India

‘ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਖ਼ਤਮ ਕਰ ਦੇਵੇਗੀ’

(ਫੋਟੋ: ਏ ਐਨ ਆਈ)

ਨਵੀਂ ਦਿੱਲੀ – ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਗਾਮੀ ਅਸੈਂਬਲੀ ਚੋਣਾਂ ਵਿਚ ਜੇ ਭਾਜਪਾ ਸੱਤਾ ਵਿਚ ਆ ਗਈ ਤਾਂ ਉਹ ਦਿੱਲੀ ਦੀਆਂ ਸਾਰੀਆਂ ਝੁੱਗੀਆਂ ਖ਼ਤਮ ਕਰ ਦੇਵੇਗੀ। ਸਾਬਕਾ ਮੁੱਖ ਮੰਤਰੀ ਨੇ ਸ਼ਕੂਰ ਬਸਤੀ ਵਿਚ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਝੁੱਗੀ-ਝੌਂਪੜੀ ਵਾਲਿਆਂ ਦੀ ਭਲਾਈ ਦੀ ਥਾਂ ਜ਼ਮੀਨ ’ਤੇ ਕਬਜ਼ਾ ਕਰਨ ਨੂੰ ਤਰਜੀਹ ਦਿੰਦੀ ਹੈ।

ਕੇਜਰੀਵਾਲ ਨੇ ਭਾਜਪਾ ਦੇ ਹਵਾਲੇ ਨਾਲ ਕਿਹਾ, ‘‘ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਤੁਹਾਡੀਆਂ ਵੋਟਾਂ ਤੇ ਮਗਰੋਂ ਤੁਹਾਡੀ ਜ਼ਮੀਨ ਚਾਹੀਦੀ ਹੈ।’’ ਕੇਜਰੀਵਾਲ ਨੇ ਦਾਅਵਾ ਕੀਤਾ, ‘‘ਜੇ ਅਮਿਤ ਸ਼ਾਹ ਝੁੱਗੀ-ਝੌਂਪੜੀ ਵਾਲਿਆਂ ਜਾਂ ਘਰੋਂ ਬੇਘਰ ਕੀਤੇ ਲੋਕਾਂ ਖਿਲਾਫ਼ ਦਾਖ਼ਲ ਸਾਰੇ ਕੇਸ ਵਾਪਸ ਲੈਣ ਤਾਂ ਉਹ ਚੋਣਾਂ ਨਹੀਂ ਲੜਨਗੇ। ਜੇ ਭਾਜਪਾ ਨਾਕਾਮ ਰਹਿੰਦੀ ਹੈ ਤਾਂ ਮੈਂ ਚੋਣਾਂ ਲੜਾਂਗਾ ਤੇ ਝੁੱਗੀ-ਝੌਂਪੜੀ ਵਾਲਿਆਂ ਦੀ ਢਾਲ ਬਣ ਕੇ ਖੜ੍ਹਾਂਗਾ।’’ ਕੇਜਰੀਵਾਲ ਨੇ ਭਾਜਪਾ ਦੀ ‘ਜਹਾਂ ਝੁੱਗੀ ਵਹਾਂ ਮਕਾਨ’ ਸਕੀਮ ਦੀ ਨੁਕਤਾਚੀਨੀ ਕਰਦਿਆਂ ਇਸ ਨੂੰ ਮਹਿਜ਼ ਖਾਨਾਪੂਰਤੀ ਦੱਸਿਆ। ਕੇਜਰੀਵਾਲ ਨੇ ਕਿਹਾ, ‘‘ਪਿਛਲੇ ਦਸ ਸਾਲਾਂ ਵਿਚ ਉਨ੍ਹਾਂ ਝੁੱਗੀ-ਝੌਂਪੜੀ ਵਾਲਿਆਂ ਲਈ ਸਿਰਫ਼ 4700 ਫਲੈਟ ਬਣਾਏ ਹਨ। ਦਿੱਲੀ ਵਿਚ 4 ਲੱਖ ਝੁੱਗੀਆਂ ਹਨ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ ਸ਼ਹਿਰ ਦੇ ਸਾਰੇ ਝੁੱਗੀ-ਝੌਂਪੜੀ ਵਾਲਿਆਂ ਨੂੰ ਮਕਾਨ ਮੁਹੱਈਆ ਕਰਵਾਉਣ ਵਿਚ 1000 ਸਾਲ ਲੱਗਣਗੇ।’’

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਸ਼ਕੂਰ ਬਸਤੀ ਬਾਰੇ ਉਨ੍ਹਾਂ ਦੇ ਬਿਆਨ ਨੂੰ ‘ਪੂਰਾ ਝੂਠ’ ਕਰਾਰ ਦਿੱਤਾ। ਇਹ ਅਰਵਿੰਦ ਕੇਜਰੀਵਾਲ ਦੇ ਦੋਸ਼ ਤੋਂ ਬਾਅਦ ਆਇਆ ਹੈ ਕਿ ਭਾਜਪਾ ਨੇ ਸ਼ਕੂਰ ਬਸਤੀ ਝੁੱਗੀ ਲਈ ਜ਼ਮੀਨ ਦਾ ‘ਟੈਂਡਰ’ ਕੀਤਾ ਹੈ। ਕੇਰਜੀਵਾਲ ਨੇ ਉਪ ਰਾਜਪਾਲ ਸਕਸੈਨਾ ’ਤੇ ‘ਨਿਯਮ ਬਦਲਣ’ ਦਾ ਦੋਸ਼ ਲਗਾਇਆ ਸੀ। ਸਕਸੈਨਾ ਨੇ ਕੇਜਰੀਵਾਲ ਦੇ ਦੋਸ਼ਾਂ ਨੂੰ ਨਕਾਰਦਿਆਂ ਪੁਸ਼ਟੀ ਕੀਤੀ ਕਿ ਦਿੱਲੀ ਵਿਕਾਸ ਅਥਾਰਟੀ ਨੇ ਨਾ ਤਾਂ ਇਸ ਕਲੋਨੀ ਦੀ ਜ਼ਮੀਨੀ ਵਰਤੋਂ ਵਿੱਚ ਬਦਲਾਅ ਕੀਤਾ ਹੈ ਅਤੇ ਨਾ ਹੀ ਡੀਡੀਏ ਨੇ ਕੋਈ ਬੇਦਖਲੀ ਜਾਂ ਢਾਹੁਣ ਦਾ ਨੋਟਿਸ ਦਿੱਤਾ ਹੈ। ਉਨ੍ਹਾਂ ਕੇਜਰੀਵਾਲ ਖ਼ਿਲਾਫ਼ ਲੋਕਾਂ ਨੂੰ ‘ਗੁੰਮਰਾਹ’ ਕਰਨ ਦਾ ਦੋਸ਼ ਲਗਾਇਆ।

Related posts

Emirates Illuminates Skies with Diwali Celebrations Onboard and in Lounges

admin

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin