ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕੁਝ ਹੀ ਘੰਟੇ ਬਾਕੀ ਹਨ। ਡੋਨਾਲਡ ਟਰੰਪ ਤੇ ਕਮਲਾ ਹੈਰਿਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਸਾਰੇ ਸਰਵੇਖਣ ਇਹੀ ਗੱਲ ਕਹਿ ਰਹੇ ਹਨ। ਇਸ ਦੌਰਾਨ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਲਗਦਾ ਨਜ਼ਰ ਆ ਰਿਹਾ ਹੈ।ਸ਼ੁਰੂਆਤੀ ਪੜਾਅ ‘ਚ ਆਇਓਵਾ ਨੂੰ ਡੈਮੋਕਰੇਟ ਤੇ ਰਿਪਬਲਿਕਨ ਦੋਵਾਂ ਪਾਰਟੀਆਂ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਸੀ, ਪਰ ਹੁਣ ਇਹ ਚੋਣ ਲੜਾਈ ‘ਚ ਸਵਿੰਗ ਸਟੇਟ ਬਣਨ ਦੀ ਸਮਰੱਥਾ ਰੱਖਦਾ ਦਿਸ ਰਿਹਾ ਹੈ। ਇਕ ਸਰਵੇ ਮੁਤਾਬਕ ਇੱਥੋਂ ਹੈਰਿਸ ਨੇ ਟਰੰਪ ‘ਤੇ ਬੜ੍ਹਤ ਬਣਾ ਲਈ ਹੈ।ਡੇਸ ਮੋਇਨੇਸ ਰਜਿਸਟਰ ਅਖਬਾਰ ਦੇ ਤਾਜ਼ਾ ਸਰਵੇਖਣ ‘ਚ ਇਹ ਪਤਾ ਲੱਗਾ ਹੈ ਕਿ ਹੈਰਿਸ ਔਰਤਾਂ ਤੇ ਆਜ਼ਾਦ ਵੋਟਰਾਂ ਦੇ ਸਮਰਥਨ ਨਾਲ ਹੈਰਿਸ ਟਰੰਪ ‘ਤੇ 47 ਫੀਸਦੀ ਤੋਂ 44 ਫੀਸਦ ਅੱਗੇ ਚੱਲ ਰਹੀ ਹਨ।ਮੇਰੇ ਦੁਸ਼ਮਣਾਂ ‘ਚੋਂ ਇਕ ਨੇ ਹੁਣੇ-ਹੁਣੇ ਇਕ ਸਰਵੇਖਣ ਜਾਰੀ ਕੀਤਾ ਹੈ ਤੇ ਮੈਂ 3 ਪ੍ਰਤੀਸ਼ਤ ਪਿੱਛੇ ਹਾਂ। (ਆਇਓਵਾ ਸੈਨੇਟਰ) ਜੋਨੀ ਅਰਨਸਟ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਕਿ ਤੁਸੀਂ ਆਇਓਵਾ ‘ਚ ਹਾਰ ਰਹੇ ਹੋ। ਇਹ ਸਭ ਨਕਲੀ ਹੈ ਕਿਉਂਕਿ ਕਿਸਾਨ ਮੈਨੂੰ ਪਿਆਰ ਕਰਦੇ ਹਨ ਤੇ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ।ਤੁਹਾਨੂੰ ਦੱਸ ਦੇਈਏ ਕਿ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਇਓਵਾ ਕੋਈ ਵੱਡਾ ਚੋਣ ਰਾਜ ਨਹੀਂ ਸੀ। ਦੋਵਾਂ ਉਮੀਦਵਾਰਾਂ ਨੇ ਇੱਥੇ ਧਿਆਨ ਨਹੀਂ ਦਿੱਤਾ। ਇਹ ਸੱਤ ਸਵਿੰਗ ਸਟੇਟਸ – ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਦਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਤੇ ਵਿਸਕਾਂਸਿਨ – ‘ਚ ਵੀ ਨਹੀਂ ਗਿਣਿਆ ਜਾਂਦਾ, ਇੱਥੇ ਟਰੰਪ ਤੇ ਹੈਰਿਸ ਨੇ ਜ਼ੋਰਦਾਰ ਪ੍ਰਚਾਰ ਕੀਤਾ।ਦਿਲਚਸਪ ਗੱਲ ਇਹ ਹੈ ਕਿ ਪਿਛਲੀਆਂ ਦੋ ਚੋਣਾਂ ‘ਚ ਟਰੰਪ ਨੇ ਸੂਬੇ ‘ਚ ਕਰੀਬ 10 ਫੀਸਦੀ ਜਿੱਤ ਹਾਸਲ ਕੀਤੀ ਸੀ। ਹਾਲਾਂਕਿ, ਇਹ ਇਸਨੂੰ ਰਿਪਬਲਿਕਨ ਗੜ੍ਹ ਨਹੀਂ ਬਣਾਉਂਦਾ, ਕਿਉਂਕਿ 2008 ਤੇ 2012 ‘ਚ ਬਰਾਕ ਓਬਾਮਾ ਨੇ ਇੱਥੇ ਜਿੱਤ ਹਾਸਲ ਕੀਤੀ ਸੀ।
ਅਮਰੀਕਾ ਵਿਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ 7 ਕਰੋੜ 80 ਲੱਖ ਤੋਂ ਵੱਧ ਲੋਕਾਂ ਨੇ ਵੋਟਿੰਗ ਕੀਤੀ ਹੈ। ਯੂਨੀਵਰਸਿਟੀ ਆਫ ਫਲੋਰੀਡਾ ਦੀ ਇਲੈਕਸ਼ਨ ਲੈਬ ਨੇ ਇਹ ਜਾਣਕਾਰੀ ਦਿੱਤੀ। ਇਲੈਕਸ਼ਨ ਲੈਬ ਦੇ ਅਨੁਸਾਰ ਲਗਭਗ 7 ਕਰੋੜ ਅਮਰੀਕੀ ਪਹਿਲਾਂ ਹੀ ਚੋਣਾਂ ਵਿੱਚ ਵੋਟ ਪਾ ਚੁੱਕੇ ਹਨ, ਜਿਨ੍ਹਾਂ ਵਿੱਚ 3 ਕਰੋੜ 65 ਲੱਖ ਅਮਰੀਕਨ ਸ਼ਾਮਲ ਹਨ ਜਿਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਵੋਟ ਪਾਈ ਅਤੇ 3 ਕਰੋੜ 25 ਲੱਖ ਲੋਕਾਂ ਨੇ ਡਾਕ ਰਾਹੀਂ ਵੋਟ ਪਾਈ।