Punjab

ਜਲੰਧਰ ਦੇ ਫਾਦਰ ਐਂਥਨੀ ਮਾਮਲੇ ‘ਚ ਵਿਦੇਸ਼ ਭੱਜਣ ਦੀ ਤਿਆਰੀ ‘ਚ ਸਨ ਬਰਖ਼ਾਸਤ ਏਐੱਸਆਈ ਰਾਜਪ੍ਰੀਤ ਤੇ ਜੋਗਿੰਦਰ ਸਿੰਘ

ਪਾਤੜਾਂ – ਜਲੰਧਰ ਦੇ ਪਾਦਰੀ ਐਂਥਨੀ ਕੈਸ਼ ਲੁੱਟ ਮਾਮਲੇ ਨੂੰ ਲੈ ਕੇ ਖੰਨਾ ਪੁਲਿਸ ਵੱਲੋਂ ਕੇਰਲਾ ਤੋਂ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ਉੱਤੇ ਚੱਲ ਰਹੇ ਪੰਜਾਬ ਪੁਲਿਸ ਦੇ ਦੋ ਬਰਖ਼ਾਸਤ ਕੀਤੇ ਗਏ ਸਹਾਇਕ ਥਾਣੇਦਾਰਾਂ ਵੱਲੋਂ ਆਪਣਾ ਨਾਮ ਤੇ ਪਤਾ ਬਦਲ ਕੇ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਮਲੇ ਦਾ ਪਰਦਾਫਾਸ਼ ਪਾਸਪੋਰਟ ਲਈ ਆਈ ਪੁਲਿਸ ਇਨਕੁਆਰੀ ਦੀ ਪੜਤਾਲ ਦੌਰਾਨ ਹੋਇਆ। ਪੁਲਿਸ ਨੇ ਮਾਮਲੇ ’ਚ ਨਾਮਜ਼ਦ ਕਰਦਿਆਂ ਦੋਵਾਂ ਪੁਲਿਸ ਮੁਲਾਜ਼ਮਾਂ ਸਮੇਤ ਪਾਸਪੋਰਟ ਲਈ ਤਸਦੀਕ ਕਰਨ ਵਾਲੇ ਦੋ ਗਵਾਹਾਂ ਨੂੰ ਨਾਮਜ਼ਦ ਕਰਦਿਆਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਾਦਰੀ ਲੁੱਟ ਮਾਮਲੇ ’ਚ ਛੇ ਕਰੋੜ ਤੋਂ ਵੱਧ ਦੀ ਰਕਮ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ’ਚ ਪੁਲਿਸ ਵਿਭਾਗ ’ਚੋਂ ਬਰਖ਼ਾਸਤ ਕੀਤੇ ਗਏ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਖ਼ਿਲਾਫ਼ ਥਾਣਾ ਸਟੇਟ ਕ੍ਰਾਈਮ ਫੇਜ ਚਾਰ ਮੋਹਾਲੀ ਵਿਖੇ ਕੇਸ ਦਰਜ ਹੈ ਅਤੇ ਹੁਣ ਇਹ ਜ਼ਮਾਨਤ ’ਤੇ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਬਰਖ਼ਾਸਤ ਏਐੱਸਆਈ ਜੋਗਿੰਦਰ ਸਿੰਘ ਨੇ ਆਪਣਾ ਨਾਮ ਬਦਲ ਕੇ ਧਰਮਪਾਲ ਸਿੰਘ ਤੇ ਰਾਜਪ੍ਰੀਤ ਸਿੰਘ ਨੇ ਉਸ ਦਾ ਪੁੱਤਰ ਬਣ ਕੇ ਆਪਣਾ ਨਾਂ ਰਾਜਵੀਰ ਸਿੰਘ ਪੁੱਤਰ ਧਰਮਪਾਲ ਸਿੰਘ ਰੱਖ ਲਿਆ। ਦੋਵਾਂ ਨੇ ਪਾਤੜਾਂ ਸ਼ਹਿਰ ਦੀ ਸਾਗਰ ਬਸਤੀ ਵਾਰਡ ਨੰਬਰ 13 ਦੇ ਪਤੇ ਉੱਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਬਣਵਾ ਕੇ ਪਾਸਪੋਰਟ ਅਪਲਾਈ ਕਰ ਦਿੱਤੇ ਜਿਨ੍ਹਾਂ ਦੀ ਪੜਤਾਲ ਦੌਰਾਨ ਪੁਲਿਸ ਸਾਂਝ ਕੇਂਦਰ ਪਾਤੜਾਂ ’ਚ ਪਾਸਪੋਰਟ ਇਨਕੁਆਰੀ ਉਤੇ ਤਾਇਨਾਤ ਏਐੱਸਆਈ ਬਲਜਿੰਦਰ ਸਿੰਘ ਨੇ ਇਨ੍ਹਾਂ ਦਾ ਝੂਠ ਫੜ ਲਿਆ। ਉਨ੍ਹਾਂ ਦੱਸਿਆ ਕਿ ਨੌਕਰੀ ਤੋਂ ਬਰਖ਼ਾਸਤ ਕੀਤੇ ਗਏ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਸਮੇਤ ਇਨ੍ਹਾਂ ਦੀ ਗਲਤ ਰਿਹਾਇਸ਼ ਤਸਦੀਕ ਕਰਨ ਵਾਲੇ ਅਮਨਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਵਾਰਡ ਨੰਬਰ ਇੱਕ ਅਤੇ ਹਰਿੰਦਰ ਸ਼ਰਮਾ ਪੁੱਤਰ ਬ੍ਰਿਜ ਲਾਲ ਵਾਸੀ ਵਾਰਡ ਨੰਬਰ 11 ਪਾਤੜਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin