Punjab

ਚੰਨੀ ਸਰਕਾਰ ਤਾਂ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ‘ਚ ਲੱਗੀ

ਭੋਗਪੁਰ – ਪਚਰੰਗਾ ਨਜਦੀਕ ਕਿਸਾਨ ਕੋਲਡ ਸਟੋਰ ਵਿਖੇ ਸਰਕਲ ਪਚਰੰਗਾ ਦੇ ਜਥੇਦਾਰ ਗੁਰਦੀਪ ਸਿੰਘ ਲਾਹਦੜਾ ਵੱਲੋ ਹਲਕਾ ਕਰਤਾਰਪੁਰ ਦੇ ਗਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ ਦੇ ਹੱਕ ਵਿੱਚ ਰੱਖੀ ਵਿਸ਼ਾਲ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਿਰਕਤ ਕੀਤੀ ਗਈ । ਇੱਕਠ ਨੂੰ ਸੰਬੋਧਨ ਕਰਦਿਆਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਹਰੇਕ ਵਰਗ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ । ਜਿਸ ਵਿੱਚ ਹਰ ਵਰਗ ਨੂੰ 400 ਯੂਨਿਟ ਮੁਫਤ ਬਿਜਲੀ, ਨੌਜਵਾਨਾਂ ਦੀ ਪੜਾਈ ਲਈ 10 ਲੱਖ ਰੁਪਏ ਬਿਨਾ ਵਿਆਜ ਕਰਜਾ, ਗਰੀਬ ਕਿਸਾਨ ਜਿਹਨਾਂ ਕੋਲ ਕੁਨੈਕਸ਼ਨ ਨਹੀ ਹਨ, ਨੂੰ ਸਰਕਾਰ ਆਉਣ ਤੇ ਪਹਿਲੇ ਮਹੀਨੇ ਟਿਊਵੈਲ ਕੁਨੈਕਸ਼ਨ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਹਰ ਵਰਗ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ 10 ਲੱਖ ਰੁਪਏ ਦਾ ਬੀਮਾ ਸਰਕਾਰ ਵੱਲੋ ਕੀਤਾ ਜਾਵੇਗਾ । ਬਾਦਲ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣਾ ਉਹਨਾਂ ਦਾ ਮੁੱਖ ਮੰਤਵ ਹੈ ਤੇ ਹਲਕੇ ਵਿੱਚ 25,000 ਆਬਾਦੀ ਪਿਛੇ ਇੱਕ ਵਧੀਆ ਸਕੂਲ ਖੋਲਿਆ ਜਾਵੇਗਾ, ਜਿਸ ਵਿੱਚ ਹਰ ਵਰਗ ਦੇ ਵਿਦਿਆਰਥੀਆਂ ਨੂੰ ਸਸਤੀ ਸਿੱਖਿਆ ਦਿੱਤੀ ਜਾਵੇਗੀ । ਇਸ ਮੌਕੇ ਉਹਨਾਂ ਨੇ ਪਿਛਲੀ ਕਾਂਗਰਸ ਸਰਕਾਰ ਤੇ ਦੋਸ਼ ਲਗਾਉਦਿਆ ਕਿਹਾ ਕਿ ਪਿਛਲੇ 5 ਸਾਲ ਇਸ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੋਈ ਕਦਮ ਨਹੀ ਚੁੱਕਿਆ ਅਤੇ ਸਿਰਫ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਨੌਕਰੀਆਂ ਵੰਡ ਰਹੀ ਹੈ । ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਨੂੰ ਫੇਲ ਮਾਡਲ ਦਸਦਿਆ ਕਿਹਾ ਕਿ ਪੰਜਾਬ ਦੇ ਲੋਕ ਬਾਹਰੀ ਲੋਕਾਂ ਨੂੰ ਮੁੰਹ ਨਹੀ ਲਗਾਉਣਗੇ । ਉਹਨਾਂ ਗਠਜੋੜ ਦੇ ਆਗੂਆਂ ਤੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਡੱਟ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਗੁਰਦੀਪ ਸਿੰਘ ਲਾਹਦੜਾ ਨੇ ਸੁਖਵੀਰ ਸਿੰਘ ਬਾਦਲ ਨੂੰ ਜੀ ਆਇਆ ਆਖਦਿਆ ਕਿਹਾ ਕਿ ਉਹ ਕਰਤਾਰਪੁਰ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ । ਇਸ ਉਪਰੰਤ ਸੁਖਵੀਰ ਸਿੰਘ ਬਾਦਲ ਦਾ ਸਿਰੋਪਾਓ ਭੇਟ ਕਰਦਿਆਂ ਸਨਮਾਨ ਕੀਤਾ ਗਿਆ । ਇਸ ਮੌਕੇ ਯੂਥ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਖਰਲ ਕਲਾਂ, ਸਾ. ਸਰਪੰਚ ਰਾਜਿੰਦਰਪਾਲ ਸਿੰਘ ਰੋਮੀ ਡੱਲਾ, ਸਮੰਤੀ ਮੈਬਰ ਪਰਮਜੀਤ ਕੁਮਾਰ ਪੰਮਾ, ਪ੍ਰਧਾਨ ਸੰਦੀਪ ਸਿੰਘ ਮੁਮੰਦਪੁਰ, ਰਣਜੀਤ ਜੋਹਲ ਘੋੜਾਵਾਹੀ, ਸਾ. ਡਾਇਰੈਕਟਰ ਹਰਬਲਿੰਦਰ ਸਿੰਘ ਬੋਲੀਨਾ(ਸਟੇਜ ਸੈਕਟਰੀ), ਪ੍ਰਿਥੀਪਾਲ ਸਿੰਘ ਬੱਲ, ਗੁਰਦਿਆਲ ਸਿੰਘ ਨਿੱਜਰ, ਸੇਠ ਸਤਪਾਲ ਮੱਲ ਹਲਕਾ ਇੰਚਾਰਜ, ਕੈਪਟਨ ਸਤਪਾਲ ਸਿੰਘ, ਆਂਗਣਵਾੜੀ ਯੂਨੀਅਨ ਪ੍ਰਧਾਨ ਸਤਵੰਤ ਕੌਰ, ਲੰਬੜਦਾਰ ਸੁਖਜੀਤ ਸਿੰਘ ਔਲਖ, ਮਨਿੰਦਰ ਸਿੰਘ ਗੜੀ ਬਖਸ਼ਾ, ਜਰਨੈਲ ਸਿੰਘ ਕੰਧਾਲਾ ਗੁਰੂ, ਸ਼ਬਦਲ ਸਿੰਘ ਤਲਵੰਡੀ, ਜਥੇਦਾਰ ਗੁਲਜਾਰ ਸਿੰਘ ਲਾਹਦੜਾ, ਬਲਵਿੰਦਰ ਸਿੰਘ ਇੱਟਾ ਬੱਧੀ, ਦਲਵੀਰ ਸਿੰਘ ਸਰਪੰਚ, ਕੁਲਵੰਤ ਸਿੰਘ ਮੱਲੀ ਸਤਨਾਮ ਸਿੰਘ, ਅਮਨਦੀਪ ਬਿੱਟਾ, ਸ਼ਿਵ ਸਿੰਘ ਲੜੋਆ, ਅਵਤਾਰ ਸਿੰਘ ਬੁੱਲੋਵਾਲ, ਮਨਜੀਤ ਸਿੰਘ ਲਾਲੀ, ਕੁਲਵੰਤ ਸਿੰਘ ਪੰਨੂ, ਚੈਚਲ ਕੁਮਾਰੀ, ਹਰਪ੍ਰੀਤ ਕੌਰ, ਵਿਜੈ ਕੁਮਾਰ ਸ. ਸਮੰਤੀ ਮੈਬਰ, ਲੰਬੜਦਾਰ ਹਰਦੀਪ ਕੁਮਾਰ, ਸਿਮਰਨ ਸੈਣੀ, ਮਨੀ ਸੈਣੀ ਡੱਲੀ, ਅਮਰਜੀਤ ਸਿੰਘ ਅਖਾੜਾ, ਇੰਦਰਜੀਤ ਸਿੰਘ ਭਟਨੂਰਾ, ਜੋਗਿੰਦਰ ਸਿੰਘ ਬਾਹੋਪੁਰ, ਸਤਵਿੰਦਰ ਸਿੰਘ ਮੰਗਾ, ਨਰਿੰਦਰ ਸਿੰਘ ਭਟਨੂਰਾ, ਸੁਖਦੇਵ ਰਾਜ, ਅਮਰਜੀਤ ਸਿੰਘ ਨੰਗਲ, ਮੰਗੀ ਰਾਮ ਬੁੱਲੋਵਾਲ, ਤੇ ਹੋਰ ਮੌਜੂਦ ਸਨ ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ

admin