Punjab

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

ਖਾਲਸਾ ਕਾਲਜ ਵਿਖੇ ਕਰਵਾਏ ਗਏ ਸਮਾਗਮ ਮੌਕੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਤਕਸੀਮ ਕਰਦੇ ਹੋਏ ਨਾਲ ਹਨ ਡਾ. ਜਸਵਿੰਦਰ ਸਿੰਘ, ਡਾ. ਜੋਰਾਵਰ ਸਿੰਘ, ਡਾ. ਦਲਜੀਤ ਸਿੰਘ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਜੂਆਲੋਜੀ ਵਿਭਾਗ ਦੀ ਜੂਆਲੋਜਿਕਲ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ—ਨਿਰਦੇਸ਼ਾਂ ਤੇ ਕਰਵਾਇਆ ਗਿਆ ਉਕਤ ਸਮਾਗਮ “ਪਲਾਸਟਿਕ ਕਚਰਾ ਅਤੇ ਹਵਾ ਪ੍ਰਦੂਸ਼ਣ” ਵਿਸ਼ੇ ‘ਤੇ ਆਧਾਰਿਤ ਸੀ। ਇਸ ਦੌਰਾਨ ਵਿਦਿਆਰਥੀਆਂ ਲਈ ਕਵਿਜ਼ ਅਤੇ ਰੰਗੋਲੀ ਵਰਗੀਆਂ ਵੱਖੑਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਵਿਸ਼ਵ ਪੱਧਰ ‘ਤੇ ਇਸ ਗੱਲ ਦੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਕਿ ਓਜ਼ੋਨ ਪਰਤ ਜੀਵ ਜਗਤ ਨੂੰ ਸੂਰਜ ਤੋਂ ਨਿਕਲਣ ਵਾਲੀਆਂ ਘਾਤਕ ਅਲਟਰਾ ਵਾਇਲਟ ਕਿਰਨਾਂ ਤੋਂ ਕਿਵੇਂ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗੀਕਰਨ ਕਾਰਨ ਵੱਧ ਰਿਹਾ ਪ੍ਰਦੂਸ਼ਣ ਓਜ਼ੋਨ ਪਰਤ ਲਈ ਇੱਕ ਲਗਾਤਾਰ ਖ਼ਤਰਾ ਬਣ ਗਿਆ ਹੈ, ਜਿਸ ਕਾਰਨ ਇਹ ਘੱਟਦੀ ਜਾ ਰਹੀ ਹੈ ਅਤੇ ਸੂਰਜ ਦੀਆਂ ਅਲਟਰਾ ਵਾਇਲਟ ਕਿਰਨਾਂ ਧਰਤੀ ਦੇ ਵਾਤਾਵਰਣ ਵਿਚ ਵੱਧ ਰਹੀਆਂ ਹਨ, ਜੋ ਕਿ ਮਨੁੱਖਾਂ ਵਿਚ ਚਮੜੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਵਾਧੇ ਦਾ ਮੁੱਖ ਕਾਰਨ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਦੀ ਭੂਮਿਕਾ ਅਤੇ ਮਨੁੱਖਤਾ ਲਈ ਇਸਦੀ ਸੰਭਾਲ ਦੀ ਮਹੱਤਤਾ ‘ਤੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਲੋਕਾਂ ਨੂੰ ਓਜ਼ੋਨ ਪਰਤ ਦੀ ਭੂਮਿਕਾ ਸਮਝਣ ਵਿਚ ਮਦਦ ਕਰ ਸਕਦੇ ਹਨ।

ਇਸ ਮੌਕੇ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਅਤੇ ਹਵਾ ਦੀ ਗਿਰਦੀ ਗੁਣਵੱਤਾ ਦੋ ਅਜਿਹੀਆਂ ਆਪਸੀ ਤੌਰ ‘ਤੇ ਜੁੜੀਆਂ ਸੰਕਟਾਂ ਹਨ ਜਿਨ੍ਹਾਂ ‘ਤੇ ਨੀਤੀ—ਨਿਰਧਾਰਕਾਂ ਅਤੇ ਜਨਤਾ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਟਿਕਾਊ ਬਦਲਾਅ ਲਿਆਉਣ ਲਈ ਸਮਾਜਿਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਭਾਗੀਦਾਰਾਂ, ਜੱਜਾਂ ਅਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜੂਆਲੋਜਿਕਲ ਸੋਸਾਇਟੀ ਦੇ ਕੋਆਰਡੀਨੇਟਰ ਡਾ. ਅਮਨਦੀਪ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਸਮਾਗਮ ਦੀ ਸੰਖੇਪ ਰਿਪੋਰਟ ਪੇਸ਼ ਕੀਤੀ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਡੀਨ ਸਟੂਡੈਂਟ ਵੈਲਫੇਅਰ ਡਾ. ਦਲਜੀਤ ਸਿੰਘ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਇਸ ਪ੍ਰੋਗਰਾਮ ਦੌਰਾਨ ਪੋਸਟਰ ਮੁਕਾਬਲਾ ਅਤੇ “ਬੈਸਟ ਆਊਟ ਆਫ ਪਲਾਸਟਿਕ ਵੇਸਟ” ਪ੍ਰਤੀਯੋਗਿਤਾ ਕਰਵਾਈ ਗਈ। ਇਹ ਸਮਾਗਮ ਰੈਲੀ ਅਤੇ ਸਹੁੰ ਨਾਲ ਸੰਪੂਰਨ ਹੋਇਆ, ਜਿਸ ਵਿੱਚ ਭਾਗੀਦਾਰਾਂ ਨੇ ਸਿੰਗਲ—ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ, ਪਰਿਆਵਰਣ—ਮਿਤ੍ਰੀ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਦਾ ਸੰਕਲਪ ਕੀਤਾ।ਇਸ ਮੌਕੇ ਡਾ. ਜੋਰਾਵਰ ਸਿੰਘ, ਸ: ਰਣਦੀਪ ਸਿੰਘ, ਡਾ. ਰਜਬੀਰ ਕੌਰ, ਡਾ. ਸਤਿੰਦਰ ਕੌਰ, ਡਾ. ਮੁਹੰਮਦ ਅਲੀ, ਡਾ. ਅੰਕਿਤਾ ਠਾਕੁਰ, ਡਾ. ਦੀਪਕ, ਡਾ. ਸੰਦੀਪ ਕੌਰ, ਡਾ. ਡਿੰਪਲ ਮੰਡਲਾ, ਯਸ਼ਮੀ, ਜਸਪਿੰਦਰ ਕੌਰ, ਹਰਨੀਤ ਕੌਰ, ਲਵਪ੍ਰੀਤ ਸਿੰਘ ਆਦਿ ਤੋਂ ਇਲਾਵਾ ਬੀ.ਐੱਸ.ਸੀ. (ਮੈਡੀਕਲ) ਅਤੇ ਐੱਮ.ਐੱਸ.ਸੀ. (ਜੂਆਲੋਜੀ) ਦੇ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ।

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਇਨੋਵੇਸ਼ਨਸ ਐਂਡ ਐਪੀਲਕੇਸ਼ਨਸ ਇਨ ਮੈਥੇਮੈਟਿਕਸ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

admin