾ ਰਹੀ ਹੈ। ਨਾਲ ਹੀ ਸਕੂਲਾਂ ਵਿਚ ਸੇਵਾਮੁਕਤ ਜੱਜਾਂ ਅਤੇ ਪੁਲਸ ਅਧਿਕਾਰੀਆਂ ਨੂੰ ਪਿ੍ਰੰਸੀਪਲ ਆਫ ਲਾਅ ਬਣਾਇਆ ਗਿਆ ਹੈ, ਜਿਨ੍ਹਾਂ ਦਾ ਕੰਮ ਇਹ ਦੇਖਣਾ ਹੈ ਕਿ ਕੋਈ ਬੱਚਾ ਬਾਗੀ ਸੁਭਾਅ ਦਾ ਹੈ ਜਾਂ ਨਹੀਂ। ਸੇਵਾਮੁਕਤ ਲੋਕਾਂ ਨੂੰ ਲੋਕਾਂ ਦੇ ਘਰਾਂ ਦੇ ਬਾਹਰ ਬੈਠ ਕੇ ਸ਼ਤਰੰਜ ਖੇਡਣ ਅਤੇ ਗੱਲਾਂ ਸੁਣਨ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਦੀਆਂ ਗੱਲਾਂ ਦੀ ਬਕਾਇਦਾ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਗੁਆਂਢੀਆਂ ਨਾਲ ਝਗੜਾ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਕਰਨ ਦੇ ਬਹਾਨੇ ਪੁਲਸ ਰਿਹਾਇਸ਼ੀ ਇਮਾਰਤਾਂ ਦਾ ਦੌਰਾ ਕਰਦੀ ਹੈ ਤੇ ਉਥੋਂ ਦੇ ਲੋਕਾਂ ‘ਤੇ ਨਜ਼ਰ ਰੱਖਦੀ ਹੈ। ਥਾਣਿਆਂ ਦੀਆਂ ਕੰਧਾਂ ਲਾਲ-ਪੀਲੇ-ਹਰੇ ਰੰਗਾਂ ਨਾਲ ਭਰੀਆਂ ਪਈਆਂ ਹਨ। ਜਿਹੜੇ ਪਰਿਵਾਰ ਸਰਕਾਰ ਅਤੇ ਜਿਨਪਿੰਗ ਦੇ ਸਮਰਥਕ ਮੰਨੇ ਜਾਂਦੇ ਹਨ। ਉਨ੍ਹਾਂ ਲਈ ਹਰੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ। ਜਿਨ੍ਹਾਂ ਘਰਾਂ ਵਿੱਚ ਲੋਕਾਂ ਦੀ ਸੋਚ ਬਦਲਦੀ ਰਹਿੰਦੀ ਹੈ, ਉਨ੍ਹਾਂ ਘਰਾਂ ਨੂੰ ਥਾਣੇ ਵਿੱਚ ਪੀਲਾ ਰੰਗ ਦਿੱਤਾ ਗਿਆ ਹੈ। ਭਾਵ ਉਨ੍ਹਾਂ ਨੂੰ ਨਿਗਰਾਨੀ ਦੀ ਲੋੜ ਹੈ। ਉਸ ਤੋਂ ਬਾਅਦ ਪੁਲਸ ਨੇ ਗੁਲਾਬੀ ਰੰਗ ਵਾਲੇ ਪਰਿਵਾਰਾਂ ’ਤੇ ਸਖ਼ਤੀ ਵਰਤਦੀ ਹੈ। ਦੁਕਾਨਦਾਰਾਂ ਅਤੇ ਹੋਰ ਚੀਨੀ ਕਾਰੋਬਾਰੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਕੰਪਨੀਆਂ ਲਈ ਸੁਰੱਖਿਆ ਸਲਾਹਕਾਰਾਂ ਨੂੰ ਨਿਯੁਕਤ ਕਰਨਾ ਲਾਜ਼ਮੀ ਹੈ। ਉਹ ਮੁਲਾਜ਼ਮਾਂ ਦੀ ਪੂਰੀ ਰਿਪੋਰਟ ਬਣਾਉਂਦੀ ਹੈ ਅਤੇ ਪੁਲਸ ਨੂੰ ਹਰ ਤਰ੍ਹਾਂ ਦੀ ਗਤੀਵਿਧੀ ਦੀ ਜਾਣਕਾਰੀ ਦਿੰਦੀ ਹੈ। ਚੀਨ ਵਿੱਚ ਨਾਰੀਵਾਦੀ, ਵਿਦਿਆਰਥੀ ਸਮੂਹ ਅਤੇ L72“ ਭਾਈਚਾਰੇ ਵੀ ਨਿਗਰਾਨੀ ਅਤੇ ਸਖਤ ਨਿਯੰਤਰਣ ਦੇ ਅਧੀਨ ਹਨ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor