India

ਜੰਮੂ-ਕਸ਼ਮੀਰ : ਖੁਫੀਆ ਏਜੇਂਸੀਆਂ ਨੂੰ ਮਿਲੀ ਇਨਪੁੱਟ, ਜਾਰੀ ਹੋਇਆ ਹਾਈ ਅਲਰਟ

ਜੰਮੂ – ਅੱਤਵਾਦੀ ਜੰਮੂ-ਕਸ਼ਮੀਰ ‘ਚ ਘੁਸਪੈਠ ਦੀ ਤਿਆਰੀ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਤੋਂ ਕਰੀਬ 120 ਅੱਤਵਾਦੀ ਘੁਸਪੈਠ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਅਤੇ ਭਾਰਤੀ ਫੌਜ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।ਦੱਸ ਦੇਈਏ ਕਿ ਸਰਦੀਆਂ ਵਿੱਚ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਦੇ ਮਾਮਲੇ ਅਕਸਰ ਵੱਧ ਜਾਂਦੇ ਹਨ। ਅਜਿਹੇ ‘ਚ ਭਾਰਤੀ ਫੌਜ ਅਤੇ ਸੁਰੱਖਿਆ ਬਲਾਂ ਦੇ ਜਵਾਨ ਹਰ ਨੁੱਕਰ ‘ਤੇ ਨਜ਼ਰ ਰੱਖ ਰਹੇ ਹਨ। ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਰਅਸਲ ਸਰਦੀਆਂ ‘ਚ ਬਰਫ਼ਬਾਰੀ ਦਾ ਫ਼ਾਇਦਾ ਉਠਾਉਂਦੇ ਹੋਏ ਅੱਤਵਾਦੀ ਸੰਗਠਨ ਆਪਣੇ ਸਿੱਖਿਅਤ ਅੱਤਵਾਦੀਆਂ ਨੂੰ ਜੰਮੂ-ਕਸ਼ਮੀਰ ਦੇ ਰਸਤੇ ਭਾਰਤ ‘ਚ ਘੁਸਪੈਠ ਕਰਨ ਦਿੰਦੇ ਹਨ। ਇਸ ਲਈ ਸੁਰੱਖਿਆ ਬਲ ਪਹਿਲਾਂ ਤੋਂ ਹੀ ਚੌਕਸ ਹਨ ਤਾਂ ਜੋ ਹਰ ਤਰ੍ਹਾਂ ਦੀ ਘੁਸਪੈਠ ਨੂੰ ਰੋਕਿਆ ਜਾ ਸਕੇ।ਭਾਰਤੀ ਏਜੰਸੀਆਂ ਨੂੰ ਖੁਫੀਆ ਸੂਚਨਾ ਮਿਲੀ ਹੈ ਕਿ ਪਾਕਿਸਤਾਨੀ ਫੌਜ ਅਤੇ ਅੱਤਵਾਦੀ ਸੰਗਠਨ ਜੈਸ਼, ਲਸ਼ਕਰ ਦੇ ਹੈਂਡਲਰ ਨੀਲਮ ਘਾਟੀ ਨੇੜੇ ਆਪਣੇ ਸਿਖਲਾਈ ਪ੍ਰਾਪਤ ਅੱਤਵਾਦੀਆਂ ਦੀ ਘੁਸਪੈਠ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 4 ਲਾਂਚਿੰਗ ਪੈਡ ‘ਤੇ 120 ਅੱਤਵਾਦੀ ਮੌਜੂਦ ਹਨ, ਜੋ ਭਾਰਤ ‘ਚ ਘੁਸਪੈਠ ਦੀ ਤਿਆਰੀ ਕਰ ਰਹੇ ਹਨ। ਇਸ ਇਨਪੁਟ ਤੋਂ ਬਾਅਦ ਸੁਰੱਖਿਆ ਬਲ ਅਤੇ ਭਾਰਤੀ ਫੌਜ ਹੋਰ ਤਿਆਰ ਹੋ ਗਈ ਹੈ। ਕਸ਼ਮੀਰ ਦੇ ਬਾਰਾਮੂਲਾ, ਬਾਂਦੀਪੋਰਾ ਅਤੇ ਕੁਪਵਾੜਾ ਅਤੇ ਜੰਮੂ ਦੇ ਪੁੰਛ ਅਤੇ ਰਾਜੌਰੀ ਵਰਗੇ ਖੇਤਰ ਬਰਫ਼ਬਾਰੀ ਤੋਂ ਬਾਅਦ ਅੱਤਵਾਦੀਆਂ ਦੀ ਘੁਸਪੈਠ ਨੂੰ ਬਹੁਤ ਆਸਾਨ ਬਣਾਉਂਦੇ ਹਨ, ਇਸ ਲਈ ਸੁਰੱਖਿਆ ਬਲ ਅਤੇ ਭਾਰਤੀ ਫੌਜ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਇਨ੍ਹਾਂ ਖੇਤਰਾਂ ਵਿੱਚ ਬਹੁਤ ਸਰਗਰਮ ਹਨ।

Related posts

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

admin

ਇਕਵਾਡੋਰ ‘ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ

editor

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin