International

ਜੋਅ ਬਾਈਡੇਨ ਨੇ ਚੀਨ ਨੂੰ ਦਿੱਤਾ ਝਟਕਾ! ਯੂ.ਐਸ.ਏ. ਨੇ ਤਿੱਬਤ ਨਾਲ ਸਬੰਧਤ ਬਿੱਲ ’ਤੇ ਕੀਤੇ ਦਸਤਖ਼ਤ

U.S. President Joe Biden attends a press conference during NATO's 75th anniversary summit, in Washington, U.S., July 11, 2024. REUTERS/Leah Millis

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਿੱਬਤ ਲਈ ਅਮਰੀਕੀ ਸਮਰਥਨ ਵਧਾਉਣ ਅਤੇ ਇਸ ਹਿਮਾਲੀਅਨ ਖੇਤਰ ਦੀ ਸਥਿਤੀ ਅਤੇ ਸ਼ਾਸਨ ਨਾਲ ਜੁੜੇ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਚੀਨ ਅਤੇ ਦਲਾਈ ਲਾਮਾ ਵਿਚਾਲੇ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਇਕ ਬਿੱਲ ‘’ਤੇ ਦਸਤਖਤ ਕੀਤੇ ਹਨ ਜਿਸ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਹੈ। ਚੀਨ ਨੇ ‘ਰਿਜ਼ੋਲਵ ਤਿੱਬਤ ਐਕਟ’ ਦਾ ਵਿਰੋਧ ਕੀਤਾ ਸੀ ਅਤੇ ਇਸਨੂੰ ਅਸਥਿਰ ਕਰਨ ਵਾਲਾ ਕਾਨੂੰਨ ਕਿਹਾ ਸੀ। ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ ਇਸ ਬਿੱਲ ਨੂੰ ਪਿਛਲੇ ਸਾਲ ਫਰਵਰੀ ‘’ਚ ਮਨਜ਼ੂਰੀ ਦਿੱਤੀ ਸੀ ਜਦਕਿ ਸੈਨੇਟ ਨੇ ਮਈ ‘’ਚ ਇਸ ਨੂੰ ਮਨਜ਼ੂਰੀ ਦਿੱਤੀ ਸੀ। ਜੋਅ ਬਾਈਡੇਨ ਨੇ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ “ਅੱਜ, ਮੈਂ 138 ‘ਤਿੱਬਤ-ਚੀਨ ਵਿਵਾਦ ਦੇ ਹੱਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਕਟ ‘’ਤੇ ਦਸਤਖਤ ਕੀਤੇ ਹਨ।’ ਮੈਂ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਅਤੇ ਉਨ੍ਹਾਂ ਦੇ ਵਿਲੱਖਣ ਭਾਸ਼ਾਈ, ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਸੰਭਾਲਣ ਲਈ “ਸੰਸਦ ਦੇ ਦੋਵਾਂ ਸਦਨਾਂ ਦੀ ਵਚਨਬੱਧਤਾ ਨੂੰ ਸਾਂਝਾ ਕਰਨ ਦੇ ਯਤਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।”ਜੋਅ ਬਾਈਡੇਨ ਨੇ ਕਿਹਾ, “ਮੇਰਾ ਪ੍ਰਸ਼ਾਸਨ ਪੀਪਲਜ਼ ਰਿਪਬਲਿਕ ਆਫ ਚਾਈਨਾ ਨੂੰ ਦਲਾਈ ਲਾਮਾ ਜਾਂ ਉਨ੍ਹਾਂ ਦੇ ਪ੍ਰਤੀਨਿਧੀਆਂ ਨਾਲ ਬਿਨਾਂ ਕਿਸੇ ਸ਼ਰਤ ਦੇ, ਮਤਭੇਦਾਂ ਨੂੰ ਸੁਲਝਾਉਣ ਅਤੇ ਤਿੱਬਤ ’ਤੇ ਗੱਲਬਾਤ ਨਾਲ ਸਮਝੌਤਾ ਕਰਨ ਲਈ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਦਿੰਦਾ ਰਹੇਗਾ।” ਚੌਦਵੇਂ ਦਲਾਈ ਲਾਮਾ 1959 ਵਿੱਚ ਤਿੱਬਤ ਤੋਂ ਭੱਜ ਕੇ ਭਾਰਤ ਆ ਗਏ, ਜਿੱਥੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਜਲਾਵਤਨ ਸਰਕਾਰ ਦੀ ਸਥਾਪਨਾ ਕੀਤੀ।

Related posts

ਸੋਸ਼ਲ ਮੀਡੀਆ ਅਮਰੀਕਨ ਵੀਜ਼ਾ ਰੱਦ ਜਾਂ ਵੀਜ਼ਾ ਅਯੋਗਤਾ ਦਾ ਕਾਰਣ ਹੋ ਸਕਦਾ !

admin

ਈਰਾਨ ਹੁਣ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਨਹੀਂ ਕਰੇਗਾ !

admin

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin