India

ਛੇ ਮਹੀਨਿਆਂ ’ਚ ਬੱਚਿਆਂ ਲਈ ਟੀਕਾ ਬਣਾ ਦੇਵੇਗਾ ਸੀਰਮ

ਨਵੀਂ ਦਿੱਲੀ – ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਉਤਪਾਦਕ ਕੰਪਨੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਦੀ ਅਗਲੇ ਛੇ ਮਹੀਨਿਆਂ ਵਿਚ ਬੱਚਿਆਂ ਲਈ ਕੋਰੋਨਾ ਦਾ ਟੀਕਾ ਲਿਆਉਣ ਦੀ ਯੋਜਨਾ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਦਾਰ ਪੂਨਾਵਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ਬੱਚਿਆਂ ਲਈ ਭਾਰਤ ਬਾਇਓਟੈਕ ਦੀ ‘ਕੋਵੈਕਸੀਨ’ ਅਤੇ ਜਾਇਡਸ ਕੈਡਿਲਾ ਦੀ ‘ਜਾਇਕੋਵ-ਡੀ’ ਨੂੰ ਮਨਜ਼ੂਰੀ ਮਿਲੀ ਹੈ। ‘ਜਾਇਕੋਵ-ਡੀ’ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਸਮੇਤ ਬਾਲਗਾਂ ਨੂੰ ਲਗਾਈ ਜਾਵੇਗੀ ਅਤੇ ‘ਕੋਵੈਕਸੀਨ’ ਦੋ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ, ਪਰ ਹਾਲੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਨਹੀਂ ਹੋਇਆ ਹੈ। ਹਾਲੇ ‘ਕੋਵਿਸ਼ੀਲਡ’ ਅਤੇ ‘ਕੋਵੈਕਸੀਨ’ ਦਾ ਇਸਤੇਮਾਲ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਟੀਕਾਕਰਨ ਵਿਚ ਕੀਤਾ ਜਾ ਰਿਹਾ ਹੈ।

ਪੂਨਾਵਾਲਾ ਨੇ ਇਕ ਉਦਯੋਗਿਕ ਸੰਮੇਲਨ ਵਿਚ ਹਿੱਸਾ ਲੈਂਦੇ ਹੋਏ ਕਿਹਾ ਕਿ ‘ਕੋਵੋਵੈਕਸ’ ਟੀਕੇ ਦਾ ਪ੍ਰੀਖਣ ਚੱਲ ਰਿਹਾ ਹੈ ਅਤੇ ਇਹ ਤਿੰਨ ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰੀਖਣ ਦੇ ਸ਼ਾਨਦਾਰ ਅੰਕੜੇ ਦੇਖਣ ਨੂੰ ਮਿਲੇ ਹਨ। ਪੂਨਾਵਾਲਾ ਨੇ ਕਿਹਾ, ਅਸੀਂ ਬੱਚਿਆਂ ਵਿਚ ਜ਼ਿਆਦਾ ਗੰਭੀਰ ਰੋਗ ਨਹੀਂ ਦੇਖਿਆ ਹੈ। ਖ਼ੁਸ਼ਕੁਸਮਤੀ ਨਾਲ ਬੱਚਿਆਂ ਲਈ ਦਹਿਸ਼ਤ ਨਹੀਂ ਹੈ। ਹਾਲਾਂਕਿ, ਅਸੀਂ ਬੱਚਿਆਂ ਲਈ ਛੇ ਮਹੀਨੇ ਵਿਚ ਇਕ ਟੀਕਾ ਲੈ ਆਵਾਂਗੇ, ਉਮੀਦ ਹੈ ਕਿ ਇਹ ਤਿੰਨ ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਚ ਦੋ ਕੰਪਨੀਆਂ ਹਨ, ਜਿਨ੍ਹਾਂ ਨੂੰ ਲਾਇਸੈਂਸ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਟੀਕੇ ਜਲਦ ਉਪਲਬਧ ਹੋਣਗੇ। ਪੂਨਾਵਾਲਾ ਨੇ ਕਿਹਾ ਕਿ ਕੋਰੋਨਾ ਦੇ ‘ਓਮੀਕ੍ਰੋਨ’ ਵੇਰੀਐਂਟ ਬਾਰੇ ਹੁਣ ਤਕ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin