ਮਾਨਸਾ – ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਜਿਲ੍ਹਾ ਮਾਨਸਾ ਦੀ ਮੀਟਿੰਗ ਪ੍ਰਧਾਨ ਅਮ੍ਰਿੰਤਪਾਲ ਸਿੰਘ ਗੁਰਨੇ ਕਲਾਂ ਦੀ ਪ੍ਰਧਾਨਗੀ ਹੇਠ ਅੱਜ ਮਿਤੀ 21-7-2025 ਨੂੰ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ ਨੰਬਰਦਾਰਾਂ ਨੇ ਪੰਜਾਬ ਸਰਕਾਰ ਦੇ ਸੇਵਾ ਕੇਂਦਰ ਵਿੱਚ ਨੰਬਰਦਾਰਾਂ ਦੀਆਂ ਆਈ.ਡੀਆਂ ਤੇ ਆਨਲਾਈਨ ਕੰਮ ਦੀ ਪ੍ਰਸੰਸਾ ਕੀਤੀ ਜਿਸ ਨਾਲ ਲੋਕਾਂ ਨੂੰ ਸਮੇਂ ਸਿਰ ਸਹੀ ਕੰਮ ਮਿਲ ਸਕਦਾ ਹੈ। ਇਸ ਵਿੱਚ ਨੰਬਰਦਾਰਾਂ ਨੂੰ ਆਸਾਨ ਹੋ ਗਿਆ ਹੈ ਪ੍ਰੰਤੂ ਸੇਵਾ ਕੇਂਦਰਾਂ ਵਿੱਚ ਭਰੇ ਜਾਣ ਵਾਲੇ ਫਾਰਮਾਂ ਵਿੱਚ ਜਾਤੀ ਲਿਖਣੀ ਲਾਜਮੀ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਤਸਦੀਕ ਸਹੀ ਹੋ ਸਕੇ। ਇਸ ਸਮੇਂ ਨੰਬਰਦਾਰਾਂ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ 15 ਅਗਸਤ ਤੇ 26 ਜਨਵਰੀ ਮੌਕੇ ‘ਤੇ ਸਮਾਜ ਸੇਵਾ ਵਿੱਚ ਕੰਮ ਕਰਨ ਵਾਲੇ ਨੰਬਰਦਾਰਾਂ ਨੂੰ ਸਨਮਾਨਿਤ ਕੀਤਾ ਜਾਵੇ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਨੰਬਰਦਾਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਚੱਲੀਆ ਆ ਰਹੀਆਂ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇ, ਜਿਵੇ ਕਿ ਚੋਣਾਂ ਸਮੇਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨੰਬਰਦਾਰੀ ਦੀ ਜੱਦੀ-ਪੁਸਤੀ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਮਾਣ ਭੱਤੇ ਵਿੱਚ ਵੀ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਸ ਪਾਸ ਤੇ ਸਿਹਤ ਬੀਮੇ ਦੀ ਸਹੂਲਤ ਵੀ ਦਿੱਤੀ ਜਾਵੇਗੀ। ਪ੍ਰੰਤੂ ਇਹਨਾਂ ਵਿਚੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ।
ਇਸ ਮੌਕੇ ਤੇ ਵੱਖ ਵੱਖ ਤਹਿਸੀਲਾਂ ਦੇ ਪ੍ਰਧਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੰਬਰਦਾਰ ਹਾਜਰ ਸਨ। ਇਸ ਵਿੱਚ ਤਹਿਸੀਲ ਬੁਢਲਾਡਾ ਦੇ ਪ੍ਰਧਾਨ ਗੁਰਵਰਨ ਸਿੰਘ ਕੁਲਾਣਾ, ਸੁਰਜੀਤ ਸਿੰਘ ਖੀਵਾ, ਹਰਬੰਸ ਸਿੰਘ ਭੂਪਾਲ, ਧਰਮਿੰਦਰ ਸਿੰਘ ਬਰਨਾਲਾ, ਗੁਰਤੇਜ ਸਿੰਘ ਭੈਣੀਬਾਘਾ, ਕਰਮਜੀਤ ਸਿੰਘ ਭੀਖੀ, ਨਿਰਮਲਜੀਤ ਸਿੰਘ ਚੱਕਭਾਈਕੇ, ਸੱਤਗੁਰ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਜੋਈਆਂ, ਸੁਖਰਾਜ ਫਫੜੇ, ਗੁਰਜੀਵਨ ਮਾਖਾ, ਦਰਸ਼ਨ ਸਿੰਘ ਚਹਿਲਾ, ਗੁਰਮੀਤ ਸਿੰਘ ਹੀਰੋ ਖੁਰਦ ਆਦਿ ਨੰਬਰਦਾਰ ਹਾਜਰ ਸਨ।