Punjab

ਜਿਲ੍ਹਾ ਪੱਧਰੀ ਸਹੋਦਿਆ ਸੁੰਦਰ ਲਿਖਾਈ ਮੁਕਾਬਲੇ ‘ਚ ਗੁਰਸੀਰਤ ਨੂੰ ਮਿਲਿਆ ਤੀਜਾ ਸਥਾਨ

ਲਹਿਰਾਗਾਗਾ – ਸੀਬੀਐਸਈ ਸਕੂਲਾਂ ਦੀਆਂ ਵੱਖ-ਵੱਖ ਸਾਲਾਨਾ ਗਤੀਵਿਧੀਆਂ ਦੀ ਲੜੀ ਤਹਿਤ ਹੋਏ ‘ਦਾ ਫਾਲਕਨ ਸਹੋਦਿਆ ਇੰਟਰ ਸਕੂਲਜ਼ ਕੈਲੀਗ੍ਰਾਫੀ’ ਮੁਕਾਬਲੇ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ 7ਵੀਂ ਕਲਾਸ ਦੀ ਵਿਦਿਆਰਥਣ ਗੁਰਸੀਰਤ ਕੌਰ ਗੰਢੂਆਂ ਨੇ ਪੰਜਾਬੀ ਵਿਸ਼ੇ ‘ਚ ਜਿਲ੍ਹਾ ਪੱਧਰ ‘ਤੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂਕਿ ਰੀਤ, ਖੁਸ਼ਪ੍ਰੀਤ ਕੌਰ, ਅਤੇ ਨਿਸ਼ਠਾ ਨੂੰ ਮੁਕਾਬਲੇ ‘ਚ ਭਾਗ ਲੈਣ ਵਜੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਹੋਲੀ ਹਾਰਟ ਪਬਲਿਕ ਸਕੂਲ, ਛਾਜਲੀ ਵਿਖੇ ਹੋਏ ਇਸ ਮੁਕਾਬਲੇ ਦੌਰਾਨ 23 ਸਕੂਲਾਂ ਦੇ ਕਰੀਬ 100 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਸਮੇਂ ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਅਤੇ ਸਾਕਸ਼ੀ ਅਗਰਵਾਲ ਨੇ ਗੁਰਸੀਰਤ ਕੌਰ ਗੰਢੂਆਂ ਸਮੇਤ ਮੁਕਾਬਲੇ ਵਿੱਚ ਭਾਗ ਲੈਣ ਵਾਲ਼ੀ ਸਮੁੱਚੀ ਟੀਮ ਦੀ ਹੌਸਲਾ ਅਫ਼ਜਾਈ ਕੀਤੀ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin