ਸ੍ਰੀਨਗਰ – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ‘ਮੇਰੀ ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਤਹਿਤ ਆਪਣੇ ਸੰਸਦੀ ਇਲਾਕੇ ਦੇ ਦੇਹਰਾ ਵਿਧਾਨਸਭਾ ’ਚ ਢਲਿਆਰਾ ਸਥਿਤ ਠਾਕੁਰ ਡਿਗਰੀ ਕਾਲਜ ’ਚ ਅੰਮ੍ਰਿਤ ਕਲਸ਼ ਯਾਤਰਾ ’ਚ ਹਿੱਸਾ ਲਿਆ।
ਠਾਕੁਰ ਦੇ ਨਾਲ-ਨਾਲ ਸਥਾਨਕ ਲੋਕਾਂ ਨੇ ਵੀ ਇਸ ਯਾਤਰਾ ’ਚ ਹਿੱਸਾ ਲਿਆ। ਅਨੁਰਾਗ ਠਾਕੁਰ ਢਲਿਆਰਾ ਵਿਖੇ ਡੀ.ਪੀ.ਐੱਸ. ਸਕੂਲ ’ਚ ਬੱਚਿਆਂ ਨੂੰ ਵੀ ਮਿਲੇ ਤੇ ਆਜ਼ਾਦੀ ਦਿਹਾੜੇ ਮੌਕੇ ਮਨਾਏ ਜਾ ਰਹੇ ਮੇਰੀ ’ਮਾਟੀ-ਮੇਰਾ ਦੇਸ਼’ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਠਾਕੁਰ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਕਾਂਗਰਸ ਸਰਕਾਰ ਵੇਲੇ ਤਿਰੰਗੇ ਦਾ ਅਪਮਾਨ ਹੁੰਦਾ ਸੀ, ਜਦਕਿ ਹੁਣ ਲਾਲ ਚੌਂਕ ਤੋਂ ਲੈ ਕੇ ਹਰ ਗਲੀ-ਮੁਹੱਲੇ ’ਚ ਸ਼ਾਨ ਨਾਲ ਤਿਰੰਗਾ ਲਹਿਰਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ’ਚ ਦੇਸ਼ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦਾ ਸੰਕਲਪ ਲਿਆ ਹੈ। ਇਸ ਲਈ ਸਾਨੂੰ ਹਰੇਕ ਖੇਤਰ ’ਚ ਵਾਲੰਟੀਅਰਾਂ ਦੀ ਇਕ ਟੀਮ ਬਣਾਉਣੀ ਪਵੇਗੀ ਤਾਂ ਜੋ ਹਰੇਕ ਖੇਤਰ ’ਚਸੇਵਾਭਾਵ ਅਤੇ ਸਮਰਪਣ ਨਾਲ ਕੰਮ ਕੀਤਾ ਜਾ ਸਕੇ। ਇਸ ਸੰਗਠਨ ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਨਾਲ ਜੋੜ ਕੇ ਉਨ੍ਹਾਂ ਦੀਆਂ ਲੀਡਰਸ਼ਿਪ ਸਕਿੱਲਸ, ਪ੍ਰੋਗਰਾਮੈਟਿਕ ਸਕਿੱਲਸ, ਲਾਈਫ ਸਕਿੱਲਸ ਵਿਕਸਿਤ ਕੀਤੀਆਂ ਜਾਣਗੀਆਂ।