ਚੰਡੀਗੜ੍ਹ – ਸਮਾਜ ਸੇਵੀ ਅਨਮੋਲ ਕਵਾਤਰਾ ਨੇ ਆਪਣੇ ਇਕ ਪੋਡਕਾਸਟ ਦੌਰਾਨ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜੇਗੀ ਤਾਂ ਉਹ ਉਸ ਵਿਰੁਧ ਖੜ੍ਹਨਗੇ। ਅਨਮੋਲ ਕਵਾਤਰਾ ਨੇ ਕਿਹਾ ਕਿ ਨਾ ਤਾਂ ਉਹ ਭਾਜਪਾ ਵਿਰੁੱਧ ਹਨ ਅਤੇ ਨਾ ਹੀ ਕਾਂਗਰਸ ਵਿਰੁੱਧ ਹਨ ਪਰ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿੱਤੇ ਹਨ। ਇਸ ਤੋਂ ਇਲਾਵਾ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਨੂੰ ਲੈ ਕੇ ਵੀ ਵਿਵਾਦਤ ਬਿਆਨ ਦਿੱਤੇ ਸੀ।ਉਨ੍ਹਾਂ ਕਿਹਾ ਕਿ“ਮੈਂ ਖੁਦ ਸਨਾਤਨ ਪਰਿਵਾਰ ਵਿੱਚੋਂ ਹਾਂ ਪਰ ਕੰਗਨਾ ਨੇ ਸਿੱਖਾਂ ਦੇ ਅਕਸ ਬਾਰੇ ਬਹੁਤ ਗਲਤ ਬੋਲਿਆ ਹੈ। ਇਕ ਵਾਰ ਪੰਜਾਬ ਦੇ ਮਾਹੌਲ ਨੂੰ ਸਮਝਣਾ ਚਾਹੀਦਾ ਹੈ। ਮੈਂ ਇਕ ਹਿੰਦੂ ਹੋਣ ਦੇ ਬਾਵਜੂਦ ਪੰਜਾਬ ਵਿਚ ਸਭ ਤੋਂ ਵੱਧ ਸੁਰੱਖਿਅਤ ਮਹਿਸੂਸ ਕਰਦਾ ਹਾਂ। ਦੇਸ਼ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ”।ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਗਾਇਕ ਸ਼ੁੱਭ ਦੇ ਗੀਤ ਦਾ ਵੀ ਜ਼ਿਕਰ ਕੀਤਾ, ਜਿਸ ਵਿਚ ਉਸ ਨੇ ਅਸਿੱਧੇ ਤੌਰ ’ਤੇ ਕੰਗਨਾ ਉਤੇ ਤੰਜ਼ ਕੱਸਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਨੂੰ ਵੀ ਧਰਮ ਦੇ ਨਾਂਅ ਉਤੇ ਨਹੀਂ ਵੰਡਿਆ ਜਾਂਦਾ ਪਰ ਨੈਸ਼ਨਲ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਸੁਣ ਕੇ ਦੁੱਖ ਹੁੰਦਾ ਹੈ।
previous post