International

ਟਰੰਪ ਦੀ ਲਿਖੀ ਨਵੀਂ ਕਿਤਾਬ ‘ਸੇਵ ਅਮਰੀਕਾ’ ਰਿਲੀਜ਼, ਕੁਝ ਘੰਟਿਆਂ ਅੰਦਰ ਬਣੀ ਬੈਸਟ ਸੇਲਰ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਜੇ. ਟਰੰਪ ਦੀ ਨਵੀਂ ਕਿਤਾਬ ਰਿਲੀਜ਼ ਦੇ ਕੁਝ ਘੰਟਿਆਂ ਦੇ ਅੰਦਰ ਹੀ ਬੈਸਟ ਸੇਲਰ ਬਣ ਗਈ ਅਤੇ ਇਸ ਨੇ ਹਲਚਲ ਮਚਾ ਦਿੱਤੀ।ਬੀਤੇ ਦਿਨ ਐਮਾਜ਼ਾਨ ਈ-ਕਾਮਰਸ ਸਾਈਟ ‘ਤੇ ਟਰੰਪ ਦੁਆਰਾ ਲਿਖੀ ਗਈ ਇਹ ਨਵੀਂ ਕਿਤਾਬ ‘ਸੇਵ ਅਮਰੀਕਾ’ ਨੂੰ ਰਿਲੀਜ਼ ਕੀਤਾ ਗਿਆ। ਹਾਰਡ ਕਵਰ ਬੁੱਕ (ਕਿਤਾਬ) ਦੀ ਕੀਮਤ 99 ਡਾਲਰ ਦੇ ਕਰੀਬ ਹੈ। ਭਾਰਤੀ ਕਰੰਸੀ ‘ਚ ਇਹ ਰਾਸ਼ੀ 8,314 ਰੁਪਏ ਬਣਦੀ ਹੈ।ਹਾਲਾਂਕਿ ਕੀਮਤ ਬਹੁਤ ਜ਼ਿਆਦਾ ਹੈ। ਪਰ ਇਹ ਕਿਤਾਬ ਰਿਲੀਜ਼ ਹੋਣ ਦੇ ਕੁਝ ਘੰਟਿਆਂ ਵਿੱਚ ਹੀ ਵਿਕ ਗਈ ਸੀ। ਇਸ ਨਾਲ ਇਹ ਕਿਤਾਬ ਐਮਾਜ਼ਾਨ ‘ਤੇ ‘ਰਾਸ਼ਟਰਪਤੀ, ਰਾਜ ਦੇ ਮੁਖੀਆਂ ਦੀਆਂ ਜੀਵਨੀਆਂ’ ਦੀ ਸੂਚੀ ‘ਚ ਨੰਬਰ ਇਕ ਬਣ ਗਈ ਹੈ। ਇਹ ਕੁੱਲ ਮਿਲਾ ਕੇ 13ਵੀਂ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਬਣ ਗਈ। ਟਰੰਪ ਨੇ ਆਪਣੀ ਨਵੀਂ ਕਿਤਾਬ ਦਾ ਪ੍ਰਚਾਰ ਆਪਣੇ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਹੀ ਕੀਤਾ ਸੀ।

Related posts

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin

ਭਾਰਤ ਮਾਰੀਸ਼ਸ ਵਿੱਚ ਨਵੀਂ ਸੰਸਦ ਇਮਾਰਤ ਬਣਾਉਣ ਵਿੱਚ ਸਹਿਯੋਗ ਕਰੇਗਾ !

admin

ਅਮਰੀਕਾ ਦੇ ਮੰਦਰ ਵਿੱਚ ਇਤਰਾਜ਼ਯੋਗ ਨਾਅਰੇ ਲਿਖੇ ਜਾਣ ਕਾਰਣ ਹਿੰਦੂ ਭਾਈਚਾਰੇ ‘ਚ ਡਰ ਅਤੇ ਚਿੰਤਾ !

admin