Punjab

ਜਲੰਧਰ ‘ਚ ਬਣੇਗਾ 52 ਕਿਲੋਮੀਟਰ ਲੰਬਾ ਸਾਈਕਲ ਟਰੈਕ

ਜਲੰਧਰ – ਸਮਾਰਟ ਸਿਟੀ ਤਹਿਤ ਜਲੰਧਰ ਸ਼ਹਿਰ ”ਚ 52 ਕਿਲੋਮੀਟਰ ਲੰਬੇ ਸਾਈਕਲ ਟਰੈਕ ਦਾ ਰੂਟ ਪੁਲਿਸ ਦੇ ਸਰਵੇ ਤੋਂ ਬਾਅਦ ਫਾਈਨਲ ਹੋਵੇਗਾ। ਸਮਾਰਟ ਸਿਟੀ ਕੰਪਨੀ ਨੇ ਆਪਣਾ ਰੂਟ ਪਲਾਨ ਤੈਅ ਕਰ ਲਿਆ ਹੈ ਸਾਈਕਲ ਟਰੈਕ ਰੂਟ ”ਤੇ ਜਿੱਥੇ-ਜਿੱਥੇ ਟ੍ਰੈਫਿਕ ਸਮੱਸਿਆ ਖੜ੍ਹੀ ਹੋ ਸਕਦੀ ਹੈ, ਕਬਜ਼ਿਆਂ ਦੇ ਕਾਰਨ ਮੁਸ਼ਕਲ ਹੈ ਤੇ ਸੜਕ ਦੀ ਚੌੜਾਈ ਘੱਟ ਹੈ, ਉਥੇ ਟ੍ਰੈਫਿਕ ਪੁਲਿਸ ਦੀ ਸਲਾਹ ਨਾਲ ਕੰਮ ਹੋਵੇਗਾ।

ਨਗਰ ਨਿਗਮ ਕਮਿਸ਼ਨਰ ਤੇ ਸਮਾਰਟ ਸਿਟੀ ਕੰਪਨੀ ਦੇ ਸੀਈਓ ਕਰਨੇਸ਼ ਸ਼ਰਮਾ ਨੇ ਕਿਹਾ ਕਿ ਚੋਣ ਪ੍ਰਕਿਰਿਆ ਕਾਰਨ ਸਾਈਕਲ ਟਰੈਕ ਪ੍ਰਰਾਜੈਕਟ ”ਤੇ ਕੰਮ ਅੱਗੇ ਨਹੀਂ ਵੱਧ ਸਕਿਆ ਹੈ ਪਰ ਇਸ ਲਈ ਫੰਡ ਅਲਾਟ ਕੀਤੇ ਜਾ ਚੁੱਕੇ ਹਨ। ਹੁਣ ਜੋ ਰੂਟ ਪਲਾਨ ਫਾਈਨਲ ਕੀਤਾ ਗਿਆ ਸੀ ਉਸ ”ਤੇ ਕਮਿਸ਼ਨਰੇਟ ਪੁਲਿਸ ਦੇ ਟ੍ਰੈਫਿਕ ਵਿੰਗ ਨਾਲ ਜੁਆਇੰਟ ਸਰਵੇ ਕੀਤਾ ਜਾਵੇਗਾ।

ਸੀਈਓ ਨੇ ਕਿਹਾ ਕਿ ਯੋਜਨਾ ਮੁਤਾਬਕ ਸ਼ਹਿਰ ਦੀਆਂ ਮੁੱਖ ਸੜਕਾਂ ”ਤੇ 26 ਕਿਲੋਮੀਟਰ ਲੰਬਾ ਟਰੈਕ ਬਣਾਇਆ ਜਾ ਸਕਦਾ ਹੈ ਤੇ ਜੇ ਟਰੈਕ ਸੜਕ ਦੇ ਦੋਵੇਂ ਪਾਸੇ ਹੋਇਆ ਤਾਂ ਇਸ਼ ਦੀ ਲੰਬਾਈ 52 ਕਿਲੋਮੀਟਰ ਹੋ ਸਕਦੀ ਹੈ। ਸਾਈਕਲ ਟਰੈਕ ਲੈਦਰ ਕੰਪਲੈਕਸ ਰੋਡ, ਇੰਡਸਟਰੀ ਏਰੀਆ, ਫੋਕਲ ਪੁਆਇੰਟ ਇਲਾਕੇ ”ਚ ਵੀ ਜ਼ਰੂਰੀ ਹੈ ਕਿਉਂਕਿ ਇੱਥੇ ਕਾਰਖਾਨਿਆਂ ”ਚ ਰੋਜ਼ਾਨਾ ਹਜ਼ਾਰਾਂ ਮਜ਼ਦੂਰ ਸਾਈਕਲ ”ਤੇ ਹੀ ਆਉਂਦੇ ਹਨ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin