ਅੰਮ੍ਰਿਤਸਰ – ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਸਾਏ ਅਤੇ ਕਈ ਮਹੱਤਵਪੂਰਨ ਪਹਿਲੂਆਂ ਤੋਂ ਉਨ੍ਹਾਂ ਦੇ ਜੀਵਨ ਨਾਲ ਜੁੜੇ ਇਤਿਹਾਸਕ ਗੁਰਦੁਆਰਾ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਪਾਸੋਂ ਗੁਰਦੁਆਰਾ ਸਾਹਿਬ ਦੀ ਨਵੀਂ ਦਰਸ਼ਨੀ ਡਿਊੜੀ, ਪਾਰਕਿੰਗ ਅਤੇ ਸੰਗਤਾਂ ਦੀ ਰਿਹਾਇਸ਼ ਲਈ ਇੱਕ ਨਵੀਂ ਸਰਾਂ ਤਿਆਰ ਕਰਵਾਉਣ ਦੇ ਕੀਤੇ ਫੈਸਲੇ ਅਨੁਸਾਰ ਅੱਜ ਅਰਦਾਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ, ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕੀਤੀ।
ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸ. ਹਰਭਜਨ ਸਿੰਘ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਸਕੱਤਰ ਬਾਬਾ ਨਾਗਰ ਸਿੰਘ, ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲੇ, ਬਾਬਾ ਅਜਾਇਬ ਸਿੰਘ ਗੁਰੂ ਕਾ ਬਾਗ, ਬਾਬਾ ਦਿਲਬਾਗ ਸਿੰਘ ਅਨੰਦਪੁਰ ਸਾਹਿਬ, ਬਾਬਾ ਅਵਤਾਰ ਸਿੰਘ ਧੱਤਲ, ਮਹੰਤ ਰਣਜੀਤ ਸਿੰਘ ਗੋਨਿਆਣਾਮੰਡੀ, ਬਾਬਾ ਨਿਰਮਲ ਸਿੰਘ ਭੂਰੀਵਾਲੇ, ਬਾਬਾ ਸੁਖਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰਾਨ ਸ. ਭਗਵੰਤ ਸਿੰਘ ਸਿਆਲਕਾ, ਸ. ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ,ਤੇ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਪਾਉਂਟਾ ਸਾਹਿਬ ਕਮੇਟੀ ਦੇ ਮੈਂਬਰਾਨ ਸ. ਜੋਗਾ ਸਿੰਘ, ਸ. ਹਰਪ੍ਰੀਤ ਸਿੰਘ ਅਤੇ ਸ. ਕਰਮਬੀਰ ਸਿੰਘ, ਮੈਨੇਜਰ ਸ. ਜਗੀਰ ਸਿੰਘ ਤੇ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਨੇ ਸਿਰਾਂ ਉਪਰ ਬਾਟੇ ਚੁੱਕ ਕੇ ਸੇਵਾ ਕੀਤੀ।
ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਸੇਵਾ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਾਰ ਸੇਵਾ ਰਾਹੀਂ ਸਿੱਖ ਭਵਨ ਨਿਰਮਾਣ ਕਲਾ ਦੀ ਪ੍ਰਤੀਕ ਸੁੰਦਰ ਦਿੱਖ ਵਾਲੀ ਡਿਊੜੀ, ਬੇਸਮੈਂਟ ਵਿਚ ਕਾਰ ਪਾਰਕਿੰਗ, ਜ਼ਮੀਨੀ ਸਤਾਹ ‘ਤੇ ਸ਼ਾਨਦਾਰ ਪ੍ਰਬੰਧਕੀ ਦਫਤਰ, ਸੂਚਨਾ ਕੇਂਦਰ, ਜੋੜਾ ਘਰ, ਗਠੜੀ ਘਰ, ਲਿਟਰੇਚਰ ਹਾਊਸ, ਕੜਾਹ ਪ੍ਰਸ਼ਾਦਿ ਦੇ ਕਾਊਂਟਰ, ਸੰਗਤਾਂ ਲਈ ਵਿਸ਼ਾਲ ਉਡੀਕ ਘਰ ਅਤੀ ਆਧੁਨਿਕ ਬਾਥਰੂਮ ਅਤੇ ਇਸ ਮੰਜ਼ਿਲ ਦੇ ਉਪਰ ਸੰਗਤਾਂ ਦੀ ਰਿਹਾਇਸ਼ ਲਈ ਦੋ ਮੰਜ਼ਿਲਾ ਸਰਾਂ ਅਤੇ ਸਟਾਫ ਦੀ ਰਿਹਾਇਸ਼ ਲਈ ਕੁਆਰਟਰ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਡਿਊੜੀ ਦੇ ਚਹੁੰ ਪਾਸੇ ਇਮਾਰਤਾਂ ਦੀ ਹਾਲਤ ਬਹੁਤ ਖਸਤਾ ਹੋਣ ਕਰਕੇ ਇਸ ਨੂੰ ਬਿਨਾਂ ਦੇਰੀ ਢਾਹ ਕੇ ਨਵੀਂ ਇਮਾਰਤ ਤਿਆਰ ਕਰਨਾ ਸਮੇਂ ਦੀ ਵੱਡੀ ਲੋੜ ਹੈ,ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸੇਵਾ ਕਾਰਜਾਂ ਵਿਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਅਤੇ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਦੇ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਪ੍ਰਬੰਧਕਾਂ ਵੱਲੋਂ ਸੰਤਾਂ ਮਹਾਂਪੁਰਸ਼ਾਂ ਤੇ ਪ੍ਰਤਿਸ਼ਠ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ. ਸੇਵਾ ਸਿੰਘ ਅਲੱਗ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸ. ਪ੍ਰਗਟ ਸਿੰਘ, ਬਟਾਲਾ, ਮਾਸਟਰ ਪ੍ਰਦੀਪ ਸਿੰਘ,ਸ. ਬੀਰ ਸਿੰਘ, ਸ. ਰਾਮ ਸਿੰਘ ਭਿੰਡਰ, ਬੀਬੀ ਰਾਜਵਿੰਦਰ ਕੌਰ ਕੌਂਸਲਰ, ਪ੍ਰੋ. ਸਰਦਾਰਾ ਸਿੰਘ, ਰਾਣਾ ਪਲਵਿੰਦਰ ਸਿੰਘ ਦਬੁਰਜ਼ੀ, ਸ. ਨਵਤੇਜ ਸਿੰਘ, ਸ. ਹਰਮਨਪ੍ਰੀਤ ਸਿੰਘ ਵੇਰਕਾ, ਸ. ਜਸਪ੍ਰੀਤ ਸਿੰਘ ਜੌਲੀ, ਸ. ਕੁਲਦੀਪ ਸਿੰਘ ਪੰਡੋਰੀ, ਸ. ਅਮਰਜੀਤ ਸਿੰਘ, ਪ੍ਰਚਾਰਕ ਭਾਈ ਖਜਾਨ ਸਿੰਘ, ਭਾਈ ਅਮਰੀਕ ਸਿੰਘ ਹੈਡ ਮਿਸਤਰੀ, ਸ. ਸਤਨਾਮ ਸਿੰਘ ਅਸੰਧ, ਸ. ਦਲਜੀਤ ਸਿੰਘ ਡੇਹਰਾਦੂਨ (ਸਾਬਕਾ ਕੇਂਦਰੀ ਰਾਜ ਮੰਤਰੀ) , ਹਰਵੰਤ ਸਿੰਘ, ਹਰਵਿੰਦਰ ਸਿੰਘ,ਹਰਪਾਲ ਸਿੰਘ, ਅਮਰ ਸਿੰਘ ਭੰਗੂ, ਮੋਹਨ ਸਿੰਘ ਮਾੜੀ ਮੇਘਾ
, ਕਪਿਲ ਅਰਨੇਜਾ ਪਾਨੀਪਤ, ਬਾਬਾ ਗੁਰਮੀਤ ਸਿੰਘ ਕਰਨਾਲ, ਬਾਬਾ ਗੁਰਵਿੰਦਰ ਸਿੰਘ ਪਟਨਾ ਸਾਹਿਬ, ਬਾਬਾ ਜੱਗਾ , ਬਾਬਾ ਸੋਹਨ ਸਿੰਘ, ਬਾਬਾ ਪ੍ਰਮਜੀਤ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਕਰਨ ਸਿੰਘ, ਬਾਬਾ ਜੋਧਬੀਰ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਬੂਟਾ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਹਰੀ ਸਿੰਘ,ਬਾਬਾ ਸਤਨਾਮ ਸਿੰਘ, ਬਾਬਾ ਚਮਕੌਰ ਸਿੰਘ, ਬਾਬਾ ਬਲਜਿੰਦਰ ਸਿੰਘ, ਬਾਬਾ ਰਾਣਾ ਜੀ, ਬਾਬਾ ਕਾਲਾ ਜੀ, ਬਾਬਾ ਰਤਨ ਸਿੰਘ, ਬਾਬਾ ਜਸਬੀਰ ਸਿੰਘ ਪਟਵਾਰੀ, ਬਾਬਾ ਮੁਖਤਾਰ ਸਿੰਘ, ਮਹੰਤ ਬਖਸ਼ੀਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।