India

ਜਲ ਸੈਨਾ ਐਡਮਿਰਲਾਂ ਦੇ ਮੋਢਿਆਂ ’ਤੇ ਲੱਗਣ ਵਾਲੇ ਏਪੋਲੇਟਸ ਦਾ ਬਦਲਿਆ ਡਿਜ਼ਾਈਨ

ਨਵੀਂ ਦਿੱਲੀ – ਇੰਡੀਅਨ ਨੇਵੀ ਦੇ ਐਡਮਿਰਲਾਂ ਦੇ ਮੋਢਿਆਂ ’ਤੇ ਲੱਗਣ ਵਾਲੇ ਪਦਸੂਚਕ ਚਿੰਨ੍ਹ (ਏਪੋਲੇਟਸ) ਦੇ ਡਿਜ਼ਾਈਨ ਵਿਚ ਬਦਲਾਅ ਕੀਤਾ ਗਿਆ ਹੈ। ਨਵਾਂ ਡਿਜ਼ਾਈਨ ਸ਼ਿਵਾਜੀ ਮਹਾਰਾਜ ਦੀ ਰਾਜਮੁਦਰਾ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਨੇਵੀ ਦਿਵਸ 2023 ਦੌਰਾਨ ਇਸ ਦਾ ਐਲਾਨ ਕੀਤਾ ਸੀ। ਨੇਵੀ ਨੇ ਦੱਸਿਆ ਕਿ ਏਪੋਲੇਟਸ ਦਾ ਨਵਾਂ ਡਿਜ਼ਾਈਨ ਨੇਵੀ ਦੇ ਝੰਡੇ ਤੋਂ ਲਿਆ ਗਿਆ ਹੈ ਤੇ ਇਹ ਛਤਰਪਤੀ ਮਹਾਰਾਜ ਦੇ ਰਾਜਮੁਦਰਾ ਤੋਂ ਪ੍ਰੇਰਿਤ ਹੈ।
ਨੇਵੀ ਨੇ ਦੱਸਿਆ ਕਿ ਇਹ ਸਾਡੀ ਖੁਸ਼ਹਾਲ ਸਮੁੰਦਰੀ ਵਿਰਾਸਤ ਦਾ ਸੱਚਾ ਪ੍ਰਤੀਬਿੰਬ ਹੈ। ਨੇਵੀ ਨੇ ਦੱਸਿਆ ਕਿ ਨਵੇਂ ਡਿਜ਼ਾਈਨ ਨੂੰ ਅਪਨਾਉਣਾ ਸਾਡੇ ਪੰਚ ਪ੍ਰਣ ਦੇ ਦੋ ਸਤੰਭਾਂ ਵਿਰਾਸਤ ਤੇ ਗੌਰਵ ਤੇ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪ੍ਰਤੀ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਬੀਤੀ 4 ਦਸੰਬਰ ਨੂੰ ਨੇਵੀ ਦਿਵਸ ਮੌਕੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿਚ ਆਯੋਜਿਤ ਹੋਏ ਪ੍ਰੋਗਰਾਮ ਵਿਚ ਪੀਐੱਮ ਮੋਦੀ ਨੇ ਭਾਰਤੀ ਨੇਵੀ ਦੇ ਰੈਂਕ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਸੀ ਤਾਂ ਕਿ ਨੇਵੀ ਭਾਰਤੀ ਸੰਸਕ੍ਰਿਤੀ ਨਾਲ ਮੇਲ ਖਾਵੇ। ਪੀਐੱਮ ਮੋਦੀ ਨੇ ਕਿਹਾ ਸੀ ਕਿ ਭਾਰਤ ਗੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡਦੇ ਹੋਏ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨੇਵੀ ਦੇ ਅਧਿਕਾਰੀਆਂ ਵੱਲੋਂ ਪਹਿਨੇ ਜਾਣ ਵਾਲੇ ਏਪੋਲੇਟਸ ਅੱਗੇ ਤੋਂ ਭਾਰਤੀ ਸੰਸਕ੍ਰਿਤੀ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਦਰਸਾਉਣਗੇ।ਰੱਖਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਨੇਵੀ ਰੈਂਕ ਵਿਚ ਬਦਲਾਅ ਦਾ ਅਸਰ ਆਫਿਸਰ ਰੈਂਕ ਤੋਂ ਹੇਠਾਂ ਨੇਵੀ ਕਰਮਚਾਰੀਆਂ ’ਤੇ

ਪਵੇਗਾ ਦੂਜੇ ਪਾਸੇ ਏਪੋਲੇਟਸ ਵਿਚ ਬਦਲਾਅ ਐਡਮਿਰਲ ਪੱਧਰ ਦੇ ਅਧਿਕਾਰੀਆਂ ’ਤੇ ਪੈਣਗੇ। ਇਨ੍ਹਾਂ ਵਿਚ ਰੀਅਰ ਐਡਮਿਰਲ, ਵਾਇਸ ਐਡਮਿਰਲ ਤੇ ਐਡਮਿਰਲ ਸ਼ਾਮਲ ਹੈ। ਅਜੇ ਤੱਕ ਮਲਾਹਾਂ ਦੇ ਏਪੌਲੈਟਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin