Punjab

ਚੋਣ ਪ੍ਰਚਾਰ ਦੀ ਪੂਰੀ ਕਮਾਨ ਸੰਭਾਲਦੇ ਹਨ – ਸੁਖਬੀਰ ਬਾਦਲ

ਚੰਡੀਗੜ੍ਹ – ਠੰਢ ਦੇ ਮੌਸਮ ’ਚ ਚੋਣਾਂ ਦੀ ਗਰਮੀ ਨੇ ਸਿਆਸੀ ਪਾਰਾ ਵਧਾਇਆ ਹੋਇਆ ਹੈ। ਸਫ਼ੈਦ ਹਾਫ ਸਲੀਵ ਕੁੜਤਾ, ਪਜ਼ਾਮਾ ਤੇ ਬਲੈਕ ਵੇਸਟ ਕੋਟ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ ਇਨ੍ਹਾਂ ਦੋਵਾਂ ਨਾਲ ਨਜਿੱਠਣ ਲਈ ਇਕਦਮ ਤਿਆਰ ਹਨ। ਘਰ ਛੱਡ ਕੇ ਪੂਰੇ ਪੰਜਾਬ ਦੇ ਦੌਰੇ ਕਰ ਰਹੇ ਸੁਖਬੀਰ ਜ਼ਿਆਦਾਤਰ ਹੋਟਲਾਂ ’ਚ ਹੀ ਰੁਕ ਰਹੇ ਹਨ।

ਸਿਆਸੀ ਦੌੜਭੱਜ ਦੇ ਬਾਵਜੂਦ ਉਹ ਸਵੇਰੇ ਸਾਢੇ ਛੇ ਵਜੇ ਉੱਠ ਕੇ 10 ਮਿੰਟ ਪਾਠ ਲਈ ਜ਼ਰੂਰ ਕੱਢਦੇ ਹਨ ਤੇ ਉਸ ਪਿੱਛੋਂ ਸ਼ੁਰੂ ਹੁੰਦਾ ਹੈ ਸਿਆਸੀ ਖੇਡ। ਅਖ਼ਬਾਰਾਂ ਦੀਆਂ ਸੁਰਖੀਆਂ ’ਤੇ ਨਜ਼ਰ ਮਾਰਦਿਆਂ ਸੁਖਬੀਰ ਪ੍ਰਚਾਰ ’ਚ ਰੁਝੇਵਿਆਂ ਦੀ ਵਜ੍ਹਾ ਕਾਰਨ ਪੈਂਡਿੰਗ ਰਹਿ ਗਈਆਂ ਫੋਨ ਕਾਲਾਂ ਨਿਪਟਾਉਂਦੇ ਹਨ ਤੇ ਨਾਲ ਹੀ ਉਸ ਦਿਨ ਦੀ ਚੋਣ ਰਣਨੀਤੀ ’ਤੇ ਉਨ੍ਹਾਂ ਦੀ ਚਰਚਾ ਸ਼ੁਰੂ ਹੁੰਦੀ ਹੈ। ਪ੍ਰਚਾਰ ਦੌਰਾਨ ਉਹ ਲੋਕਾਂ ਨਾਲ ਮਿਲਣਾ ਨਹੀਂ ਭੁੱਲਦੇ, ਉਨ੍ਹਾਂ ਵਿਚਾਲੇ ਜਾ ਕੇ ਉਤਸ਼ਾਹ ਨਾਲ ਮੁੱਦਿਆਂ ’ਤੇ ਗੱਲ ਕਰਦੇ ਹਨ। ਮੰਚ ਤੇ ਮੈਦਾਨ ਦੋਵੇਂ ਥਾਈਂ ਸੁਖਬੀਰ। ਰੈਲੀ ਤੇ ਮੀਟਿੰਗਾਂ ਤੋਂ ਬਾਅਦ ਉਹ ਇੰਟਰਨੈੱਟ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਤੇ ਦਿਨ ਭਰ ਦੀਆਂ ਸਰਗਰਮੀਆਂ ਬਾਰੇ ਅਪਡੇਟ ਕਰਦੇ ਹਨ। ਵਿਰੋਧੀਆਂ ਨੂੰ ਜਵਾਬ ਦਿੰਦੇ ਹਨ ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਵੀ ਇਕੱਠੀ ਕਰਦੇ ਹਨ। ਸੁਖਬੀਰ ਖ਼ੁਦ ਫਾਜ਼ਿਲਕਾ ਦੇ ਜਲਾਲਾਬਾਦ ਹਲਕੇ ਤੋਂ ਚੋਣ ਲੜ ਰਹੇ ਹਨ, ਪਰ ਪਾਰਟੀ ’ਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਵੱਡਾ ਚਿਹਰਾ ਉਹੀ ਹਨ। ਪ੍ਰਕਾਸ਼ ਸਿੰਘ ਬਾਦਲ ਖ਼ਰਾਬ ਸਿਹਤ ਕਾਰਨ ਆਪਣੇ ਹਲਕੇ ਤਕ ਹੀ ਸੀਮਿਤ ਹਨ, ਇਸ ਲਈ ਪ੍ਰਚਾਰ ਦੀ ਪੂਰੀ ਵਾਗਡੋਰ ਸੁਖਬੀਰ ਦੇ ਹੱਥ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin