Bollywood

ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਤੇ 9 ਲੱਖ ਦੀ ਬਿੱਲੀ ਦਿੱਤੀ ਸੀ ਤੋਹਫੇ ‘ਚ

ਨਵੀਂ ਦਿੱਲੀ – ਤਿਹਾੜ ਜੇਲ੍ਹ   ਤੋਂ 200 ਕਰੋੜ ਰੁਪਏ ਵਸਲੂਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਠੱਗ ਸੁਕੇਸ਼ ਚੰਗਰਸ਼ੇਖਰ, ਉਸ ਦੀ ਪਤਨੀ ਅਦਾਕਾਰਾ ਲੀਨਾ ਮਾਰੀਆ ਪੌਲ ਤੇ 6 ਹੋਰ ਲੋਕਾਂ ਖ਼ਿਲਾਫ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ  ਵਿਚ 7,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਈਡੀ ਦੀ ਚਾਰਜਸ਼ੀਟ ਵਿਚ ਕਈ ਸਨਸਨੀਖੇਜ਼ ਖੁਲਾਸੇ ਹੋਏ ਹਨ। ਇਹ ਚਾਰਜਸ਼ੀਟ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਦਾਖਲ ਕੀਤੀ ਗਈ ਹੈ, ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਨੂੰ ਕਰੋੜਾਂ ਰੁਪਏ ਦੇ ਤੋਹਫੇ ਦਿੱਤੇ ਹਨ।ਰਿਪੋਰਟਰਜ਼ ਅਨੁਸਾਰ ਚਾਰਜਸ਼ੀਟ ਵਿਚ ਜਾਂਚ ਏਜੰਸੀ ਨੇ ਦੱਸਿਆ ਕਿ ਸੁਕੇਸ਼ ਚੰਦਰਸ਼ੇਖਰ () ਨੇ ਅਦਾਕਾਰਾ ਜੈਕਲੀਨ ਨੂੰ 10 ਕਰੋੜ ਰੁਪਏ ਦੇ ਤੋਹਫੇ ਦਿੱਤੇ ਹਨ, ਜਿਸ ਵਿਚ 52 ਲੱਖ ਦਾ ਘੋੜਾ ਤੇ 9 ਲੱਖ ਦੀ ਫਾਰਸੀ ਬਿੱਲੀ ਦਾ ਜ਼ਿਕਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਚਾਰਜਸ਼ੀਟ ਵਿਚ ਨੋਰਾ ਫਤੇਹੀ ਨੂੰ ਵੀ ਦਿੱਤੇ ਕਰੋੜਾਂ ਦੇ ਤੋਹਫ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ਵਿਚ ਬੰਦ ਇਕ ਕਾਰੋਬਾਰੀ ਦੀ ਪਤਨੀ ਤੋਂ 200 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਕੀਤੀ ਸੀ।

Related posts

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

Bunty

ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਬਿੱਗ ਬੌਸ ‘ਚ ਜਾਣ ਲਈ ਮੰਗੀ ਇੰਨੀ ਵੱਡੀ ਰਕਮ

Bunty

ਪ੍ਰਿਅੰਕਾ ਚੋਪੜਾ ਆਪਣੀ ਮਰਾਠੀ ਫਿਲਮ ਪ੍ਰੋਡਕਸ਼ਨ ਪਾਣੀ ਦੀ ਸਕ੍ਰੀਨਿੰਗ ਮੌਕੇ !

admin