International

ਜਾਪਾਨ ਦੀ ਰਾਜਕੁਮਾਰੀ ਨਹੀਂ ਲਵੇਗੀ ਸ਼ਾਹੀ ਪਰਿਵਾਰ ਛੱਡਣ ’ਤੇ ਮਿਲਣ ਵਾਲੀ ਰਕਮ

ਟੋਕੀਓ – ਜਾਪਾਨ ਦੀ ਰਾਜਕੁਮਾਰੀ ਮਾਕੋ ਇਕ ਆਮ ਆਦਮੀ ਨਾਲ ਵਿਆਹ ਕਰਨ ਦਾ ਸੁਪਨਾ ਹਰ ਹਾਲ ’ਚ ਪੂਰਾ ਕਰਨਾ ਚਾਹੁੰਦੀ ਹੈ। ਉਹ ਸ਼ਾਹੀ ਪਰਿਵਾਰ ਛੱਡਣ ’ਤੇ ਮਿਲਣ ਵਾਲੀ ਲੱਖਾਂ ਡਾਲਰ ਦੀ ਰਕਮ ਵੀ ਨਹੀਂ ਲਵੇਗੀ। ਰਾਜਕੁਮਾਰੀ ਮਾਕੋ ਆਪਣੇ ਬਚਪਨ ’ਚ ਨਾਲ ਪੜ੍ਹਨ ਵਾਲੇ ਮੰਗੇਤਰ ਦੇ ਆਮ ਆਦਮੀ ਹੋਣ ਕਾਰਨ ਸ਼ਾਹੀ ਪਰਿਵਾਰ ਦੇ ਮੈਂਬਰ ਹੋਣ ਦਾ ਦਰਜਾ ਛੱਡ ਰਹੀ ਹੈ। ਇਹ ਵਿਆਹ ਪਿਛਲੇ ਚਾਰ ਸਾਲਾਂ ਤੋਂ ਵਿਵਾਦਾਂ ’ਚ ਬਣਿਆ ਹੋਇਆ ਹੈ।ਜਾਪਾਨ ਦੇ ਸਾਬਕਾ ਸਮਰਾਟ ਅਕੀਹਿਤੋ ਦੀ ਪੋਤੀ 29 ਸਾਲਾ ਰਾਜਕੁਮਾਰੀ ਮਾਕੋ ਨੇ 2017 ’ਚ ਆਪਣੇ ਦੋਸਤ ਕੇਈ ਕੋਮੁਰੋ ਨਾਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਇਹ ਵਿਆਹ ਕੋਮੁਰੋ ਦੀ ਮਾਂ ਦਾ ਉਸਦੇ ਸਾਬਕਾ ਮੰਗੇਤਰ ਨਾਲ ਆਰਥਿਕ ਵਿਵਾਦ ਸ਼ੁਰੂ ਹੋਣ ਕਾਰਨ ਟਲ਼ ਗਿਆ ਸੀ। ਜਾਪਾਨੀ ਬ੍ਰਾਡਕਾਸਟਰ ਏਐੱਚਕੇ ਮੁਤਾਬਕ ਹੁਣ ਇਹ ਵਿਆਹ ਅਕਤੂਬਰ ’ਚ ਹੋ ਸਕਦਾ ਹੈ। ਸ਼ਾਹੀ ਪਰਿਵਾਰ ਦੀ ਕਿਸੇ ਵੀ ਲੜਕੀ ਦੇ ਆਮ ਆਦਮੀ ਨਾਲ ਵਿਆਹ ਕਰਨ ’ਤੇ ਉਸ ਦਾ ਸ਼ਾਹੀ ਦਰਜਾ ਨਹੀਂ ਰਹਿੰਦਾ। ਇਸ ਦਰਜੇ ਦੇ ਖ਼ਤਮ ਹੋਣ ’ਤੇ ਉਸਨੂੰ 13.5 ਲੱਖ ਡਾਲਰ (ਕਰੀਬ ਦਸ ਕਰੋੜ ਰੁਪਏ) ਦਾ ਭੁਗਤਾਨ ਜਾਣਾ ਸੀ। ਰਾਜਕੁਮਾਰੀ ਮਾਕੋ ਨੇ ਇਸ ਭੁਗਤਾਨ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ। ਸ਼ਾਹੀ ਪਰਿਵਾਰ ਦੀ ਏਜੰਸੀ ਇਸ ’ਤੇ ਬਿਆਨ ਦੇਣ ਲਈ ਉਪਲਬਧ ਨਹੀਂ ਸੀ। ਜਾਪਾਨੀ ਮੀਡੀਆ ਮੁਤਾਬਕ ਰਾਜਕੁਮਾਰੀ ਮਾਕੋ ਦੇ ਮੰਗੇਤਰ ਕੋਮੁਰੋ ਨੂੰ ਹਾਲੀਆ ਨਿਊਯਾਰਕ ’ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਤਸਵੀਰ ਕੁਝ ਜਾਪਾਨੀ ਲੋਕਾਂ ਨੇ ਟਵਿੱਟਰ ’ਤੇ ਵੀ ਪਾਈ ਸੀ। ਵਿਆਹ ਤੋਂ ਬਾਅਦ ਇਹ ਜੋੜਾ ਅਮਰੀਕਾ ’ਚ ਵੱਸਣ ਦੀ ਯੋਜਨਾ ਬਣਾ ਰਿਹਾ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin