India

ਜੈਪੁਰ ’ਚ ਭਿਆਨਕ ਸੜਕ ਹਾਦਸਾ, 6 ਦੀ ਮੌਤ 5 ਜ਼ਖ਼ਮੀ

ਜੈਪੁਰ – ਰਾਜਸਥਾਨ ’ਚ ਜੈਪੁਰ ਜ਼ਿਲ੍ਹੇ ਦੇ ਚਾਕਸੂ  ’ਚ ਸ਼ਨੀਵਾਰ ਸਵੇਰੇ ਹੋਏ ਇਕ ਸੜਕ ਹਾਦਸੇ  ’ਚ 6 ਨੌਜਵਾਨਾਂ ਦੀ ਮੌਤ ਹੋਣ ਦੇ ਨਾਲ ਹੀ 5 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੇ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਅਤੇ ਮਹਾਤਮਾ ਗਾਂਧੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੁਰਘਟਨਾ ਸ਼ਨੀਵਾਰ ਸਵੇਰੇ 5.30 ਵਜੇ ਹੋਏ। ਸਾਰੇ ਮਿ੍ਰਤਕ ਅਤੇ ਜ਼ਖ਼ਮੀ ਬਾਰਾਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਹ ਸਾਰੇ ਸ਼ੁੱਕਰਵਾਰ ਰਾਤ ਇਕ ਵੈਨ ’ਚ ਬਾਰਾਂ ਤੋਂ ਸੀਕਰ ਲਈ ਰਵਾਨਾ ਹੋਏ ਸਨ। ਵੈਨ ’ਚ ਕੁੱਲ 11 ਲੋਕ ਸਵਾਰ ਸਨ, ਇਨ੍ਹਾਂ ’ਚੋਂ 10 ਨੌਜਵਾਨ ਅਤੇ ਇਕ ਚਾਲਕ ਸ਼ਾਮਿਲ ਸੀ। ਸਾਰੇ ਨੌਜਵਾਨ ਐਤਵਾਰ ਨੂੰ ਹੋਣ ਵਾਲੀ ਅਧਿਆਪਕ ਭਰਤੀ ਪ੍ਰੀਖਿਆ (R55“) ’ਚ ਸ਼ਾਮਿਲ ਹੋਣ ਲਈ ਜਾ ਰਹੇ ਸਨ।ਇਨ੍ਹਾਂ ਦਾ ਪ੍ਰੀਖਿਆ ਸੈਂਟਰ ਸੀਕਰ ਜ਼ਿਲ੍ਹੇ ’ਚ ਆਇਆ ਸੀ। ਪੁਲਿਸ ਅਨੁਸਾਰ ਰਾਸ਼ਟਰੀ ਰਾਜਮਾਰਗ-12 ਨਿਮੋਡਿਆ ਮੋਡ ’ਤੇ ਟਰੱਕ ਤੇ ਵੈਨ ’ਚ ਟੱਕਰ ਹੋਣ ਨਾਲ ਇਹ ਹਾਦਸਾ ਹੋਇਆ ਹੈ। ਵੈਨ ’ਚ ਸਵਾਰ ਸਾਰੇ ਲੋਕ ਨੀਂਦ ’ਚ ਸਨ। ਇਸੀ ਦੌਰਾਨ ਚਾਲਕ ਨੂੰ ਵੀ ਨੀਂਦ ਦੀ ਝਪਕੀ ਲੱਗ ਗਈ। ਇਸ ਕਾਰਨ ਵੈਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਵੱਜ ਗਈ। ਟਰਾਲਾ ਅਤੇ ਵੈਨ ’ਚ ਹੋਈ ਜ਼ਬਰਦਸਤ ਟੱਕਰ ਦੀ ਆਵਾਜ਼ ਸੁਣ ਕੇ ਆਸਪਾਸ ਦੇ ਪਿੰਡ ਵਾਸੀ ਹਾਈਵੇ ’ਤੇ ਪਹੁੰਚੇ।ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਟੱਰਕ ਦੇ ਅੰਦਰ ਜਾ ਵੜੀ। ਵੈਨ ਦੀ ਛੱਤ ਪੂਰੀ ਤਰ੍ਹਾਂ ਦੱਬ ਹੋ ਗਈ। ਇਸ ਕਾਰਨ ਵੈਨ ’ਚ ਬੈਠੇ ਨੌਜਵਾਨ ਬੁਰੀ ਤਰ੍ਹਾਂ ਨਾਲ ਫਸ ਗਏ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਨੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਵੈਨ ਦੀ ਛੱਤ ਅਤੇ ਦਰਵਾਜ਼ੇ ਨੂੰ ਕੱਟਿਆ ਗਿਆ। ਕ੍ਰੇਨ ਦੀ ਮਦਦ ਨਾਲ ਵੈਨ ਨੂੰ ਟਰਾਲੇ ਦੇ ਹੇਠੋਂ ਬਾਹਰ ਕੱਢਿਆ ਗਿਆ। ਲਾਸ਼ਾਂ ਦੇ ਕੋਲੋਂ ਮਿਲੇ ਦਸਤਾਵੇਜਾਂ ਦੇ ਆਧਾਰ ’ਤੇ ਮਿ੍ਰਤਕਾਂ ਦੀ ਪਛਾਣ ਬਾਰਾਂ ਜ਼ਿਲ੍ਹੇ ਦੇ ਗੋਰਧਨਪੁਰਾ ਅਤੇ ਨਯਾਪੁਰਾ ਪਿੰਡ ਦੇ ਵਾਸੀਆਂ ਦੇ ਰੂਪ ’ਚ ਹੋਈ। ਪੁਲਿਸ ਅਨੁਸਾਰ ਮਿ੍ਰਤਕਾਂ ’ਚ ਵਿਸ਼ਣੂ ਨਾਗ, ਤੇਜਾਰਾਮ, ਸੱਤਿਆਨਾਰਾਇਣ, ਵੇਦਪ੍ਰਕਾਸ਼, ਸੁਰੇਸ਼ ਅਤੇ ਦਿਲੀਪ ਸ਼ਾਮਿਲ ਹਨ। ਉਥੇ ਹੀ ਨਰਿੰਦਰ, ਅਨਿਲ, ਭਗਵਾਨ, ਹੇਮਰਾਜ ਅਤੇ ਜ਼ੋਰਾਵਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਮਿ੍ਰਤਕਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin