Australia & New Zealand

ਜੈਕੀ ਲੈਂਬੀ ਨੇ ਹੈਨਸਨ ਦੀ ਧੀ ਨੂੰ ਸਖਤ ਮੁਕਾਬਲੇ ‘ਚ ਹਰਾਇਆ !

ਤਸਮਾਨੀਅਨ ਸੈਨੇਟਰ, ਜੈਕੀ ਲੈਂਬੀ।

ਜੈਕੀ ਲੈਂਬੀ ਨੇ ਵਨ ਨੇਸ਼ਨ ਲੀਡਰ ਪੌਲੀਨ ਹੈਨਸਨ ਦੀ ਧੀ ਲੀ ਹੈਨਸਨ ਨੂੰ ਹਰਾ ਕੇ ਤਸਮਾਨੀਆ ਦੀ ਮਹੱਤਵਪੂਰਨ ਪੰਜਵੀਂ ਸੈਨੇਟ ਸੀਟ ‘ਤੇ ਜਿੱਤ ਹਾਸਿਲ ਕੀਤੀ ਹੈ। ਅੱਜ ਸਵੇਰੇ ਆਸਟ੍ਰੇਲੀਅਨ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਸਖ਼ਤ ਮੁਕਾਬਲੇ ਹੋਣ ਵਾਰੇ ਦੱਸਿਆ। ਜੈਕੀ ਲੈਂਬੀ ਨੂੰ ਲੇਬਰ ਸੈਨੇਟਰ ਕੈਰਲ ਬ੍ਰਾਊਨ ਅਤੇ ਰਿਚਰਡ ਡਾਉਲੰਿਗ, ਗ੍ਰੀਨਜ਼ ਸੈਨੇਟਰ ਨਿੱਕ ਮੈਕਕਿਮ, ਅਤੇ ਲਿਬਰਲ ਤੋਂ ਕਲੇਅਰ ਚੈਂਡਲਰ ਅਤੇ ਰਿਚਰਡ ਕੋਲਬੇਕ ਦੇ ਨਾਲ ਚੁਣਿਆ ਗਿਆ।

ਸੈਨੇਟ ਦੀ ਇਸ ਧੜੱਲੇਦਾਰ ਔਰਤ ਨੇ 2013 ਵਿੱਚ ਕਲਾਈਵ ਪਾਮਰ ਦੀ ਪਾਮਰ ਯੂਨਾਈਟਿਡ ਪਾਰਟੀ ਦੇ ਅਧੀਨ ਸੰਸਦ ਵਿੱਚ ਪ੍ਰਵੇਸ਼ ਕੀਤਾ ਸੀ ਹਾਲਾਂਕਿ ਉਹ 2014 ਵਿੱਚ ਇੱਕ ਸੁਤੰਤਰ ਵਿਅਕਤੀ ਵਜੋਂ ਪਾਰਲੀਮੈਂਟ ਦੇ ਵਿੱਚ ਬੈਠਣ ਲਈ ਇਸ ਪਾਰਟੀ ਤੋਂ ਵੱਖ ਹੋ ਗਈ ਸੀ। ਨਵੰਬਰ 2017 ਵਿੱਚ ਕਈ ਹੋਰ ਸੰਸਦ ਮੈਂਬਰਾਂ ਦੇ ਨਾਲ, ਉਸਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ, ਜਦੋਂ ਇਹ ਖੁਲਾਸਾ ਹੋਇਆ ਕਿ ਉਸਨੂੰ ਉਸਦੇ ਸਕਾਟਿਸ਼-ਜਨਮੇ ਪਿਤਾ ਤੋਂ ਵਿਰਾਸਤ ਵਿੱਚ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ। ਸੈਨੇਟਰ ਲੈਂਬੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਉਹ ਦੁਬਾਰਾ ਚੁਣੀ ਜਾਂਦੀ ਹੈ ਤਾਂ ਇਹ ਇੱਕ ਸਿਆਸਤਦਾਨ ਵਜੋਂ ਉਸਦਾ ਆਖਰੀ ਕਾਰਜਕਾਲ ਹੋਵੇਗਾ।

ਚੋਣ ਦੇ ਦਿਨ ਤੋਂ ਥੋੜ੍ਹੀ ਦੇਰ ਬਾਅਦ ਸੈਨੇਟਰ ਹੈਨਸਨ ਨੇ ਸੈਨੇਟਰ ਲੈਂਬੀ ‘ਤੇ ਨੀਤੀ ਦੇ ਵਾਰੇ ਵਿੱਚ ਨਾ ਦੱਸਣ ਦਾ ਦੋਸ਼ ਲਗਾਇਆ। ਉਸਨੇ ਕਿਹਾ ਕਿ, ‘ਜੇਕਰ ਲੀ ਕੋਲ ਪ੍ਰਚਾਰ ਕਰਨ ਲਈ ਹੋਰ ਸਮਾਂ ਹੁੰਦਾ ਤਾਂ ਉਸਨੂੰ ਵਧੇਰੇ ਜ਼ੋਰਦਾਰ ਜਿੱਤ ਮਿਲਦੀ। ਲੈਂਬੀ ਨੇ ਚਾਰ ਹਫ਼ਤਿਆਂ ਦੀ ਮੁਹਿੰਮ ਚਲਾਈ। ਉਸ ਕੋਲ ਬੱਸ ਇੰਨਾ ਹੀ ਸੀ। ਲੋਕ ਉਸ (ਸੈਨੇਟਰ ਲੈਂਬੀ) ਤੋਂ ਬਹੁਤ ਨਾਰਾਜ਼ ਹਨ ਅਤੇ ਉਹ ਸੈਲਮਨ ਉਦਯੋਗ ਦੇ ਵਿਰੁੱਧ ਹੈ। ਉਹ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾਂ, ਬਿਨਾਂ ਖੋਜ ਕੀਤਿਆਂ ਅਤੇ ਬਿਨਾਂ ਸੋਚੇ ਕਿ ਅਸੀਂ ਸੈਲਮਨ ਉਦਯੋਗ ਨਾਲ ਸਬੰਧਤ 5000 ਕਾਮਿਆਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ, ਇਸ ਵਾਰੇ ਵਿੱਚ ਸੋਚੇ ਬਿਨਾਂ ਹੀ ਪਾਣੀ ਸੁੱਟ ਰਹੀ ਹੈ।”

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin