Punjab

ਚੋਣ ਲੜਨ ਸਬੰਧੀ ਕਿਆਫ਼ਿਆਂ ਨੂੰ ਮੁਹੰਮਦ ਮੁਸਤਫ਼ਾ ਨੇ ਦਿੱਤਾ ਵਿਰਾਮ

ਚੰਡੀਗੜ੍ਹ – ਹਾਲ ਹੀ ‘ਚ ਮਾਲੇਰਕੋਟਲਾ ਵਿਚ ਵੱਡੀ ਰੈਲੀ ਕਰਨ ਤੋਂ ਬਾਅਦ ਇਹ ਕਿਆਫ਼ੇ ਲਗਾਏ ਜਾ ਰਹੇ ਸਨ ਕਿ ਸਾਬਕਾ ਡੀਜੀਪੀ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਇਸ ਵਾਰ ਖੁਦ ਚੋਣ ਮੈਦਾਨ ‘ਚ ਉਤਰ ਸਕਦੇ ਹਨ ਪਰ ਅੱਜ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ। ਮੁਹੰਮਦ ਮੁਸਤਫਾ ਨੇ ਕਿਹਾ ਕਿ ਮੇਰੇ ਇਰਾਦੇ ਪੱਥਰ ‘ਤੇ ਲਕੀਰ ਹਨ। ਕਈ ਲੋਕ ਸੋਚ ਰਹੇ ਹਨ ਅਤੇ ਮੀਡੀਆ ‘ਚ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਉਹ ਚੋਣ ਲੜਨਗੇ। ਨਹੀਂ, ਕਦੀ ਨਹੀਂ, ਮੁਸਤਫਾ ਨੇ ਕਿਹਾ ਕਿ ਉਹ ਕਿਸਾਨ ਦੇ ਪੁੱਤਰ ਹਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਹਲ ਚਲਾ ਸਕਦੇ ਹਨ, ਆਪਣੇ ਪਸ਼ੂਆਂ ਨੂੰ ਵੀ ਚਰਾ ਸਕਦੇ ਹਨ ਪਰ ਚੋਣ ਲੜਨ ਬਾਰੇ ਸੋਚ ਵੀ ਨਹੀਂ ਸਕਦੇ। ਇਹ ਮੇਰੇ ਪਰਿਵਾਰ ਅਤੇ ਮੇਰੀ ਪਾਰਟੀ ਦੇ ਉਨ੍ਹਾਂ ਲੋਕਾਂ ਨੂੰ ਵੀ ਪਤਾ ਹੈ ਜਿਹੜੇ ਚੋਣ ਲੜਵਾਉਣ ਜਾਂ ਨਾ ਲੜਵਾਉਣ ਦਾ ਫੈਸਲਾ ਕਰਦੇ ਹਨ। ਇਹ ਸਪੱਸ਼ਟ ਹੈ ਕਿ ਮੈਂ ਉਹ ਕੰਮ ਕਦੇ ਨਹੀਂ ਕਰਾਂਗਾ ਜਾਂ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ ਜਿਸ ਲਈ ਰੱਬ ਨੇ ਮੈਨੂੰ ਨਹੀਂ ਬਣਾਇਆ।ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਪਹਿਲਾਂ ਹੀ ਵਿਧਾਨ ਸਭਾ ‘ਚ ਮਾਲੇਰਕੋਟਲਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। 2002, 2007 ਤੇ 2017 ‘ਚ ਤਿੰਨ ਵਾਰ ਕਾਂਗਰਸ ਟਿਕਟ ’ਤੇ ਜੇਤੂ ਰਹੇ ਤੇ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ 2022 ਦੀਆਂ ਚੋਣਾਂ ਵੀ ਉਹ ਕਾਂਗਰਸ ਵੱਲੋਂ ਮਾਲੇਰਕੋਟਲਾ ਹਲਕੇ ਤੋਂ ਹੀ ਲੜਨਗੇ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin