Sport

ਜੋਅ ਰੂਟ ਨੇ ਜੜਿਆ ਦੋਹਰਾ ਸੈਂਕੜਾ ਪਰ ਨਹੀਂ ਤੋੜ ਸਕੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਹ ਰਿਕਾਰਡ

ਨਵੀਂ ਦਿੱਲੀ : ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਭਾਰਤ ਖ਼ਿਲਾਫ਼ ਚੇਨੱਈ ਟੈਸਟ ਦੀ ਪਹਿਲੀ ਪਾਰੀ ’ਚ ਸ਼ਾਨਦਾਰ ਦੋਹਰਾ ਸੈਂਕੜਾ ਬਣਾਇਆ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ 5ਵਾਂ ਦੋਹਰਾ ਸੈਂਕੜਾ ਹੈ। ਪਿਛਲੇ ਤਿੰਨ ਟੈਸਟ ’ਚ ਇਹ ਕੁੱਕ ਦਾ ਦੂਸਰਾ ਸੈਂਕੜਾ ਹੈ। 218 ਰਨ ਦੀ ਪਾਰੀ ਖੇਡੀ ਪਰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਰਿਕਾਰਡ ਟੁੱਟਣ ਤੋਂ ਬਚ ਗਿਆ।
ਭਾਰਤ ਅਤੇ ਇੰਗਲੈਂਡ ਵਿਚਕਾਰ ਚਾਰ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਮੁਕਾਬਲਾ ਚੇਨੱਈ ਦੇ ਐੱਮਏ ਚਿੰਦਬਰਮ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਕਰੀਅਰ ਦਾ 100ਵਾਂ ਟੈਸਟ ਮੈਚ ਖੇਡਣ ਆਏ ਇੰਗਲਿਸ਼ ਕਪਤਾਨ ਜੋਅ ਰੂਟ ਨੇ ਦੂਸਰੇ ਦਿਨ ਸੈਂਕੜਾ ਜੜਿਆ। ਪਹਿਲੇ ਦਿਨ 128 ਰਨ ’ਤੇ ਨਾਬਾਦ ਪਰਤੇ ਰੂਟ ਨੇ 218 ਰਨ ਦੀ ਪਾਰੀ ਖੇਡੀ। 377 ਗੇਂਦ ’ਤੇ 19 ਛੱਕਿਆਂ ਦੀ ਮਦਦ ਨਾਲ ਉਨ੍ਹਾਂ ਨੇ ਇਹ ਪਾਰੀ ਖੇਡੀ।ਐੱਮਏ ਚਿੰਦਬਰਮ ਸਟੇਡੀਅਮ ’ਚ ਬਤੌਰ ਕਪਤਾਨ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਮ ਦਰਜ ਹੈ। ਰੂਟ ਨੇ ਜਦੋਂ ਦੋਹਰਾ ਸੈਂਕੜਾ ਬਣਾਇਆ ਤਾਂ ਇਸ ਰਿਕਾਰਡ ਦੇ ਟੁੱਟਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਸ਼ਾਹਬਾਜ਼ ਨਦੀਮ ਨੇ ਉਨ੍ਹਾਂ ਨੂੰ LBW ਕਰ ਕੇ ਵਾਪਸ ਭੇਜ ਦਿੱਤਾ। ਸਾਲ 2013 ’ਚ ਧੋਨੀ ਨੇ ਆਸਟ੍ਰੇਲੀਆ ਖ਼ਿਲਾਫ਼ ਖੇਡਦੇ ਹੋਏ 224 ਰਨ ਬਣਾਏ ਸਨ। 8 ਸਾਲ ਹੋ ਗਏ ਪਰ ਕੋਈ ਕਪਤਾਨ ਇਸਨੂੰ ਤੋੜ ਨਹੀਂ ਸਕਿਆ।
ਰੂਟ ਨੇ ਲਾਈ ਇੰਗਲੈਂਡ ਦੀ ਜੜ੍ਹ ; ਇੰਗਲਿਸ਼ ਕਪਤਾਨ ਦਾ ਦੋਹਰਾ ਸੈਂਕੜਾ, ਇੰਗਲੈਂਡ ਦੀਆਂ ਅੱਠ ਵਿਕਟਾਂ ‘ਤੇ 555 ਦੌੜਾਂ
ਇਸ ਮੈਦਾਨ ’ਤੇ ਭਾਰਤ ਵੱਲੋਂ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਦੇ ਨਾਮ ਦਰਜ ਹੈ। ਸਾਊਥ ਅਫਰੀਕਾ ਖ਼ਿਲਾਫ਼ 2008 ’ਚ ਉਨ੍ਹਾਂ ਨੇ 319 ਰਨ ਦੀ ਪਾਰੀ ਖੇਡੀ ਸੀ। ਦੂਸਰੀ ਸਭ ਤੋਂ ਵੱਡੀ ਪਾਰੀ ਵੀ ਭਾਰਤ ਦੇ ਨਾਮ ਹੀ ਹੈ। ਸਾਲ 2016 ’ਚ ਵਰੁਣ ਨਾਇਰ ਨੇ ਇੰਗਲੈਂਡ ਖ਼ਿਲਾਫ਼ ਨਾਬਾਦ 303 ਰਨ ਬਣਾਏ ਸੀ। ਸੁਨੀਲ ਗਾਵਸਕਰ 236 ਰਨ ਦੀ ਨਾਬਾਦ ਪਾਰੀ ਦੇ ਨਾਲ ਤੀਸਰੇ ਸਥਾਨ ’ਤੇ ਹੈ। ਧੋਨੀ ਇਸ ਲਿਸਟ ’ਚ ਚੌਥੇ ਨੰਬਰ ’ਤੇ ਹੈ।

Related posts

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਦਾ ਕਿੱਕ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

admin

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਦਾ ਤੈਰਾਕੀ ’ਚ ਸ਼ਾਨਦਾਰ ਪ੍ਰਦਰਸ਼ਨ

admin

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਵਿਦਿਆਰਥੀ ਨੇ ਜੁੱਡੋ ’ਚ ਗੋਲਡ ਮੈਡਲ ਜਿੱਤਿਆ !

admin