ਨਵੀਂ ਦਿੱਲੀ – ‘ਤੁਸੀਂ ਨਵੀਂ ਪੀੜ੍ਹੀ ਅਤੇ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬਰਾਂਡ ਨੂੰ ਕਿਵੇਂ ਲਿਜਾਂਦੇ ਹੋ?’ ਇਹ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ 100 ਸਾਲ ਪੁਰਾਣੇ ਕੇਵੈਂਟਰਸ ਸਟੋਰ ਦੇ ‘ਨੌਜਵਾਨ ਪ੍ਰਬੰਧਕਾਂ’ ਵਿਚਾਲੇ ਦਿੱਲੀ ਵਿਚਲੇ ਇਸ ਦੇ ਇੱਕ ਆਊਟਲੈੱਟ ’ਤੇ ਚਰਚਾ ਦਾ ਵਿਸ਼ਾ ਸੀ, ਜਿੱਥੋਂ ਦਾ ਰਾਹੁਲ ਗਾਂਧੀ ਨੇ ਦੌਰਾ ਕੀਤਾ ਅਤੇ ਉਨ੍ਹਾਂ ਕੁਝ ਗਾਹਕਾਂ ਲਈ ਕੋਲਡ ਕੌਫੀ ਵੀ ਬਣਾਈ। ਰਾਹੁਲ ਨੇ ਪਟੇਲ ਨਗਰ ਖੇਤਰ ਵਿੱਚ ਸਥਿਤ ਸਟੋਰ ਦੀ ਆਪਣੀ ਹਾਲੀਆ ਫੇਰੀ ਦੌਰਾਨ ਹੋਈ ਇਸ ਗੱਲਬਾਤ ਸਾਂਝੀ ਕੀਤੀ ਹੈ।
ਰਾਹੁਲ ਗਾਂਧੀ ਨੇ ਲਿਖਿਆ ਹੈ, ‘ਤੁਸੀਂ ਇੱਕ ਨਵੀਂ ਪੀੜ੍ਹੀ ਤੇ ਇੱਕ ਨਵੀਂ ਮਾਰਕੀਟ ਲਈ ਇੱਕ ਵਿਰਾਸਤੀ ਬਰਾਂਡ ਨੂੰ ਕਿਵੇਂ ਲਿਜਾਂਦੇ ਹੋ? ਕੇਵੈਂਟਰਸ ਦੇ ਨੌਜਵਾਨ ਪ੍ਰਬੰਧਕਾਂ ਨੇ ਹਾਲ ਹੀ ਵਿੱਚ ਮੇਰੇ ਨਾਲ ਕੁਝ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ।’ ਉਨ੍ਹਾਂ ਹੋਰ ਲਿਖਿਆ, ‘ਕੇਵੈਂਟਰਸ ਵਰਗੇ ਪਲੇਅ-ਫੇਅਰ (ਨੈਤਿਕਤਾ ਨਾਲ ਚੱਲਣ ਵਾਲੇ) ਕਾਰੋਬਾਰਾਂ ਨੇ ਪੀੜ੍ਹੀਆਂ ਤੋਂ ਸਾਡੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨ ਲਈ ਹੋਰ ਕੁਝ ਕਰਨਾ ਚਾਹੀਦਾ ਹੈ।’’ ਕੇਵੈਂਟਰਸ ਦੇ ਮਾਲਕਾਂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਇਸ ਨਾਮੀ ਸਟਾਰਟ-ਅੱਪ ਦੀ ਦਿਲਚਸਪ ਯਾਤਰਾ ਵਿੱਚ ਖੁੱਭ ਕੇ ਹਿੱਸਾ ਲਿਆ ਜੋ ਆਧੁਨਿਕ ਇੱਛਾਵਾਂ ਨਾਲ ਵਿਰਾਸਤ ਨੂੰ ਸਹਿਜੇ ਹੀ ਮਿਲਾਉਂਦਾ ਹੈ। ਸਹਿ-ਪ੍ਰਬੰਧਕਾਂ ਨਾਲ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਬਰਾਂਡ ਨੇ ਆਜ਼ਾਦੀ ਤੋਂ ਪਹਿਲਾਂ ਦੀਆਂ ਆਪਣੀਆਂ ਜੜ੍ਹਾਂ ਤੋਂ ਇੱਕ ਖਪਤਕਾਰ ਪਾਵਰਹਾਊਸ ਦਾ ਰੂਪ ਕਿਵੇਂ ਧਾਰਿਆ, ਜਿਸ ਤਹਿਤ ਅੱਜ ਇਸ ਦੇ 65 ਸ਼ਹਿਰਾਂ ਵਿੱਚ 200 ਤੋਂ ਵੱਧ ਸਟੋਰ ਹਨ, ਜਿੱਥੇ ਗਾਹਕਾਂ ਨੂੰ ਮਿਲਕਸ਼ੇਕ ਅਤੇ ਮਠਿਆਈਆਂ ਪੇਸ਼ ਕੀਤੀਆਂ ਜਾਂਦੀਆਂ ਹਨ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਲਈ ਇਹ ਸਿਰਫ਼ ਕੇਵੈਂਟਰਸ ਬਾਰੇ ਕਹਾਣੀ ਨਹੀਂ, ਸਗੋਂ ਇਸ ਗੱਲ ਦਾ ਪ੍ਰਤੀਕ ਸੀ ਕਿ ਕਿਵੇਂ ਨਿਰਪੱਖਤਾ ਅਤੇ ਨਵੀਨਤਾ ਲਈ ਵਚਨਬੱਧ ਕਾਰੋਬਾਰ ਭਾਰਤ ਦੀ ਉੱਦਮੀ ਭਾਵਨਾ ਨੂੰ ਆਕਾਰ ਦਿੰਦੇ ਹਨ।