ਜੰਮੂ – ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਥਿਤ ਸੁਚੇਤਗੜ੍ਹ ਨੂੰ ਅੰਮ੍ਰਿਤਸਰ ਦੇ ਬਾਘਾ ਬਾਰਡਰ ਦੀ ਤਰਜ ’ਤੇ ਵਿਕਸਿਤ ਕਰਨ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰ ਕੇ ਸਰਕਾਰ ਨੇ ਇਥੇ ਅਕਤੂਬਰ ਮਹੀਨੇ ਤੋਂ ਰੋਜ਼ਾਨਾ ਰੀ-ਟ੍ਰੀਟ ਸੈਰੇਮਨੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਬਾਰਡਰ ਟੂਰਿਜ਼ਮ ਨੂੰ ਬੜਾਵਾ ਦੇਣ ਲਈ ਸਰਕਾਰ ਇਹ ਕਦਮ ਚੁੱਕ ਰਹੀ ਹੈ। ਹਾਲਾਂਕਿ ਬਾਘਾ ਬਾਰਡਰ ਦੀ ਤਰ੍ਹਾਂ ਇਥੇ ਪਾਕਿਸਤਾਨ ਵੱਲੋਂ ਤਾਂ ਅਜਿਹੀ ਕੋਈ ਸੈਰੇਮਨੀ ਨਹੀਂ ਹੋਵੇਗੀ ਪਰ ਭਾਰਤੀ ਸਰਹੱਦ ’ਚ ਸੈਲਾਨੀਆਂ ਦੇ ਆਕਰਸ਼ਣ ਲਈ ਸਰਹੱਦ ਸੁਰੱਖਿਆ ਬਲ ਦੇ ਜਵਾਨ ਰੋਜ਼ਾਨਾ ਇਹ ਰੀ-ਟ੍ਰੀਟ ਸੈਰੇਮਨੀ ਕਰਵਾਉਣਗੇ।
ਰੀ-ਟ੍ਰੀਟ ਲਈ ਸਰਹੱਦ ਦੇ ਨਾਲ ਲੱਗਦੇ ਸੁਚੇਤਗੜ੍ਹ ’ਚ ਟੂਰਿਜ਼ਮ ਵਿਭਾਗ ਵੱਲੋਂ ਉਪਯੁਕਤ ਢਾਂਚਾ ਵਿਕਸਿਤ ਕੀਤਾ ਗਿਆ ਹੈ। ਬਾਰਡਰ ਟੂਰਿਜ਼ਮ ਤਹਿਤ ਸੈਲਾਨੀਆਂ ਦੇ ਬੈਠਣ ਲਈ ਇਥੇ ਉੱਚਿਤ ਸਟੈਂਡ ਬਣਾਉਣ ਦੇ ਨਾਲ ਇਥੇ ਰੇਸਤਰਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ। ਇਸਤੋਂ ਇਲਾਵਾ ਇਕ ਪਾਰਕ ਵਿਕਸਿਤ ਕੀਤਾ ਗਿਆ ਹੈ। ਟੂਰਿਜ਼ਮ ਵਿਭਾਗ ਨੇ ਕਰੀਬ ਦਸ ਸਾਲ ਪਹਿਲਾਂ ਸੁਚੇਤਗੜ੍ਹ ਨੂੰ ਬਾਰਡਰ ਟੂਰਿਜ਼ਮ ਤਹਿਤ ਵਿਕਸਿਤ ਕਰਨ ਦੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਸੀ ਅਤੇ ਸਾਲਾਂ ਤੋਂ ਇਥੇ ਭਾਰਤ-ਪਾਕਿ ਰੀ-ਟ੍ਰੀਟ ਸੈਰੇਮਨੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਕੋਈ ਸਕਾਰਾਤਮਕ ਰੁਖ਼ ਨਾ ਰੱਖਣ ਕਾਰਨ ਸੁਤੇਚਗੜ੍ਹ ’ਚ ਇਹ ਪ੍ਰੋਗਰਾਮ ਨਹੀਂ ਹੋ ਪਾਇਆ। ਹੁਣ ਟੂਰਿਜ਼ਮ ਵਿਭਾਗ ਨੇ ਭਾਰਤੀ ਸਰਹੱਦ ’ਚ ਹੀ ਰੀ-ਟ੍ਰੀਟ ਸੈਰੇਮਨੀ ਕਰਵਾਉਣ ਦਾ ਪ੍ਰਸਤਾਵ ਬਣਾਇਆ, ਜਿਸਨੂੰ ਕੇਂਦਰ ਸਰਕਾਰ ਤੇ ਬੀਐੱਸਐੱਫ ਦੀ ਮਨਜ਼ੂਰੀ ਮਿਲ ਗਈ ਹੈ। ਇਹ ਰੀ-ਟ੍ਰੀਟ ਸੈਰੇਮਨੀ ਕਦੋਂ ਸ਼ੁਰੂ ਸ਼ੁਰੂ ਹੋਵੇਗੀ ਅਤੇ ਸ਼ਾਮ ਕਿੰਨੇ ਵਜੇ ਸ਼ੁਰੂ ਹੋਵੇਗੀ, ਇਸਨੂੰ ਲੈ ਕੇ ਹਾਲੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ ਇਹ ਤੈਅ ਹੈ ਕਿ ਅਕਤੂਬਰ ਤੋਂ ਸੁਚੇਤਗੜ੍ਹ ’ਚ ਇਹ ਸੈਰੇਮਨੀ ਸ਼ੁਰੂ ਕਰ ਦਿੱਤੀ ਜਾਵੇਗੀ। ਸੁਚੇਤਗੜ੍ਹ ’ਚ ਰੀ-ਟ੍ਰੀਟ ਸੈਰੇਮਨੀ ਸ਼ੁਰੂ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਕਿਉਂਕਿ ਇਹ ਇਕ ਰਾਸ਼ਟਰੀ ਮਹੱਤਵ ਦਾ ਵੀ ਪ੍ਰੋਗਰਾਮ ਹੈ, ਇਸ ਲਈ ਇਸਦੇ ਉਦਘਾਟਨ ਨੂੰ ਲੈ ਕੇ ਵੀਆਈਪੀ ’ਤੇ ਹਾਲੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਹੈ। ਅਸੀਂ ਅਕਤੂਬਰ ’ਚ ਇਸਨੂੰ ਸ਼ੁਰੂ ਕਰਨ ਜਾ ਰਹੇ ਹਾਂ। ਬੀਐੱਸਐੱਫ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਬਹੁਤ ਜਲਦ ਉਦਘਾਟਨ ਦੀ ਤਰੀਕ ਐਲਾਨੀ ਜਾਵੇਗੀ ਅਤੇ ਉਦਘਾਟਨ ਤੋਂ ਬਾਅਦ ਰੋਜ਼ਾਨਾ ਇਹ ਸੈਰੇਮਨੀ ਕਰਵਾਈ ਜਾਵੇਗੀ।