Punjab

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸੂਬਾ ਡੈਲੀਗੇਟ ਅਜਲਾਸ ਭਲਕੇ

ਜੰਗਲਾਤ ਕਾਮਿਆ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ (ਮੁੱਖ ਦਫ਼ਤਰ 1406/22-ਬੀ, ਚੰਡੀਗੜ੍ਹ) ਦਾ ਅੱਠਵਾਂ ਸੂਬਾ ਜਥੇਬੰਦਕ ਡੈਲੀਗੇਟ ਅਜਲਾਸ 16 ਮਾਰਚ 2025 ਨੂੰ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ।

ਜਲੰਧਰ, (ਪਰਮਿੰਦਰ ਸਿੰਘ) – ਜੰਗਲਾਤ ਕਾਮਿਆ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ  (ਮੁੱਖ ਦਫ਼ਤਰ 1406/22-ਬੀ, ਚੰਡੀਗੜ੍ਹ) ਦਾ ਅੱਠਵਾਂ ਸੂਬਾ  ਜਥੇਬੰਦਕ  ਡੈਲੀਗੇਟ ਅਜਲਾਸ 16 ਮਾਰਚ 2025 ਨੂੰ ਪਟਿਆਲਾ ਵਿਖੇ ਕੀਤਾ ਜਾ ਰਿਹਾ ਹੈ। ਜਿਸ ਵਿੱਚ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਤੋਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਲੇਖਾ ਜੋਖਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਵੀਂ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਇਸ ਡੈਲੀਗੇਟ ਅਜਲਾਸ ਵਿੱਚ ਪੰਜਾਬ ਭਰ ਦੇ150 ਡੈਲੀ ਗੇਟ ਭਾਗ ਲੈਣਗੇ।ਇਸ ਡੈਲੀਗੇਟ ਅਜਲਾਸ ਦੀ ਸੁਰੂਆਤ ਸਮੇਂ ਜਥੇਬੰਦੀ ਦੇ ਝੰਡਾ ਲਹਿਰਾਉਣ ਦੀ ਰਸਮ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ  ਅਮਰੀਕ ਸਿੰਘ ਗੜ੍ਹਸ਼ੰਕਰ  ਕਰਨਗੇ। ਅਜਲਾਸ ਸਬੰਧੀ ਜਾਣਕਾਰੀ ਦਿੰਦਿਆਂ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੂਜੋ ਨੇ ਦੱਸਿਆ ਕਿ ਇਸ ਅਜਲਾਸ ਨੂੰ ਸੁਚੱਜੇ ਢੰਗ ਨਾਲ ਸਫ਼ਲ ਬਣਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਜਿਹੜੀਆਂ ਆਪਣੇ-ਆਪਣੇ ਜਿੰਮੇ ਲੱਗੀਆਂ ਡਿਊਟੀਆਂ ਨੂੰ ਵਿਉਂਤ ਬੰਧ ਢੰਗ ਨਾਲ ਨਿਭਾ ਰਹੀਆਂ ਹਨ।ਇਸ ਅਜਲਾਸ ਨੂੰ ਵਿਸ਼ੇਸ਼ ਤੌਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ  ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਵਾਹਿਦ ਪੁਰੀ ਅਤੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਵੀ ਸੰਬੋਧਨ ਕਰਨਗੇ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin