ਨਵੀਂ ਦਿੱਲੀ – ਝਗੜੇ ਹਰ ਘਰ ਵਿਚ ਹੁੰਦੇ ਹਨ, ਪਰ ਕਿਤੇ-ਕਿਤੇ ਗੱਲ ਏਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਘਰ ਦੇ ਬਾਰੀ ਮੈਂਬਰਾਂ ਦਾ ਜਾਣਾ ਮੁਸ਼ਕਲ ਹੋ ਜਾਂਦਾ ਹੈ। ਦਿੱਲੀ ਹਾਈ ਕੋਰਟ ਨੇ ਇਸ ਸਬੰਧ ਵਿਚ ਇਕ ਮਹੱਤਵਪੂਰਣ ਫੈਸਲਾ ਸੁਣਾਇਆ ਹੈ। ਕੋਰਟ ਨੇ ਕਿਹਾ ਕਿ ਝਗੜੇ ਦੌਰਾਨ ਨੂੰਹ ਨੂੰ ਘਰ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਤੇ ਸੰਪਤੀ ਦੇ ਮਾਲਿਕ ਉਸ ਘਰ ਤੋਂ ਬੇਦਖਲ ਕਰ ਸਕਦੇ ਹਨ। ਹਾਈ ਕੋਰਟ ਨੇ ਕਿਹਾ ਕਿ ਬਜ਼ੁਰਗ ਮਾਂ-ਬਾਪ ਨੂੰ ਸ਼ਾਂਤੀਪੂਰਣ ਜ਼ਿੰਦਗੀ ਜੀਣ ਦਾ ਅਧਿਕਾਰ ਹੈ। ਜੇ ਨੂੰਹ ਰੋਜ਼ਾਨਾ ਚਿਕ-ਚਿਕ ਦੀ ਆਦਤ ਛੱਡਣ ਨੂੰ ਤਿਆਰ ਨਹੀਂ ਹੈ ਤਾਂ ਉਸ ਨੂੰ ਘਰ ਤੋਂ ਕੱਢਿਆ ਜਾ ਸਕਦਾ ਹੈ।
ਦਿੱਲੀ ਹਾਈ ਕੋਰਟ ਨੇ ਸਾਫ਼ ਕਿਹਾ ਹੈ ਕਿ ਘਰੇਲੂ ਹਿੰਸਾ ਦੇ ਤਹਿਤ ਕਿਸੇ ਨੂੰਹ ਨੂੰ ਸੰਯੁਕਤ ਘਰ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ ਤੇ ਸਹੁਰਿਆਂ ਵੱਲੋ ਬੇਦਖਲ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਸ਼ਾਂਤੀਪੂਰਣ ਜੀਵਨ ਜੀਣ ਦੇ ਹੱਕਦਾਰ ਹਨ। ਯੋਗੇਸ਼ ਖੰਨਾ ਇਕ ਨੂੰਹ ਦੁਆਰਾ ਹੇਠਲੀ ਅਦਾਲਤ ਦੇ ਆਦੇਸ਼ਾਂ ਖਿਲਾਫ਼ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਸੀ, ਜਿਸ ਦੇ ਤਹਿਤ ਉਸ ਨੂੰ ਆਪਣੇ ਸਹੁਰੇ ਰਹਿਣ ਦਾ ਅਧਿਕਾਰ ਨਹੀਂ ਦਿੱਤਾ ਗਿਆ।ਸੱਸ-ਸਹੁਰਾ ਆਪਣੇ ਬੇਟੇ ਤੇ ਨੂੰਹ ਦਾ ਰੋਜ਼-ਰੋਜ਼ ਦੇ ਝਗੜੇ ਤੋਂ ਪਰੇਸ਼ਾਨ ਹੋ ਗਏ ਸੀ, ਕੁਝ ਸਮੇਂ ਬਾਅਦ ਬੇਟਾ ਘਰ ਛੱਡ ਕੇ ਕਿਰਾਏ ਦੇ ਮਕਾਨ ਵਿਚ ਰਹਿਣ ਲੱਗਾ, ਪਰ ਨੂੰਹ ਆਪਣੇ ਬਜ਼ੁਰਗ ਸੱਸ-ਸਹੁਰੇ ਦੇ ਨਾਲ ਹੀ ਰਹਿ ਰਹੀ। ਉਹ ਘਰ ਛੱਡ ਕੇ ਜਾਣ ਨਹੀਂ ਸੀ ਚਾਹੁੰਦੀ ਸੀ, ਜਦਕਿ ਸੱਸ-ਸਹੁਰਾ ਨੂੰਹ ਨੂੰ ਘਰ ਵਿਚੋ ਕੱਢਣਾ ਚਾਹੁੰਦੇ ਸੀ। ਇਸ ਲਈ ਸਹੁਰਿਆਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ।