India

ਜਨਰਲ ਬਿਪਿਨ ਰਾਵਤ ਤੋਂ ਬਾਅਦ ਕੌਣ ਹੋਣਗੇ ਦੇਸ਼ ਦੇ ਅਗਲੇ CDS

ਨਵੀਂ ਦਿੱਲੀ – ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਦੇ ਬਾਅਦ ਖਾਲੀ ਹੋਏ ਚੀਫ਼ ਆਫ ਡਿਪੈਂਸ ਸਟਾਫ (ਸੀਡੀਐੱਸ) ਦੇ ਅਹੁਦੇ ਨੂੰ ਭਰਨ ਲਈ ਸਰਕਾਰ ਛੇਤੀ ਹੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕਰੇਗੀ। ਇਸ ਅਹੁਦੇ ’ਤੇ ਨਿਯੁਕਤੀ ਲਈ ਜ਼ਮੀਨ ਫੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਕਈ ਰਿਟਾਇਰਡ ਫ਼ੌਜੀ ਕਮਾਂਡਰਾਂ ਨੇ ਵੀ ਕਿਹਾ ਹੈ ਕਿ ਅਪ੍ਰੈਲ ’ਚ ਰਿਟਾਇਰ ਹੋ ਰਹੇ ਜਨਰਲ ਨਰਵਾਣੇ ਦੀ ਇਸ ਅਹੁਦੇ ’ਤੇ ਨਿਯੁਕਤੀ ਸਮਝਦਾਰੀ ਭਰਿਆ ਕਦਮ ਹੋਵੇਗਾ। ਇਸ ਘਟਨਾਕ੍ਰਮ ਦੇ ਜਾਣਕਾਰ ਲੋਕਾਂ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਜ਼ਮੀਨੀ ਫੌਜ, ਹਵਾਈ ਫੌਜ ਤੇ ਜਲ ਸੈਨਾ ਦੇ ਸੀਨੀਅਰ ਕਮਾਂਡਰਾਂ ਦੇ ਨਾਵਾਂ ਦਾ ਇਕ ਪੈਨਲ ਬਣਾਏਗੀ। ਅਗਲੇ ਦੋ-ਤਿੰਨ ਦਿਨਾਂ ’ਚ ਤਿੰਨਾਂ ਫ਼ੌਜਾਂ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਇਸ ਪੈਨਲ ਨੂੰ ਅੰਤਮ ਰੂਪ ਦੇ ਦਿੱਤਾ ਜਾਵੇਗਾ। ਇਸਦੇ ਬਾਅਦ ਇਸਨੂੰ ਮਨਜ਼ੂਰੀ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੀ ਮਨਜ਼ੂਰੀ ਦੇ ਬਾਅਦ ਇਹ ਨਾਂ ਵਿਚਾਰ ਲਈ ਨਿਯੁਕਤੀ ਸਬੰਧੀ ਕੈਬਨਿਟ ਕਮੇਟੀ ਕੋਲ ਭੇਜੇ ਜਾਣਗੇ ਜਿਹੜੇ ਦੇਸ਼ ਦੇ ਅਗਲੇ ਸੀਡੀਐੱਸ ’ਤੇ ਆਖਰੀ ਫੈਸਲਾ ਲਵੇਗੀ। ਜਾਣਕਾਰਾਂ ਦੇ ਮੁਤਾਬਕ, ਸੀਡੀਐੱਸ ਦੀ ਨਿਯੁਕਤੀ ’ਚ ਵੀ ਸਰਕਾਰ ਉਸੇ ਪ੍ਰੋਟੋਕਾਲ ਦੀ ਪਾਲਣਾ ਕਰੇਗੀ ਜਿਹੜੀ ਤਿੰਨਾਂ ਫ਼ੌਜਾਂ ਦੇ ਮੁਖੀਆਂ ਦੀ ਨਿਯੁਕਤੀ ਲਈ ਨਿਰਧਾਰਤ ਹੈ। ਸੀਡੀਐੱਸ ਸ਼ਕਤੀਸ਼ਾਲੀ ਚੀਫ਼ ਆਫ ਸਟਾਫ ਕਮੇਟੀ (ਸੀਓਐੱਸਸੀ) ਦਾ ਚੇਅਰਮੈਨ ਹੁੰਦਾ ਹੈ ਜਿਸ ਵਿਚ ਤਿੰਨਾਂ ਫੌਜਾਂ ਦੇ ਮੁਖੀ ਸ਼ਾਮਲ ਹੁੰਦੇ ਹਨ। ਲੱਦਾਖ ’ਚ ਰੇੜਕੇ ਨਾਲ ਨਿਪਟਣ ਸਮੇਤ ਸਮੁੱਚੇ ਪ੍ਰਦਰਸ਼ਨ ਦੇ ਆਧਾਰ ’ਤੇ ਸੀਡੀਐੱਸ ਦੇ ਰੂੁਪ ’ਚ ਜਨਰਲ ਨਰਵਾਣੇ ਦੀ ਨਿਯੁਕਤੀ ਦੀ ਸੰਭਾਵਨਾ ਜ਼ਿਆਦਾ ਹੈ। ਇਸਦੇ ਇਲਾਵਾ ਉਹ ਤਿੰਨਾਂ ਫੌਜਾਂ ਦੇ ਮੁਖੀਆਂ ’ਚ ਸਭ ਤੋਂ ਸੀਨੀਅਰ ਹਨ।ਉਨ੍ਹਾਂ ਨੇ 31 ਦਸੰਬਰ, 2019 ਨੂੰ ਜਨਰਲ ਰਾਵਤ ਤੋਂ ਇਹ ਅਹੁਦਾ ਸੰਭਾਲਿਆ ਸੀ। ਜਦਕਿ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਤੇ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਇਸੇ ਸਾਲ ਕ੍ਰਮਵਾਰ 30 ਸਤੰਬਰ ਤੇ 30 ਨਵੰਬਰ ਨੂੰ ਅਹੁਦਾ ਸੰਭਾਲਿਆ ਸੀ। ਨਾਲ ਹੀ ਫੌਜੀ ਯੋਜਨਾਕਾਰਾਂ ਦੇ ਇਕ ਪ੍ਰਭਾਵਸ਼ਾਲੀ ਵਰਗ ਦਾ ਮੰਨਣਾ ਰਿਹਾ ਹੈ ਕਿ ਸੀਡੀਐੱਸ ਜ਼ਮੀਨੀ ਫੌਜ ਤੋਂ ਹੀ ਹੋਣਾ ਚਾਹੀਦਾ ਹੈ, ਘੱਟੋ ਘੱਟ ਜਦੋਂ ਤਕ ਖਾਹਸ਼ੀ ਰੱਖਿਆ ਸੁਧਾਰਾਂ ਦੇ ਤਹਿਤ ਥੀਏਟਰ ਕਮਾਨਾਂ ਦੀ ਨਿਰਮਾਣ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। ਜ਼ਿਕਰਯੋਗ ਹੈ ਸੀਡੀਐੱਸ ਦੇ ਰੂਪ ’ਚ ਜਨਰਲ ਰਾਵਤ ਦਾ ਕਾਰਜਕਾਲ ਮਾਰਚ, 2023 ਤਕ ਸੀ। ਸੀਡੀਐੱਸ ਦੀ ਰਿਟਾਇਰਮੈਂਟ ਉਮਰ 65 ਸਾਲ ਹੈ, ਜਦਕਿ ਫ਼ੌਜ ਮੁਖੀਆਂ ਦਾ ਕਾਰਜਕਾਲ 62 ਸਾਲ ਦੀ ਉਮਰ ਤਕ ਜਾਂ ਤਿੰਨ ਸਾਲ ਲਈ। (ਜੋ ਪਹਿਲਾਂ ਹੋਵੇ) ਹੁੰਦਾ ਹੈ। ਜਨਰਲ ਨਰਵਾਣੇ ਨੂੰ ਜੇਕਰ ਸੀਡੀਐੱਸ ਨਿਯੁਕਤ ਕੀਤਾ ਜਾਂਦਾ ਹੈ ਤਾਂ ਸਰਕਾਰ ਨੂੰ ਨਾਲ ਹੀ ਨਾਲ ਉਨ੍ਹਾਂ ਦੀ ਥਾਂ ਵੀ ਭਰਨੀ ਪਵੇਗੀ। ਅਜਿਹੀ ਸਥਿਤੀ ’ਚ ਫ਼ੌਜ ਉਪ ਮੁਖੀ ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਤੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈਕੇ ਜੋਸ਼ੀ ਫ਼ੌਜ ਮੁਖੀ ਦੇ ਅਹੁਦੇ ਦੀ ਦੌੜ ’ਚ ਸਭ ਤੋਂ ਅੱਗੇ ਹੋਣਗੇ। ਦੋਵੇਂ ਅਧਿਕਾਰੀ ਇਕ ਹੀ ਬੈਚ ਦੇ ਹਨ ਤੇ ਜਨਰਲ ਨਰਵਾਣੇ ਦੇ ਬਾਅਦ ਸਭ ਤੋਂ ਸੀਨੀਅਰ ਹਨ। ਹਾਲਾਂਕਿ ਲੈਫਟੀਨੈਂਟ ਜਨਰਲ ਮੋਹੰਤੀ ਕੋਲ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਕੰਮ ਕਰਨ ਦਾ ਲੰਬਾ ਤਜਰਬਾ ਹੈ ਇਸ ਲਈ ਜਨਰਲ ਨਰਵਾਣੇ ਦੇ ਸੀਡੀਐੱਸ ਬਣਨ ਦੀ ਜ਼ਿਆਦਾ ਸੰਭਾਵਨਾ ਹੈ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin