ਜੈਪੁਰ – ਇੰਟਰਨੈੱਟ ਮੀਡੀਆ ’ਤੇ ਚੀਫ ਆਫ ਡਿਫੈਂਸ (ਸੀਡੀਐੱਸ) ਬਿਪਿਨ ਰਾਵਤ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਮੁਲਜ਼ਮ ਨੌਜਵਾਨ ਰਾਜਸਥਾਨ ’ਚ ਟੋਂਕ ਸ਼ਹਿਰ ਦਾ ਰਹਿਣ ਵਾਲਾ ਹੈ। ਉਸਨੇ ਕਰੀਬ ਇਕ ਘੰਟੇ ਬਾਅਦ ਪੋਸਟ ਨੂੰ ਇੰਟਰਨੈੱਟ ਮੀਡੀਆ ਤੋਂ ਹਟਾ ਦਿੱਤਾ। ਟੋਂਕ ਦੇ ਐੱਸਪੀ ਓਮ ਪ੍ਰਕਾਸ਼ ਨੇ ਕਿਹਾ ਕਿ ਸ਼ਹਿਰ ਦੇ ਰਾਜ ਟਾਕੀਜ਼ ਦੇ ਨਜ਼ਦੀਕ ਰਹਿਣ ਵਾਲੇ ਜਾਵਾਦ (21) ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਜਨਰਲ ਰਾਵਤ ਦੇ ਸ਼ਹੀਦ ਹੋਣ ਦੇ ਬਾਅਦ ਜਾਵਾਦ ਨੇ ਇੰਟਰਨੈੱਟ ਮੀਡੀਆ ’ਤੇ ਉਨ੍ਹਾਂ ਦੇ ਬਾਰੇ ਬੁੱਧਵਾਰ ਦੇਰ ਰਾਤ ਇਤਰਾਜ਼ਯੋਗ ਪੋਸਟ ਪਾਈ ਸੀ। ਪੋਸਟ ’ਚ ਰਾਵਤ ਦੇ ਸ਼ਹੀਦ ਹੋਣ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਪੋਸਟ ’ਚ ਰਾਵਤ ਦੇ ਸ਼ਹੀਦ ਹੋਣ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਪੋਸਟ ਵਾਇਰਲ ਹੋਣ ਦੇ ਬਾਅਦ ਲੋਕਾਂ ’ਚ ਨਾਰਾਜ਼ਗੀ ਵਧੀ। ਮਾਮਲਾ ਪੁਲਿਸ ਅਧਿਕਾਰੀਆਂ ਤਕ ਪਹੁੰਚਿਆ। ਪੁਲਿਸ ਦੀਆਂ ਚਾਰ ਟੀਮਾਂ ਜਾਵਾਦ ਦੀ ਭਾਲ ’ਚ ਲੱਗੀਆਂ ਰਹੀਆਂ। ਵੀਰਵਾਰ ਦੁਪਹਿਰ ’ਚ ਉਸਨੂੰ ਗਿ੍ਰਫ਼ਤਾਰ ਕੀਤਾ ਗਿਆ।