ਨਵੀਂ ਦਿੱਲੀ – ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਮੱਚੇ ਸਿਆਸੀ ਬਵਾਲ ਨੇ ਸੂਬੇ ’ਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਿਰਦਰਦੀ ਇਸ ਕਦਰ ਵਧਾ ਦਿੱਤੀ ਹੈ ਕਿ ਪਾਰਟੀ ਫਿਲਹਾਲ ਚੋਣ ਰਣਨੀਤੀ ਨੂੰ ਕਿਨਾਰੇ ਰੱਖ ਕੇ ਇਸ ਮੁੱਦੇ ’ਤੇ ਡੈਮੇਜ ਕੰਟਰੋਲ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ। ਸਿਆਸਤ ਤੋਂ ਸੁਪਰੀਮ ਕੋਰਟ ਤਕ ਸੁਰੱਖਿਆ ’ਚ ਕੁਤਾਹੀ ਦੇ ਤੁਲ ਫੜਦੇ ਬਵਾਲ ਦਾ ਹੀ ਅਸਰ ਹੈ ਕਿ ਡੈਮੇਜ ਕੰਟਰੋਲ ਲਈ ਪਾਰਟੀ ਸਫ਼ਾਈ ਦੇਣ ਤੋਂ ਲੈ ਕੇ ਭਾਜਪਾ ਅਤੇ ਪੀਐੱਮ ਮੋਦੀ ’ਤੇ ਜਵਾਬੀ ਹਮਲੇ ਦੀ ਦੂਹਰੀ ਰਣਨੀਤੀ ਅਪਣਾ ਰਹੀ ਹੈ। ਪਰ ਕਾਂਗਰਸ ਦੀ ਮੁਸੀਬਤ ਇਹ ਹੈ ਕਿ ਮਨੀਸ ਤਿਵਾੜੀ ਵਰਗੇ ਉਸ ਦੇ ਆਪਣੇ ਹੀ ਨੇਤਾ ਪੀਐੱਮ ਦੀ ਸੁਰੱਖਿਆ ’ਚ ਕੁਤਾਹੀ ’ਤੇ ਗੰਭੀਰ ਸਵਾਲ ਚੁੱਕ ਕੇ ਭਾਜਪਾ ਦੇ ਸਿਆਸੀ ਹਮਲੇ ਦੇ ਗੋਲ਼ੇ ’ਚ ਬਾਰੂਦ ਭਰਨ ਦਾ ਭਰਪੂਰ ਮੌਕਾ ਦੇ ਰਹੇ ਹਨ। ਪੰਜਾਬ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਪਹਿਲਾਂ ਤੋਂ ਹੀ ਚੱਲ ਰਹੀ ਅੰਦਰੂਨੀ ਖਿੱਚੋਤਾਣ ਕਾਰਨ ਪਾਰਟੀ ਦੀਆਂ ਚੋਣ ਤਿਆਰੀਆਂ ਤੋਂ ਲੈ ਕੇ ਉਮੀਦਵਾਰਾਂ ਦੀ ਚੋਣ ਦੀ ਰਫ਼ਤਾਰ ਨਹੀਂ ਫੜ ਰਹੀ ਸੀ। ਪੀਐੱਮ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ਨੇ ਅਜਿਹੇ ਸਿਆਸੀ ਬਵਾਲ ’ਚ ਪਾ ਦਿੱਤਾ ਹੈ ਕਿ ਭਾਜਪਾ ਦੇ ਹਮਲਾਵਰ ਹਮਲਿਆਂ ਅਤੇ ਕੇਂਦਰੀ ਗ੍ਰਹਿ ਮੰਤਰਾਲ ਦੇ ਸਖ਼ਤ ਤੇਵਰਾਂ ਨਾਲ ਨਜਿੱਠਣ ’ਚ ਪੰਜਾਬ ਸਰਕਾਰ ਹੀ ਨਹੀਂ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਲਈ ਵੀ ਇਸ ਮਾਮਲੇ ਨੂੰ ਠੰਢਾ ਕਰਨਾ ਆਸਾਨ ਨਹੀਂ ਦਿਸ ਰਿਹਾ। ਇਸ ਲਈ ਪਾਰਟੀ ਲੀਡਰਸ਼ਿਪ ਵੱਲੋਂ ਗਏ ਸੰਦੇਸ਼ ਤੋਂ ਬਾਅਦ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ’ਚ ਭਾਜਪਾ ਅਤੇ ਪੀਐੱਮ ਖ਼ਿਲਾਫ਼ ਮੋਰਚਾ ਸੰਭਾਲਣ ਲਈ ਮੈਦਾਨ ’ਚ ਉੱਤਰੇ। ਪਰ ਸਿੱਧੂ ਦੇ ਮੈਦਾਨ ’ਚ ਉਤਰਨ ਤੋਂ ਪਹਿਲਾਂ ਹੀ ਲੋਕ ਸਭਾ ’ਚ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੀਐੱਮ ਦੇ ਕਾਫ਼ਲੇ ਦੇ ਪਾਕਿਸਤਾਨੀ ਫਾਇਰਿੰਗ ਰੇਂਜ ’ਚ ਹੋਣ ਦੀ ਗੱਲ ਕਹਿੰਦੇ ਹੋਏ ਚੰਨੀ ਸਰਕਾਰ ਨੂੰ ਹੀ ਕਟਹਿਰੇ ’ਚ ਖੜ੍ਹਾ ਕਰ ਦਿੱਤਾ।ਕਾਂਗਰਸ ਦੇ ਅਸੰਤੁਸ਼ਟ ਖੇਮੇ ਦੇ ਪ੍ਰਮੁੱਖ ਚਿਹਰਿਆਂ ’ਚ ਸ਼ਾਮਲ ਰਹੇ ਤਿਵਾੜੀ ਦੇ ਇਸ ਬਿਆਨ ਨੂੰ ਭਾਜਪਾ ਨੇ ਸਿਆਸੀ ਬਾਰੂਦ ਦੇ ਤੌਰ ’ਤੇ ਵਰਦਤੇ ਹੋਏ ਸੁਰੱਖਿਆ ਕੁਤਾਹੀ ਨੂੰ ਲੈ ਕੇ ਉਸੇ ’ਤੇ ਚਹੁੰਪਾਸੜ ਹਮਲਾ ਕਰ ਦਿੱਤਾ। ਤਿਵਾੜੀ ਦੇ ਬਿਆਨਾਂ ਦੇ ਤੀਰ ਨਾਲ ਹੋਏ ਪਾਰਟੀ ਦੇ ਨੁਕਸਾਨ ਨੂੰ ਰੋਕਣ ਲਈ ਉਦੋਂ ਚੰਨੀ ਨਾਲ ਚੱਲ ਰਹੀ ਖਿੱਚੋਤਾਣ ਦੇ ਬਾਵਜ਼ੂਦ ਨਵਜੋਤ ਸਿੰਘ ਸਿੱਧੂ ਮੈਦਾਨ ’ਚ ਉੱਤਰੇ ਅਤੇ ਭਾਜਪਾ ਅਤੇ ਪੀਐੱਮ ਮੋਦੀ ’ਤੇ ਤਿੱਖੇ ਜਵਾਬੀ ਹਮਲੇ ਕੀਤੇ। ਸੰਭਾਵਿਤ ਇਹ ਪਹਿਲਾ ਮੌਕਾ ਸੀ ਜਦੋਂ ਸਿੱਧੂ ਕਿਸੇ ਮੁੱਦੇ ’ਤੇ ਚੰਨੀ ਸਰਕਾਰ ਦੇ ਬਚਾਅ ’ਚ ਸਾਹਮਣੇ ਨਜ਼ਰ ਆਏ।ਉੱਥੇ, ਕਾਂਗਰਸ ਦੀ ਸੀਨੀਅਰ ਸੰਗਠਨ ਦੇ ਪੱਧਰ ’ਤੇ ਵੀ ਸੁਰੱਖਿਆ ਕੁਤਾਹੀ ਦੇ ਸਿਆਸੀ ਤੂਫ਼ਾਨ ਨੂੰ ਰੋਕਣ ਲਈ ਜਵਾਬੀ ਹਮਲਾਵਰ ਰੁਖ ਨੂੰ ਜਾਰੀ ਰੱਖਿਆ ਗਿਆ ਅਤੇ ਰਾਜ ਸਭਾ ’ਚ ਨੇਤਾ ਵਿਰੋਧੀ ਧਿਰ ਮਲਿਕ ਅਰਜੁਨ ਖੜਕੇ ਨੇ ਪੀਐੱਮ ਮੋਦੀ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ ਕੋਈ ਹੁਣ ਪ੍ਰਧਾਨ ਮੰਤਰੀ ਰਾਸ਼ਟਰੀ ਸੁਰੱਖਿਆ ਦੇ ਗੰਭੀਰ ਚੂਕੋਂ ਪੈਂਗੋਗੋ ਸੋ ਲੇਕ ਅਤੇ ਅਰੁਣਾਚਲ ਪ੍ਰਦੇਸ਼ ’ਤੇ ਧਿਆਨ ਕੇਂਦਰਿਤ ਕਰ ਦਿੱਤਾ। ਪਰ 70 ਸਾਲ ’ਚ ਪਹਿਲੀ ਵਾਰ ਇਕ ਪ੍ਰਧਾਨ ਮੰਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਉਹ ਵੀ ਆਪਣੀ ਹੀ ਪਾਰਟੀ ਦੇ ਵਰਕਰਾਂ ਨਾਲ
ਖੜਗੇ ਇਸ ਤੋਂ ਬਾਅਦ ਦੂਜੇ ਟਵੀਟ ’ਚ ਪੀਐੱਮ ਦੇ ਫਲਾਈ ਓਵਰ ’ਤੇ ਰੁਕੇ ਕਾਫ਼ਲੇ ਨੇੜੇ ਭਾਜਪਾ ਦਾ ਝੰਡਾ ਲਈ ਉਸ ਦੇਵ ਰਕਰਾਂ ਦੀ ਇਕ ਵੀਡੀਓ ਵੀ ਪੋਸਟ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਵੀਡੀਓ ਸਬੂਤ ਹੈ ਕਿ ਪੀਐੱਮ ਮੋਦੀ ਨੇ ਪੰਜਾਬ ਅਤੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਟਵੀਟ ’ਚ ਪੀਐੱਮ ਦੀ ਸੁਰੱਖਿਆ ਨਾਲ ਜੁੜੇ ਵਿਵਾਦ ਦਾ ਕੋਈ ਜ਼ਿਕਰ ਨਹੀਂ ਕੀਤਾ ਪਰ ਚੀਨ ਨਾਲ ਲੱਗਦੀ ਸੀਮਾ ਅਤੇ ਵਿਸ਼ੇਸ਼ ਕਰਕੇ ਪੈਂਗੋਗ ਸੌ ਦੇ ਇਲਾਕੇ ’ਚ ਸਰਹੱਦ ’ਤੇ ਜਾਰੀ ਗਤੀਵਿਧੀਆਂ ਨੂੰ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਕੁਤਾਹੀ ਕਰਾਰ ਦਿੰਦੇ ਹੋਏ ਅਸਿੱਧਾ ਨਿਸ਼ਾਨਾ ਜ਼ਰੂਰ ਲਾਇਆ।