Punjab

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

ਪਬਲਿਕ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ।

ਮਾਨਸਾ – ਪਿੰਡ ਤਲਵੰਡੀ ਅਕਲੀਆ, ਕਰਮਗੜ੍ਹ ਔਤਾਂਵਾਲੀ, ਦਲੀਏਵਾਲੀ (ਮਠਿਆਈਸਰ ਸਾਹਿਬ) ਜਿਲ੍ਹਾ ਮਾਨਸਾ ਦੀਆਂ ਸੰਘਰਸ਼ ਕਮੇਟੀਆਂ ਵੱਲੋਂ ਇਹਨਾਂ ਪਿੰਡਾਂ ਦੀ ਹੱਦ ਵਿਚਕਾਰ ਜੇਐਸਡਬਲਯੂ ਕੰਪਨੀ ਵੱਲੋਂ ਲਗਾਈ ਜਾ ਰਹੀ ਸੀਮਿੰਟ ਫੈਕਟਰੀ ਖਿਲਾਫ ਪਿਛਲੇ ਦਿਨੀਂ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪਬਲਿਕ ਐਕਸ਼ਨ ਕਮੇਟੀ ਪੰਜਾਬ ਦੇ ਆਗੂਆਂ ਅਮਨਦੀਪ ਸਿੰਘ ਬੈਂਸ, ਜਸਕੀਰਤ ਸਿੰਘ, ਇੰਜ: ਕਪਿਲ ਅਰੋੜਾ ਅਤੇ ਕੁਲਦੀਪ ਸਿੰਘ ਖਹਿਰਾ ਨਾਲ ਸਾਂਝੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਸਮੂਹ ਬੁੱਧੀਜੀਵੀ, ਵਾਤਾਵਰਣ ਪ੍ਰੇਮੀ, ਸਮਾਜਿਕ ਕਾਰਕੁੰਨਾਂ ਨੂੰ ਸੀਮਿੰਟ ਫੈਕਟਰੀ ਖਿਲਾਫ ਲੋਕਾਂ ਨਾਲ ਡਟਣ ਦੀ ਅਪੀਲ ਕੀਤੀ ਗਈ।

ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਤਜਵੀਜ਼ ਕੀਤੀ ਗਈ ਫੈਕਟਰੀ ਵਾਲੀ ਜਗ੍ਹਾ ‘ਤੇ 14 ਜੁਲਾਈ 2025 ਨੂੰ ਲੋਕ ਸੁਣਵਾਈ ਰੱਖੀ ਗਈ ਹੈ, ਜਿੱਥੇ ਸਮੂਹ ਪੰਜਾਬ ਪੱਖੀ ਸੋਚ ਰੱਖਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸਟੇਟ ਪੱਧਰੀ ਆਗੂਆਂ ਨੂੰ ਅਪੀਲ ਹੈ ਕਿ ਇਸ ਸੀਮਿੰਟ ਫੈਕਟਰੀ ਖਿਲਾਫ ਸੂ-ਮੋਟੋ ਲੈਣ ਅਤੇ 14 ਜੁਲਾਈ 2025 ਨੂੰ ਸੀਮਿੰਟ ਫੈਕਟਰੀ ਖਿਲਾਫ ਪਬਲਿਕ ਸੁਣਵਾਈ ਵਿੱਚ ਤਲਵੰਡੀ ਸਾਬੋ ਪਾਵਰ ਪਲਾਂਟ ਕੋਲ ਤਲਵੰਡੀ ਅਕਲੀਆ ਜਿਲ੍ਹਾ ਮਾਨਸਾ ਨੇੜੇ ਮੂਸਾ ਪਹੁੰਚਣ, ਤਾਂ ਜੋ ਨੇੜਲੇ ਲਗਭਗ 20-25 ਪਿੰਡਾਂ ਦਾ ਉਜਾੜਾ ਰੋਕਿਆ ਜਾ ਸਕੇ, ਕਿਉਂਕਿ ਇਹ ਸੀਮਿੰਟ ਫੈਕਟਰੀ ਆਬਾਦੀ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਲਗਾਉਣ ਦੀ ਹੀ ਤਜਵੀਜ਼ ਹੈ, ਜਿਸ ਕਾਰਨ ਪਿੰਡਾਂ ਦਾ ਹਵਾ, ਪਾਣੀ, ਮਿੱਟੀ ਅਤੇ ਸੱਭਿਆਚਾਰ ਗੰਦਲਾ ਹੋਵੇਗਾ, ਜਿਸ ਕਾਰਨ ਲੋਕਾਂ ਵਿੱਚ ਸਖਤ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਇਤਿਹਾਸਕ ਗੁਰਦੁਆਰਾ ਮਠਿਆਈਸਰ ਸਾਹਿਬ ਅੱਧਾ ਕਿਲੋਮੀਟਰ ਦੀ ਦੂਰੀ ‘ਤੇ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੱਤਨਾਮ ਸਿੰਘ, ਬਾਬਾ ਵਾਹਿਗੁਰੂ ਸਿੰਘ, ਪੰਥ ਬੁੱਢਾ ਦਲ 96 ਕਰੋੜੀ ਵੱਲੋਂ ਵੀ ਸਮੂਹ ਸੰਗਤ ਨੂੰ ਅਪੀਲ ਹੈ ਕਿ ਗੁਰੂ ਘਰ ਦੀ ਇਤਿਹਾਸਕ ਇਮਾਰਤ ਅਤੇ ਪਵਿੱਤਰ ਸਰੋਵਰਾਂ ਦੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਸਾਰੀ ਸੰਗਤ ਸਾਥ ਦੇਵੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਖਾਲਸਾ ਨੇ ਸਮੂਹ ਮੀਡੀਆ ਨੂੰ ਪਬਲਿਕ ਸੁਣਵਾਈ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਦਾ ਰੋਸ ਵਧੀਆ ਅਨੁਸ਼ਾਸਨ ਨਾਲ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਹੋ ਸਕੇ।

Related posts

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin