ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਸਰਕਾਰ ਨੂੰ ਸੂਬੇ ਦੇ ਸਕੂਲ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਹੈ। ਹੁਣ ਅੱਜ ਤੋਂ ਕਈ ਜ਼ਿਲ੍ਹਿਆਂ ਵਿੱਚ ਸਕੂਲ ਖੁੱਲ੍ਹ ਗਏ ਹਨ, ਹਾਲਾਂਕਿ ਕਈ ਜ਼ਿਲ੍ਹਿਆਂ ਵਿੱਚ ਸਕੂਲ ਅਜੇ ਵੀ ਬੰਦ ਹਨ। ਮਾਨਸਾ ਨਵਜੋਤ ਕੌਰ (ਆਈ.ਏ.ਐਸ.) ਨੇ ਸਾਵਧਾਨੀ ਦੇ ਤੌਰ ‘ਤੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸਕੂਲਾਂ ਵਿੱਚ 9 ਸਤੰਬਰ ਤੋਂ 11 ਸਤੰਬਰ ਤੱਕ ਛੁੱਟੀ ਦਾ ਐਲਾਨ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ ਪ੍ਰਸ਼ਾਸਨ ਨੇ ਅਜਨਾਲਾ, ਰਾਮਦਾਸ ਅਤੇ ਲੋਪੋਕੇ ਦੇ ਇਲਾਕਿਆਂ ਵਿੱਚ 12 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦੋਂ ਕਿ ਹੋਰ ਇਲਾਕਿਆਂ ਵਿੱਚ ਸਕੂਲ ਆਮ ਵਾਂਗ ਖੁੱਲ੍ਹਣਗੇ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ 41 ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰੀ ਮਿਡਲ ਸਕੂਲ ਫਤਿਹਜਲਾਲ, ਸਕੂਲ ਆਫ਼ ਐਮੀਨੈਂਸ ਕਰਤਾਰਪੁਰ, ਸਰਕਾਰੀ ਹਾਈ ਸਕੂਲ ਲਿੱਡਾ, ਸਰਕਾਰੀ ਗਰਲਜ਼ ਸੀ.ਐਸ. ਸਕੂਲ ਬਸਤੀ ਸ਼ੇਖ, ਸਰਕਾਰੀ ਮਿਡਲ ਸਕੂਲ ਨਾਨਕ ਪਿੰਡੀ, ਸਰਕਾਰੀ ਹਾਈ ਸਕੂਲ ਬੋਪਾਰਾਏ ਕਾਲਾ, ਸਰਕਾਰੀ ਹਾਈ ਸਕੂਲ ਮੁੰਡ, ਸਰਕਾਰੀ ਹਾਈ ਸਕੂਲ ਗਹਿਰਾਈ, ਸਰਕਾਰੀ ਹਾਈ ਸਕੂਲ ਮੌੜ ਸਾਹਿਬ, ਸਰਕਾਰੀ ਪ੍ਰਾਇਮਰੀ ਸਕੂਲ ਢੱਡਾ ਹਰੀਪੁਰ ਸ਼ਾਹਕੋਟ-2, ਸਰਕਾਰੀ ਪ੍ਰਾਇਮਰੀ ਸਕੂਲ ਕੰਗਣਵਾਲਾ ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪਿੱਪਲੀ ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਰਾਏਪੁਰ ਲੋਹੀਆਂ ਖਾਸ ਸਮੇਤ ਕਈ ਸਕੂਲ ਸ਼ਾਮਿਲ ਹਨ।