India

ਜੈਸ਼ੰਕਰ ਐਸ.ਸੀ.ਓ. ਬੈਠਕ ਵਿੱਚ ਹਿੱਸਾ ਲੈਣ ਲਈ ਜਾਣਗੇ ਪਾਕਿਸਤਾਨ

ਨਵੀਂ ਦਿੱਲੀ – ਪਾਕਿਸਤਾਨ ’ਚ ਹੋਣ ਵਾਲੀ ਐੱਸ.ਸੀ.ਓ. ਸਮਿਟ ’ਚ ਭਾਰਤ ਵੱਲੋਂ ਹਿੱਸਾ ਲੈਣ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਜਾਣਗੇ। ਉਥੋਂ ਦੀ ਰਾਜਧਾਨੀ ਇਸਲਾਮਾਬਾਦ ’ਚ ਇਹ ਬੈਠਕ 15-16 ਅਕਤੂਬਰ, 2024 ਨੂੰ ਹੋਵੇਗੀ, ਜਿਸ ਵਿਚ ਐੱਸ ਜੈਸ਼ੰਕਰ ਹੀ ਭਾਰਤ ਦੀ ਅਗਵਾਈ ਕਰਨਗੇ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਸ਼ੁੱਕਰਵਾਰ ਨੂੰ ਦਿੱਤੀ। ਵਿਦੇਸ਼ ਮੰਤਰੀ ਫਿਲਹਾਲ ਸ਼੍ਰੀਲੰਕਾ ਦੌਰੇ ’ਤੇ ਹਨ, ਉਥੇ ਉਨ੍ਹਾਂ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ ਹੈ।
ਗੁਆਂਢੀ ਪਹਿਲਾਂ ਦੀ ਨੀਤੀ ’ਤੇ ਹੋ ਰਿਹਾ ਕੰਮ
ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਇਨ੍ਹੀ ਦਿਨੀਂ ਗੁਆਂਢੀ ਪਹਿਲਾਂ ਦੀ ਨੀਤੀ ’ਤੇ ਕੰਮ ਹੋ ਰਿਹਾ ਹੈ ਅਤੇ ਇਸੇ ਨੀਤੀ ’ਤੇ ਅਸੀਂ ਅੱਗੇ ਵਧ ਰਹੇ ਹਾਂ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜੂ 7 ਅਕਤੂਬਰ ਤੋਂ ਭਾਰਤ ਦੌਰੇ ’ਤੇ ਆ ਰਹੇ ਹਨ। ਉਹ ਦਿੱਲੀ, ਮੁੰਬਈ ਅਤੇ ਬੇਂਗਲੁਰੂ ਦਾ ਵੀ ਦੌਰਾ ਕਰਨਗੇ। ਇਹ ਉਨ੍ਹਾਂ ਦੀ ਪਹਿਲੀ ਦੋ-ਪੱਖੀ ਯਾਤਰਾ ਹੋਵੇਗੀ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜੂ 6 ਅਕਤੂਬਰ ਦੀ ਸ਼ਾਮ ਨੂੰ ਭਾਰਤ ਪਹੁੰਚਣਗੇ ਅਤੇ 7 ਅਕਤੂਬਰ ਨੂੰ ਡਿਪਲੋਮੈਟ ਦੌਰਾ ਸ਼ੁਰੂ ਹੋਵੇਗਾ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin